ਮੁੰਬਈ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਕਿ ਉਨ੍ਹਾਂ ਨੂੰ 'ਵਿਸ਼ਵਾਸ' ਹੈ ਕਿ ਭਾਰਤ ਨਾਲ ਵਪਾਰਕ ਗੱਲਬਾਤ 'ਸਫਲਤਾਪੂਰਵਕ ਸਮਾਪਤ' ਕਰਨ ਵਿੱਚ 'ਕੋਈ ਮੁਸ਼ਕਲ' ਨਹੀਂ ਹੋਵੇਗੀ, ਬੁੱਧਵਾਰ ਨੂੰ ਸਥਾਨਕ ਸਟਾਕ ਮਾਰਕੀਟ ਵੱਡੇ ਵਾਧੇ ਨਾਲ ਖੁੱਲ੍ਹਿਆ। ਆਈਟੀ ਸਟਾਕਾਂ ਵਿੱਚ ਵਾਧੇ ਨੇ ਵੀ ਬਾਜ਼ਾਰ ਦੀ ਭਾਵਨਾ ਨੂੰ ਮਜ਼ਬੂਤੀ ਦਿੱਤੀ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 323.83 ਅੰਕ ਭਾਵ 0.40% ਵਧ ਕੇ 81,425.15 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 17 ਸਟਾਕ ਵਾਧੇ ਨਾਲ ਅਤੇ 13 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਟਾਪ ਗੇਨਰਸ
ਸੈਂਸੈਕਸ ਕੰਪਨੀਆਂ ਵਿੱਚ BEL,ਐਚਸੀਐਲ ਟੈਕ,ਬਜਾਜ ਫਾਇਨਾਂਸ,ਐਕਸਿਸ ਬੈਂਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਲਾਭ ਵਿੱਚ ਸਨ।
ਟਾਪ ਲੂਜ਼ਰਸ
ਹਾਲਾਂਕਿ ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਟਾ ਮੋਟਰਜ਼ ਦੇ ਸ਼ੇਅਰ ਘਾਟੇ ਵਿੱਚ ਕਾਰੋਬਾਰ ਕਰਦੇ ਦੇਖੇ ਗਏ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 104.50 ਅੰਕ ਭਾਵ 0.42% ਦੇ ਵਾਧੇ ਨਾਲ 24,973.10 ਦੇ ਪੱਧਰ 'ਤੇ ਬੰਦ ਹੋਇਆ ਹੈ।
ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ਵਿੱਚ 'ਠੰਢਕ' ਨੂੰ ਘੱਟ ਕਰਨ ਦਾ ਸੰਕੇਤ ਦਿੰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ 'ਬਹੁਤ ਵਿਸ਼ਵਾਸ' ਰੱਖਦੇ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਦੇ 'ਸਫਲ ਸਿੱਟੇ' 'ਤੇ ਪਹੁੰਚਣ ਵਿੱਚ 'ਕੋਈ ਮੁਸ਼ਕਲ' ਨਹੀਂ ਹੋਵੇਗੀ ਅਤੇ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ 'ਬਹੁਤ ਚੰਗੇ ਦੋਸਤ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਨ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ 'ਐਕਸ' 'ਤੇ ਇੱਕ ਪੋਸਟ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿ ਚੱਲ ਰਹੀ ਗੱਲਬਾਤ ਉਨ੍ਹਾਂ ਵਿਚਕਾਰ ਸਾਂਝੇਦਾਰੀ ਦੀਆਂ ਬੇਅੰਤ ਸੰਭਾਵਨਾਵਾਂ ਲਈ ਰਾਹ ਪੱਧਰਾ ਕਰੇਗੀ।
ਗਲੋਬਲ ਬਾਜਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਹਾਂਗ ਕਾਂਗ ਦਾ ਹੈਂਗ ਸੇਂਗ ਵੀ ਸਕਾਰਾਤਮਕ ਜ਼ੋਨ ਵਿੱਚ ਵਪਾਰ ਕਰ ਰਿਹਾ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਈ ਦਿਨਾਂ ਤੱਕ ਸ਼ੇਅਰ ਵੇਚਣ ਤੋਂ ਬਾਅਦ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀ ਮੰਗਲਵਾਰ ਨੂੰ ਖਰੀਦਦਾਰੀ ਕੀਤੀ। ਐਕਸਚੇਂਜ ਡੇਟਾ ਅਨੁਸਾਰ, ਉਨ੍ਹਾਂ ਨੇ 2,050.46 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.87 ਪ੍ਰਤੀਸ਼ਤ ਵਧ ਕੇ 66.95 ਡਾਲਰ ਪ੍ਰਤੀ ਬੈਰਲ ਹੋ ਗਿਆ। ਮੰਗਲਵਾਰ ਨੂੰ, 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 314.02 ਅੰਕ ਯਾਨੀ 0.39 ਪ੍ਰਤੀਸ਼ਤ ਵਧ ਕੇ 81,101.32 'ਤੇ ਬੰਦ ਹੋਇਆ। ਨਿਫਟੀ 95.45 ਅੰਕ ਯਾਨੀ 0.39 ਪ੍ਰਤੀਸ਼ਤ ਵਧ ਕੇ 24,868.60 'ਤੇ ਬੰਦ ਹੋਇਆ।
ਜੇਕਰ ਤੁਸੀਂ ਵੀ ਕਰਦੇ ਹੋ Online Payment ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੀ ਹੈ ਮੁਸ਼ਕਲ
NEXT STORY