ਮੁੰਬਈ — ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸਟਾਕ ਮਾਰਕੀਟ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 350.09 ਅੰਕ ਭਾਵ 0.80 ਪ੍ਰਤੀਸ਼ਤ ਦੀ ਤੇਜ਼ੀ ਨਾਲ 44232.34 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95 ਅੰਕ ਭਾਵ 0.74% ਦੀ ਤੇਜ਼ੀ ਨਾਲ 12954 'ਤੇ ਸ਼ੁਰੂ ਹੋਇਆ।
ਸ਼ੇਅਰ ਬਾਜ਼ਾਰ 'ਚ ਇਸ ਹਫ਼ਤੇ ਵੀ ਅਸਥਿਰਤਾ ਬਣੀ ਰਹੇਗੀ। ਕੋਰੋਨਾ ਵਿਸ਼ਾਣੂ ਦੇ ਵਧ ਰਹੇ ਮਾਮਲਿਆਂ ਅਤੇ ਡੈਰੀਵੇਟਿਵ ਕੰਟਰੈਕਟਸ ਦੇ ਨਿਪਟਾਰੇ 'ਤੇ ਸ਼ੇਅਰ ਬਾਜ਼ਾਰ ਦੀ ਸਥਿਤੀ ਨਿਰਭਰ ਕਰੇਗੀ। ਪਿਛਲੇ ਹਫਤੇ 30 ਸ਼ੇਅਰਾਂ ਵਾਲਾ ਬੀ.ਐਸ.ਸੀ. ਸੈਂਸੈਕਸ 439.25 ਅੰਕ ਭਾਵ 1.01% ਦੀ ਤੇਜ਼ੀ ਨਾਲ ਰਿਹਾ। ਇਹ ਜਾਣਿਆ ਜਾਂਦਾ ਹੈ ਕਿ ਸੂਚਕਾਂਕ ਨੇ ਸਾਲ 2020 ਵਿਚ ਹੋਏ ਸਾਰੇ ਨੁਕਸਾਨ ਦੀ ਮੁੜ ਵਸੂਲੀ ਕੀਤੀ। ਇਹ 1 ਜਨਵਰੀ, 2020 ਨੂੰ 41,306.02 'ਤੇ ਬੰਦ ਹੋਇਆ ਸੀ। ਹਾਲਾਂਕਿ ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਹੋਰ ਅਸਥਿਰਤਾ ਜਾਰੀ ਰਹੇਗੀ। ਇਸ ਲਈ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਐੱਫ. ਪੀ. ਆਈ. ਨੇ ਨਵੰਬਰ ’ਚ ਭਾਰਤੀ ਬਾਜ਼ਾਰਾਂ ’ਚ 49,553 ਕਰੋੜ ਰੁਪਏ ਪਾਏ’
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚ 49,553 ਕਰੋੜ ਰੁਪਏ ਪਾਏ ਹਨ। ਉੱਚ ਤਰਲਤਾ ਦੀ ਸਥਿਤੀ ਅਤੇ ਅਮੀਕੀ ਚੋਣਾਂ ਨੂੰ ਲੈ ਕੇ ਦੁਚਿੱਤੀ ਦੂਰ ਹੋਣ ਤੋਂ ਬਾਅਦ ਕੌਮਾਂਤਰੀ ਸੰਕੇਤਕ ਬਿਹਤਰ ਹੋਏ ਹਨ, ਜ9ਿਸ ਨਾਲ ਭਾਰਤੀ ਬਾਜ਼ਾਰਾਂ ’ਚ ਐੱਫ. ਪੀ. ਆਈ. ਦਾ ਨਿਵੇਸ਼ ਵਧਿਆ ਹੈ। ਐੱਫ. ਪੀ. ਆਈ. ਨੇ 3 ਤੋਂ 20 ਨਵੰਬਰ ਦੌਰਾਨ ਸ਼ੇਅਰਾਂ ’ਚ ਸ਼ੁੱਧ ਰੂਪ ਨਾਲ 44,378 ਕਰੋੜ ਰੁਪਏ ਅਤੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 5,175 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਕੁਲ ਨਿਵੇਸ਼ 49,553 ਕਰੋੜ ਰੁਪਏ ਰਿਹਾ ਹੈ।
ਅਕਤੂਬਰ ’ਚ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ’ਚ 22,033 ਕਰੋੜ ਰੁਪਏ ਪਾਏ ਸਨ। ਗ੍ਰੋ ਦੇ ਸਹਿ-ਸੰਸਥਾਪਕ ਅਤੇ ਮੁੱਖ ਆਪ੍ਰੇਟਿੰਗ ਅਧਿਕਾਰੀ (ਸੀ. ਓ. ਓ.) ਹਰਸ਼ ਜੈਨ ਨੇ ਕਿਹਾ ਕਿ ਤਰਲਤਾ ਦੀ ਸਥਿਤੀ ਬਿਹਤਰ ਰਹਿਣ ਅਤੇ ਕੌਮਾਂਤਰੀ ਸੰਕੇਤਕਾਂ ’ਚ ਸੁਧਾਰ ਨਾਲ ਐੱਫ. ਪੀ. ਆਈ. ਦਾ ਭਾਰਤੀ ਬਾਜ਼ਾਰਾਂ ’ਚ ਨਿਵੇਸ਼ ਵਧਿਆ ਹੈ।
ਸੈਂਸੈਕਸ ਦੀਆਂ ਚੋਟੀ ਦੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.07 ਲੱਖ ਕਰੋੜ ਰੁਪਏ ਘਟਿਆ
ਸੈਂਸੈਕਸ ਦੀਆਂ ਚੋਟੀ ਦੀਆਂ 10 ’ਚੋਂ 5 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਬੀਤੇ ਹਫਤੇ ਸਮੂਹਿਕ ਰੂਪ ਨਾਲ 1,07,160 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ’ਚ ਰਿਲਾਇੰਸ ਇੰਡਸਟ੍ਰੀਜ਼ ਰਹੀ। ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ. ਸੀ. ਐੱਸ.), ਹਿੰਦੁਸਤਾਨ ਯੂਨੀਲਿਵਰ, ਇਨਫੋਨਸਿਸ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਣ ਵੀ ਘਟ ਗਿਆ। ਉਥੇ ਹੀ ਦੂਜੇ ਪਾਸੇ ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ. ਲਿਮ., ਬਜਾਜ ਫਾਇਨਾਂਸ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਣ ’ਚ ਵਾਧਾ ਹੋਇਆ। ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 439.25 ਅੰਕ ਜਾਂ 1.01 ਫੀਸਦੀ ਦੇ ਲਾਭ ’ਚ ਰਿਹਾ।
ਸਮੀਖਿਆ ਅਧੀਨ ਹਫਤੇ ’ਚ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਪੂੰਜੀਕਰਣ 69,378.51 ਕਰੋੜ ਰੁਪਏ ਘਟ ਕੇ 12,84,246.18 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਣ 4,165.14 ਕਰੋੜ ਰੁਪਏ ਘਟ ਕੇ 9,97,984.24 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲਿਵਰ ਦਾ 16,211.94 ਕਰੋੜ ਰੁਪਏ ਦੀ ਗਿਰਾਵਟ ਨਾਲ 4.98,011.94 ਕਰੋੜ ਰੁਪਏ ਰਹਿ ਗਿਆ। ਇਨਫੋਸਿਸਸ ਦੇ ਬਾਜ਼ਾਰ ਮੁਲਾਂਕਣ ’ਚ 12,948.61 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 4,69,834 ਕਰੋੜ ਰੁਪਏ ’ਤੇ ਆ ਗਿਆ।
ਟਾਪ ਗੇਨਰਜ਼
ਬਜਾਜ ਫਿਨਸਰਵਰ, ਬਜਾਜ ਫਾਈਨੈਂਸ, ਇੰਡਸਇੰਡ ਬੈਂਕ, ਰਿਲਾਇੰਸ, ਗੇਲ
ਟਾਪ ਲੂਜ਼ਰਜ਼
ਆਈ.ਸੀ.ਆਈ.ਸੀ.ਆਈ. ਬੈਂਕ, ਏਸ਼ੀਅਨ ਪੇਂਟਸ, ਕੋਲ ਇੰਡੀਆ ਅਤੇ ਐਸ.ਬੀ.ਆਈ. ਲਾਈਫ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਖੁੱਲ੍ਹੇ।
ਸੈਕਟਰਲ ਇੰਡੈਕਸ
ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਵਿੱਤ ਸੇਵਾਵਾਂ, ਬੈਂਕ, ਪ੍ਰਾਈਵੇਟ ਬੈਂਕ, ਰੀਐਲਟੀ, ਆਈ.ਟੀ., ਆਟੋ, ਫਾਰਮਾ, ਐਫ.ਐਮ.ਸੀ.ਜੀ., ਪੀ.ਐਸ.ਯੂ. ਬੈਂਕ, ਧਾਤਾਂ ਅਤੇ ਮੀਡੀਆ ਸ਼ਾਮਲ ਹਨ।
ਫਰਜ਼ੀ ਚਾਲਾਨ ਨੂੰ ਰੋਕੇਗਾ GST ਪਰਿਸ਼ਦ ਦਾ ਨਵਾਂ ਪਲਾਨ, ਆਧਾਰ ਦੀ ਤਰਜ਼ 'ਤੇ ਹੋਵੇਗੀ ਰਜਿਸਟਰੇਸ਼ਨ
NEXT STORY