ਮੁੰਬਈ (ਭਾਸ਼ਾ) - ਘਰੇਲੂ ਸਟਾਕ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਆਈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 15 ਅਗਸਤ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਸੁਝਾਏ ਗਏ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਸੁਧਾਰਾਂ ਤੋਂ ਬਾਅਦ ਭਾਰਤੀ ਬਾਜ਼ਾਰ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਹਨ। ਬਾਜ਼ਾਰਾਂ ਵਿੱਚ ਲਗਾਤਾਰ ਦੂਜੇ ਦਿਨ ਵੀ ਵਾਧਾ ਜਾਰੀ ਰਿਹਾ ਅਤੇ 30-ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 203.44 ਅੰਕ ਵਧ ਕੇ 81,477.19 ਅੰਕ ਹੋ ਗਿਆ ਅਤੇ 50-ਸ਼ੇਅਰਾਂ ਵਾਲਾ NSE ਨਿਫਟੀ 53.4 ਅੰਕ ਵਧ ਕੇ 24,930.35 ਅੰਕ ਹੋ ਗਿਆ। ਸੈਂਸੈਕਸ ਵਿੱਚ ਸੂਚੀਬੱਧ ਕੰਪਨੀਆਂ ਵਿੱਚੋਂ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਅਡਾਨੀ ਪੋਰਟਸ, NTPC, ਟਾਈਟਨ ਅਤੇ ਇਨਫੋਸਿਸ ਦੇ ਸ਼ੇਅਰ ਸਭ ਤੋਂ ਵੱਧ ਲਾਭ ਵਿੱਚ ਰਹੇ। ਦੂਜੇ ਪਾਸੇ, ਬਜਾਜ ਫਾਈਨੈਂਸ, ਭਾਰਤ ਇਲੈਕਟ੍ਰਾਨਿਕਸ, ਮਹਿੰਦਰਾ ਐਂਡ ਮਹਿੰਦਰਾ ਅਤੇ HCL ਟੈਕ ਦੇ ਸ਼ੇਅਰ ਘਾਟੇ ਵਿੱਚ ਰਹੇ।
ਰੁਪਇਆ 87.29 ਦੇ ਮੁਕਾਬਲੇ 87.26/ਡਾਲਰ 'ਤੇ ਖੁੱਲ੍ਹਿਆ। ਸੈਕਟਰਲ ਸੂਚਕਾਂਕ ਦੀ ਗੱਲ ਕਰੀਏ ਤਾਂ, ਆਟੋ, ਫਾਰਮਾ ਅਤੇ ਰੀਅਲਟੀ ਸੈਕਟਰਾਂ ਵਿੱਚ ਹਲਕੀ ਵਿਕਰੀ ਦੇਖੀ ਗਈ ਹੈ। ਜਦੋਂ ਕਿ ਆਈਟੀ, ਮੀਡੀਆ ਅਤੇ ਮੈਟਲ ਸੈਕਟਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਲਾਭ ਵਿੱਚ ਸਨ, ਜਦੋਂ ਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ 225 ਘਾਟੇ ਵਿੱਚ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਇੱਕ ਫਲੈਟ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.50 ਪ੍ਰਤੀਸ਼ਤ ਡਿੱਗ ਕੇ 66.24 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਸੋਮਵਾਰ ਨੂੰ ਖਰੀਦਦਾਰ ਰਹੇ ਅਤੇ 550.85 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਭਾਰਤੀ ਕਰੰਸੀ ਦੀ ਵੱਡੀ ਛਾਲ, ਅਮਰੀਕੀ ਡਾਲਰ ਮੁਕਾਬਲੇ ਦਰਜ ਕੀਤੀ ਇੰਨੀ ਮਜ਼ਬੂਤੀ
NEXT STORY