ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਪਿਛਲੇ ਦਿਨ ਦੀ ਤੇਜ਼ੀ 'ਤੇ ਬਰੇਕ ਲੱਗੀ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 560.03 ਅੰਕ ਭਾਵ 1.01% ਡਿੱਗ ਕੇ 54,760.25 'ਤੇ ਅਤੇ ਨਿਫਟੀ 184.70 ਅੰਕ ਭਾਵ 1.12% ਦੀ ਗਿਰਾਵਟ ਨਾਲ 16,283.95 'ਤੇ ਖੁੱਲ੍ਹਿਆ।
ਡਾਲਰ ਦੇ ਮੁਕਾਬਲੇ ਰੁਪਿਆ 77.82 ਦੇ ਰਿਕਾਰਡ ਹੇਠਲੇ ਪੱਧਰ 'ਤੇ
ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਡਿੱਗ ਕੇ 77.82 ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ 'ਤੇ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.81 'ਤੇ ਕਮਜ਼ੋਰ ਨੋਟ 'ਤੇ ਖੁੱਲ੍ਹਿਆ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਕਮਜ਼ੋਰ ਹੋ ਕੇ 77.74 ਦੇ ਪੱਧਰ 'ਤੇ ਬੰਦ ਹੋਇਆ ਸੀ। ਜਦੋਂ ਕਿ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.66% ਡਿੱਗ ਕੇ 122.26 ਡਾਲਰ ਪ੍ਰਤੀ ਬੈਰਲ ਹੋ ਗਿਆ।
ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਵਿਚ
ਨਿਫਟੀ ਦੇ ਸਾਰੇ ਸੈਕਟਰਲ ਸੂਚਕਾਂਕ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 1.81% ਦੀ ਸਭ ਤੋਂ ਵੱਡੀ ਗਿਰਾਵਟ ਆਈਟੀ ਇੰਡੈਕਸ ਵਿੱਚ ਹੈ। ਇਸ ਤੋਂ ਬਾਅਦ ਬੈਂਕ ਫਾਈਨੈਂਸ਼ੀਅਲ ਸਰਵਿਸਿਜ਼, ਮੈਟਲ ਅਤੇ ਪ੍ਰਾਈਵੇਟ ਬੈਂਕ 1% ਤੱਕ ਹੇਠਾਂ ਹਨ। ਦੂਜੇ ਪਾਸੇ ਆਟੋ ਐਫਐਮਸੀਜੀ, ਮੀਡੀਆ, ਫਾਰਮਾ, ਪੀਐਸਯੂ ਬੈਂਕ ਅਤੇ ਰਿਐਲਟੀ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ ਸਨ, ਪਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਆਖਰਕਾਰ ਮਜ਼ਬੂਤੀ ਲੈ ਕੇ ਬੰਦ ਹੋਏ। ਬੀਐਸਈ ਦਾ ਸੈਂਸੈਕਸ ਸੂਚਕਾਂਕ 428 ਅੰਕ ਜਾਂ 0.78 ਫੀਸਦੀ ਦੇ ਵਾਧੇ ਨਾਲ 55,320 'ਤੇ ਬੰਦ ਹੋਇਆ, ਜਦੋਂ ਕਿ ਐਨਐਸਈ ਦਾ ਨਿਫਟੀ ਸੂਚਕਾਂਕ 122 ਅੰਕ ਜਾਂ 0.74 ਫੀਸਦੀ ਦੇ ਵਾਧੇ ਨਾਲ 16,478 'ਤੇ ਬੰਦ ਹੋਇਆ।
ਟਾਪ ਗੇਨਰਜ਼
ਟਾਈਟਨ ,ਏਸ਼ੀਅਨ ਪੇਂਟਸ, ਪਾਵਰ ਗ੍ਰਿਡ,ਡਾਕਟਰ ਰੈੱਡੀ ,
ਟਾਪ ਲੂਜ਼ਰਜ਼
ਇੰਫੋਸਿਸ ,ਪਾਵਰ ਗਰਿੱਡ, ਐਚਡੀਐਫਸੀ, ਐਲਟੀ
ਇਹ ਵੀ ਪੜ੍ਹੋ : ਭਾਰਤ ਦੀ ਬਾਇਓਟੈਕਨਾਲੋਜੀ ਅਧਾਰਿਤ ਅਰਥਵਿਵਸਥਾ 8 ਗੁਣਾ ਵਧ ਕੇ 80 ਅਰਬ ਡਾਲਰ ਹੋਈ : ਮੋਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪਿੱਛੇ ਹਟਿਆ ਰੂਸ, ਕਿਹਾ-ਨਹੀਂ ਹੈ ਲੋੜੀਂਦਾ ਤੇਲ
NEXT STORY