ਮੁੰਬਈ - ਸਟਾਕ ਮਾਰਕੀਟ ਵਿੱਚ ਅੱਜ ਯਾਨੀ 23 ਅਗਸਤ, ਹਫ਼ਤੇ ਦਾ ਆਖਰੀ ਵਪਾਰਕ ਦਿਨ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਸੈਂਸੈਕਸ 33.02 ਅੰਕ ਭਾਵ 0.04 ਫ਼ੀਸਦੀ ਦੇ ਵਾਧੇ ਨਾਲ 81,086 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 22.25 ਅੰਕ ਭਾਵ 0.09 ਫ਼ੀਸਦੀ ਦੀ ਤੇਜ਼ੀ ਦੇ ਨਾਲ ਇਹ 24,833.75 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 16 ਵੱਧ ਰਹੇ ਹਨ ਅਤੇ 14 ਵਿੱਚ ਗਿਰਾਵਟ ਹੈ। ਨਿਫਟੀ ਦੇ 50 ਸਟਾਕਾਂ 'ਚੋਂ 22 ਵਧ ਰਹੇ ਹਨ ਅਤੇ 28 ਡਿੱਗ ਰਹੇ ਹਨ। ਐਨਐਸਈ ਦੇ ਸੈਕਟਰਲ ਇੰਡੈਕਸ ਵਿੱਚ ਆਟੋ ਸੈਕਟਰ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ।
ਟਾਪ ਗੇਨਰਜ਼
ਟਾਟਾ ਮੋਟਰਜ਼, ਸਨ ਫਾਰਮਾ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ, ਬਜਾਜ ਫਿਨਸਰਵ, ਪਾਵਰ ਗ੍ਰਿਡ, ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਜ਼
ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ , ਟਾਈਟਨ,ਟੀਸੀਐੱਸ,ਸਟੇਟ ਬੈਂਕ ਆਫ਼ ਇੰਡੀਆ, ਐੱਨਟੀਪੀਸੀ, ਬਜਾਜ ਫਾਇਨਾਂਸ, ਐਕਸਿਸ ਬੈਂਕ, ਨੈਸਲੇ ਇੰਡੀਆ,ਕੋਟਕ ਬੈਂਕ
ਏਸ਼ੀਆਈ ਬਾਜ਼ਾਰ ਦਾ ਹਾਲ
ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਨਿੱਕੇਈ 0.24% ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.57% ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.26% ਅਤੇ ਕੋਰੀਆ ਦਾ ਕੋਸਪੀ 1.24% ਡਿੱਗਿਆ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 23 ਅਗਸਤ ਨੂੰ 1,371.79 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 2,971.80 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਵੀਰਵਾਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.43 ਫੀਸਦੀ ਡਿੱਗ ਕੇ 40,712 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਵੀ 1.67% ਡਿੱਗ ਕੇ 17,619 ਦੇ ਪੱਧਰ 'ਤੇ ਬੰਦ ਹੋਇਆ। SP500 0.89% ਦੀ ਗਿਰਾਵਟ ਨਾਲ 5,570 'ਤੇ ਬੰਦ ਹੋਇਆ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ ਯਾਨੀ 22 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 147 ਅੰਕਾਂ ਦੇ ਵਾਧੇ ਨਾਲ 81,053 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 41 ਅੰਕਾਂ ਦੀ ਤੇਜ਼ੀ ਦੇ ਨਾਲ ਇਹ 24,811 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 ਵਧੇ ਅਤੇ 12 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸਟਾਕਾਂ 'ਚੋਂ 27 ਵਧੇ ਅਤੇ 23 ਡਿੱਗੇ। ਸੈਂਸੈਕਸ 'ਚ ਟਾਟਾ ਮੋਟਰਜ਼ ਸਭ ਤੋਂ ਜ਼ਿਆਦਾ ਘਾਟੇ 'ਚ ਰਿਹਾ।
ਅਨਿਲ ਅੰਬਾਨੀ ਅਤੇ 24 ਹੋਰ ਅਦਾਰਿਆਂ 'ਤੇ ਸੇਬੀ ਦੀ ਵੱਡੀ ਕਾਰਵਾਈ, 5 ਸਾਲ ਲਈ ਸ਼ੇਅਰ ਬਾਜ਼ਾਰ ਤੋਂ ਕੀਤਾ ਬੈਨ
NEXT STORY