ਮੁੰਬਈ - ਅੱਜ ਯਾਨੀ 10 ਅਕਤੂਬਰ ਨੂੰ 144.31 ਅੰਕ ਭਾਵ 0.18 ਫ਼ੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ। ਨਿਫਟੀ ਵੀ 24.20 ਅੰਕ ਭਾਵ 0.10 ਫ਼ੀਸਦੀ ਦੇ ਵਾਧੇ ਨਾਲ 25,006.15 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 23 ਸ਼ੇਅਰ ਵਾਧੇ ਨਾਲ ਅਤੇ 27 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਵਿਦੇਸ਼ੀ ਨਿਵੇਸ਼ਕਾਂ ਨੇ 4,562.71 ਕਰੋੜ ਰੁਪਏ ਦੇ ਸ਼ੇਅਰ ਵੇਚੇ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.30 ਫੀਸਦੀ ਤੱਕ ਚੜ੍ਹਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 3.53% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 1.73% ਵਧ ਕੇ ਕਾਰੋਬਾਰ ਕਰ ਰਿਹਾ ਹੈ।
9 ਅਕਤੂਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 1.03% ਵਧ ਕੇ 42,512 'ਤੇ ਅਤੇ ਨੈਸਡੈਕ 0.60% ਵਧ ਕੇ 18,291 'ਤੇ ਪਹੁੰਚ ਗਿਆ। SP 500 ਵੀ 0.71% ਵੱਧ ਕੇ 5,792 'ਤੇ ਬੰਦ ਹੋਇਆ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 9 ਅਕਤੂਬਰ ਨੂੰ 4,562.71 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 3,508.61 ਕਰੋੜ ਦੇ ਸ਼ੇਅਰ ਖਰੀਦੇ।
ਗਰੁੜ ਕੰਸਟਰਕਸ਼ਨ ਦੇ ਆਈਪੀਓ ਲਈ ਬੋਲੀ ਲਗਾਉਣ ਦਾ ਅੱਜ ਆਖਰੀ ਦਿਨ
ਗਰੁੜ ਕੰਸਟਰਕਸ਼ਨ ਐਂਡ ਇੰਜੀਨੀਅਰਿੰਗ ਲਿਮਟਿਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਲਈ ਬੋਲੀ ਲਗਾਉਣ ਦਾ ਅੱਜ ਆਖਰੀ ਦਿਨ ਹੈ। ਇਸ ਆਈਪੀਓ ਨੂੰ ਦੋ ਦਿਨਾਂ ਵਿੱਚ ਕੁੱਲ 4.12 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ। ਰਿਟੇਲ ਸ਼੍ਰੇਣੀ 'ਚ ਇਸ ਇਸ਼ੂ ਨੂੰ 6.76 ਗੁਣਾ, ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB) ਸ਼੍ਰੇਣੀ 'ਚ 0.91 ਗੁਣਾ ਅਤੇ ਗੈਰ-ਸੰਸਥਾਗਤ ਨਿਵੇਸ਼ਕ (NII) ਸ਼੍ਰੇਣੀ 'ਚ 2.59 ਗੁਣਾ ਸਬਸਕ੍ਰਾਈਬ ਕੀਤਾ ਗਿਆ।
ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 9 ਅਕਤੂਬਰ ਨੂੰ ਸੈਂਸੈਕਸ 167 ਅੰਕਾਂ ਦੀ ਗਿਰਾਵਟ ਨਾਲ 81,467 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 31 ਅੰਕ ਡਿੱਗ ਕੇ 24,981 ਦੇ ਪੱਧਰ 'ਤੇ ਬੰਦ ਹੋਇਆ।
ਇਸ ਦੇ ਨਾਲ ਹੀ ਬੀਐਸਈ ਸਮਾਲ ਕੈਪ 670 ਅੰਕ ਵਧ ਕੇ 56,110 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਤੇਜ਼ੀ ਅਤੇ 13 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸਟਾਕਾਂ 'ਚੋਂ 31 'ਚ ਗਿਰਾਵਟ ਅਤੇ 19 'ਚ ਤੇਜ਼ੀ ਰਹੀ।
ਤਿਉਹਾਰਾਂ ਦੇ ਸੀਜ਼ਨ 'ਚ 10 ਲੱਖ ਨੌਕਰੀਆਂ! ਜਾਣੋ ਕਿੰਨੀ ਮਿਲੇਗੀ ਸੈਲਰੀ
NEXT STORY