ਮੁੰਬਈ - ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰ ਰਿਕਾਰਡ ਉਚਾਈ 'ਤੇ ਪਹੁੰਚ ਗਏ। ਸੈਂਸੈਕਸ ਪਹਿਲੀ ਵਾਰ 73,000 ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਨਿਫਟੀ 22,000 ਅੰਕਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 720.33 ਅੰਕਾਂ ਦੀ ਛਾਲ ਮਾਰ ਕੇ 73,288.78 ਅੰਕਾਂ ਦੇ ਸਰਵਕਾਲੀ ਸਿਖਰ 'ਤੇ ਪਹੁੰਚ ਗਿਆ। ਨਿਫਟੀ ਨੇ ਵੀ 22,000 ਅੰਕਾਂ ਨੂੰ ਪਾਰ ਕੀਤਾ ਅਤੇ 187.4 ਅੰਕ ਵਧ ਕੇ 22,081.95 ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਈਜ਼ੂ ਨੇ ਦਿਖਾਏ ਤੇਵਰ, '15 ਮਾਰਚ ਤੋਂ ਪਹਿਲਾਂ ਮਾਲਦੀਵ ਤੋਂ ਆਪਣੀਆਂ ਫੌਜਾਂ ਹਟਾਏ
ਸੈਂਸੈਕਸ ਕੰਪਨੀਆਂ 'ਚ ਵਿਪਰੋ ਦੇ ਸ਼ੇਅਰ ਕਰੀਬ 11 ਫੀਸਦੀ ਵਧੇ ਹਨ। ਟੈੱਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਟੇਟ ਬੈਂਕ ਆਫ ਇੰਡੀਆ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿੱਚ ਵੀ ਵਾਧਾ ਹੋਇਆ। ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਈਨਾਂਸ, ਐਨਟੀਪੀਸੀ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ, ਦੱਖਣੀ ਕੋਰੀਆ ਦੇ ਕੋਸਪੀ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ ਤੇਜ਼ੀ ਰਹੀ। ਹਾਂਗਕਾਂਗ ਦਾ ਹੈਂਗ ਸੇਂਗ ਮਾਮੂਲੀ ਨੁਕਸਾਨ ਦੇ ਨਾਲ ਬੰਦ ਹੋਇਆ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਫਲੈਟ ਬੰਦ ਹੋਏ। ਅਮਰੀਕੀ ਬਾਜ਼ਾਰ 'ਚ ਅੱਜ ਛੁੱਟੀ ਰਹੇਗੀ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.24 ਫੀਸਦੀ ਵਧ ਕੇ 78.48 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 340.05 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਦੂਜੇ ਪਾਸੇ ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ ਆ ਰਹੇ ਹਨ। ਏਸ਼ੀਆ ਮਜ਼ਬੂਤ ਦਿਖਾਈ ਦਿੰਦਾ ਹੈ। ਗਿਫਟ ਨਿਫਟੀ ਨਿਫਟੀ 22000 ਦੇ ਉੱਪਰ ਖੁੱਲਣ ਦਾ ਸੰਕੇਤ ਦੇ ਰਿਹਾ ਹੈ। ਇਸ ਦੌਰਾਨ ਹੂਤੀ ਬਾਗੀਆਂ ਦੇ ਕੰਟਰੋਲ ਵਾਲੇ ਇਲਾਕਿਆਂ 'ਤੇ ਅਮਰੀਕਾ ਅਤੇ ਬ੍ਰਿਟੇਨ ਦੇ ਹਮਲੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਕਰੂਡ ਦੀ ਕੀਮਤ ਇਕ ਫੀਸਦੀ ਤੋਂ ਜ਼ਿਆਦਾ ਵਧ ਕੇ 78 ਡਾਲਰ 'ਤੇ ਪਹੁੰਚ ਗਈ ਹੈ
ਇਹ ਵੀ ਪੜ੍ਹੋ : ਰਾਮ ਮੰਦਿਰ : ਵਿਦੇਸ਼ ਤੋਂ 'ਮਾਤਾ ਸੀਤਾ' ਦੇ ਪੇਕਿਓਂ ਅਯੁੱਧਿਆ ਆਉਣਗੇ 3,000 ਤੋਂ ਵੱਧ ਕੀਮਤੀ ਤੋਹਫ਼ੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਮੁਈਜ਼ੂ ਨੇ ਦਿਖਾਏ ਤੇਵਰ, '15 ਮਾਰਚ ਤੋਂ ਪਹਿਲਾਂ ਮਾਲਦੀਵ ਤੋਂ ਆਪਣੀਆਂ ਫੌਜਾਂ ਹਟਾਏ ਭਾਰਤ'
NEXT STORY