ਨਵੀਂ ਦਿੱਲੀ–ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਦੇਸ਼ ਭਾਰਤ 'ਚ ਖੰਡ ਦਾ ਉਤਪਾਦਨ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਦੌਰਾਨ 17.69 ਫੀਸਦੀ ਵਧ ਕੇ 3 ਕਰੋੜ 20 ਲੱਖ ਟਨ ਹੋਣ ਦੀ ਉਮੀਦ ਹੈ। ਉਦਯੋਗ ਸੰਗਠਨ ਭਾਰਤੀ ਖੰਡ ਮਿਲ ਸੰਘ (ਇਸਮਾ) ਨੇ ਕਿਹਾ ਕਿ ਪਿੜਾਈ ਲਈ ਵਾਧੂ ਗੰਨਾ ਉਪਲੱਬਧ ਹੋਵੇਗਾ, ਜਿਸ ਨਾਲ ਉਤਪਾਦਨ ਵਧਣ ਦਾ ਅਨੁਮਾਨ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਚਾਲੂ 2019-20 ਸੀਜ਼ਨ (ਅਕਤੂਬਰ-ਸਤੰਬਰ) 'ਚ ਦੇਸ਼ ਦਾ ਖੰਡ ਉਤਪਾਦਨ 2 ਕਰੋੜ 70 ਲੱਖ ਟਨ ਤੱਕ ਪਹੁੰਚ ਗਿਆ ਹੈ। ਸੀਜ਼ਨ ਦੇ ਅਖੀਰ ਤੱਕ ਲਗਭਗ 150,000 ਟਨ ਖੰਡ ਦਾ ਉਤਪਾਦਨ ਹੋਰ ਹੋਣ ਦੀ ਉਮੀਦ ਹੈ, ਜਿਸ ਨੂੰ ਮਿਲਾ ਕੇ ਚਾਲੂ ਸੀਜ਼ਨ 'ਚ ਕੁੱਲ ਖੰਡ ਉਤਪਾਦਨ 2.72 ਕਰੋੜ ਟਨ ਹੋਣ ਦੀ ਉਮੀਦ ਹੈ।
ਬੈਂਕ ਆਫ ਇੰਡੀਆ ਨੂੰ ਚੌਥੀ ਤਿਮਾਹੀ 'ਚ ਹੋਇਆ 3571.41 ਕਰੋੜ ਰੁਪਏ ਦਾ ਘਾਟਾ
NEXT STORY