ਨਵੀਂ ਦਿੱਲੀ— ਖੰਡ ਮਿੱਲਾਂ ਅਗਲੇ ਪਿੜਾਈ ਸੈਸ਼ਨ (ਅਕਤੂਬਰ-ਅਪ੍ਰੈਲ 2018-19) ਦੌਰਾਨ ਇਕ ਲੱਖ ਕਰੋੜ ਦੇ ਗੰਨੇ ਦੀ ਖਰੀਦ ਕਰ ਸਕਦੀਆਂ ਹਨ। ਉਨ੍ਹਾਂ ਦੇ ਮੌਜੂਦਾ ਨਕਦੀ ਸੰਕਟ ਨੂੰ ਵੇਖਦਿਆਂ ਅਗਲੇ ਸੈਸ਼ਨ 'ਚ ਗੰਨੇ ਲਈ ਭੁਗਤਾਨ ਸੰਕਟ ਦੀ ਸਥਿਤੀ ਹੋਰ ਵਧ ਸਕਦੀ ਹੈ। ਅਗਲੇ ਪਿੜਾਈ ਸਾਲ 2018-19 (ਅਕਤੂਬਰ-ਸਤੰਬਰ) 'ਚ ਖੰਡ ਉਤਪਾਦਨ ਵਧ ਕੇ 3.55 ਕਰੋੜ ਟਨ ਤੱਕ ਪੁੱਜਣ ਦੀ ਸੰਭਾਵਨਾ ਹੈ ਜੋ ਚਾਲੂ ਸਾਲ 'ਚ 3.25 ਕਰੋੜ ਟਨ ਹੈ। ਚਾਲੂ ਪਿੜਾਈ ਸੈਸ਼ਨ 'ਚ ਖੰਡ ਮਿੱਲਾਂ ਨੇ 92,000 ਕਰੋੜ ਰੁਪਏ ਦੇ ਗੰਨੇ ਦੀ ਖਰੀਦ ਕੀਤੀ ਹੈ, ਜਿਨ੍ਹਾਂ 'ਚੋਂ ਕਿਸਾਨਾਂ ਦਾ 13,000 ਕਰੋੜ ਰੁਪਏ ਅਜੇ ਵੀ ਬਾਕੀ ਹੈ। ਸੂਤਰਾਂ ਨੇ ਕਿਹਾ, ''ਖੰਡ ਮਿੱਲਾਂ ਵੱਲੋਂ ਅਕਤੂਬਰ 2018 ਤੇ ਅਪ੍ਰੈਲ 2019 ਦਰਮਿਆਨ 32.5 ਕਰੋੜ ਟਨ ਗੰਨਾ ਪਿੜਾਈ ਕਰਨ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਤੈਅ ਮੌਜੂਦਾ ਗੰਨਾ ਕੀਮਤ 'ਤੇ ਕੁਲ ਗੰਨਾ ਭੁਗਤਾਨ 1,00,000 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ।
ਨਾਰੀਅਲ ਉਤਪਾਦਾਂ ਦੀ ਬਰਾਮਦ ਹੋਈ ਦੁੱਗਣੀ
NEXT STORY