ਨਵੀਂ ਦਿੱਲੀ-ਵ੍ਹਿਸਲਬਲੋਅਰ ਦੀ ਇਕ ਨਵੀਂ ਸ਼ਿਕਾਇਤ ਨਾਲ ਜੁੜੇ ਦਸਤਾਵੇਜ਼ ਬਾਜ਼ਾਰ ਰੈਗੂਲੇਟਰ ਸੇਬੀ ਦੇ ਕੋਲ ਪੁੱਜਣ ਨਾਲ ਦਵਾਈ ਕੰਪਨੀ ਸਨਫਾਰਮਾ ਦੇ ਸ਼ੇਅਰ ਨੂੰ ਤਗੜਾ ਝਟਕਾ ਲੱਗਾ। ਕੰਪਨੀ ਦਾ ਸ਼ੇਅਰ ਲਗਭਗ 10 ਫ਼ੀਸਦੀ ਕਮਜ਼ੋਰ ਹੋ ਕੇ 380 ਰੁਪਏ 'ਤੇ ਖੁੱਲ੍ਹਿਆ, ਜੋ ਸਨਫਾਰਮਾ ਦਾ 6 ਸਾਲ ਦਾ ਹੇਠਲਾ ਪੱਧਰ ਹੈ। ਇਸ ਦੇ ਨਾਲ ਕੁਝ ਹੀ ਮਿੰਟਾਂ ਦੇ ਅੰਦਰ ਕੰਪਨੀ ਦੀ ਬਾਜ਼ਾਰ ਹੈਸੀਅਤ ਲਗਭਗ 10,000 ਕਰੋੜ ਰੁਪਏ ਘੱਟ ਹੋ ਗਈ। ਪਿਛਲੇ 2 ਦਿਨਾਂ ਵਿਚ ਕੰਪਨੀ ਦੇ ਸ਼ੇਅਰਾਂ ਵਿਚ 17 ਫ਼ੀਸਦੀ ਤੋਂ ਜਿਆਦਾ ਦੀ ਗਿਰਾਵਟ ਆਈ ਹੈ।
ਖਬਰਾਂ ਮੁਤਾਬਕ 2014 ਤੋਂ 2017 ਦਰਮਿਆਨ ਆਦਿਤਿਆ ਮੈਡੀਸੇਲਸ ਨੇ ਸੁਰੱਖਿਆ ਰਿਆਲਟੀ ਦੇ ਨਾਲ 5,800 ਕਰੋੜ ਰੁਪਏ ਦਾ ਲੈਨ-ਦੇਣ ਕੀਤਾ, ਜਿਸ ਦਾ ਕੰਟਰੋਲ ਸੰਨ ਫਾਰਮਾ ਦੇ ਕੋ-ਪ੍ਰੋਮੋਟਰ ਸੁਧੀਰ ਵਾਲੀਆ ਦੇ ਕੋਲ ਹੈ। ਇਕ ਵ੍ਹਿਸਲਬਲੋਅਰ ਨੇ ਫਿਰ ਤੋਂ ਸੇਬੀ ਦੇ ਕੋਲ 172 ਪੰਨਿਆਂ ਵਾਲੀ ਨਵੀਂ ਸ਼ਿਕਾਇਤ ਭੇਜੀ ਹੈ। ਕੰਪਨੀ ਪਹਿਲਾਂ ਤੋਂ ਹੀ ਕਾਰਪੋਰੇਟ ਗਵਰਨੈਂਸ ਨਾਲ ਜੁੜੀਆਂ ਸ਼ਿਕਾਇਤਾਂ ਦਾ ਸਾਹਮਣਾ ਕਰ ਰਹੀ ਹੈ। ਦਸੰਬਰ 2018 ਵਿਚ ਸਭ ਤੋਂ ਪਹਿਲਾਂ ਵ੍ਹਿਸਲਬਲੋਅਰ ਨੇ ਕੰਪਨੀ ਪ੍ਰੋਮੋਟਰ ਦਲੀਪ ਸਾਂਘਵੀ ਅਤੇ ਸੁਧੀਰ ਵਾਲੀਆ ਦੇ ਖਿਲਾਫ ਧਰਮੇਸ਼ ਜੋਸ਼ੀ ਦੇ ਨਾਲ ਮਿਲ ਕੇ ਵਿੱਤੀ ਖਾਮੀਆਂ ਦਾ ਦੋਸ਼ ਲਾਇਆ ਸੀ। ਦੋਸ਼ੀ ਕਥਿਤ ਰੂਪ ਨਾਲ 2001 ਵਿਚ ਸਾਹਮਣੇ ਆਏ ਕੇਤਨ ਪਾਰੇਖ ਘਪਲੇ ਦੇ ਮੁੱਖ ਦੋਸੀਆਂ ਵਿਚੋਂ ਇਕ ਹਨ।
ਸਰਕਾਰ ਦਾ ਫੈਸਲਾ ! ਇਨ੍ਹਾਂ ਦਵਾਈਆਂ 'ਤੇ ਲਗਾਈ ਪਬੰਦੀ
NEXT STORY