ਨਵੀਂ ਦਿੱਲੀ (ਇੰਟ.) - ਭਾਰਤੀ ਏਅਰਟੈੱਲ ਦੇ ਫਾਊਂਡਰ-ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕੀਮਤ ਵਧਾਉਣ ਤੋਂ ਨਹੀਂ ਝਿਜਕੇਗੀ। ਇਕ ਦਿਨ ਪਹਿਲਾਂ ਹੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਮੌਜੂਦਾ ਸ਼ੇਅਰਹੋਲਡਰਸ ਨੂੰ ਰਾਇਟਸ ਇਸ਼ੂ ਜਾਰੀ ਕਰ ਕੇ 21,000 ਕਰੋਡ਼ ਰੁਪਏ ਜੁਟਾਉਣ ਦਾ ਐਲਾਨ ਕੀਤਾ ਸੀ। ਦੇਸ਼ ’ਚ 5-ਜੀ ਲਾਂਚ ਕਰਨ ਤੋਂ ਪਹਿਲਾਂ ਕੰਪਨੀ ਆਪਣੀ ਬੈਲੇਂਸ ਸ਼ੀਟ ਮਜ਼ਬੂਤ ਕਰ ਲੈਣਾ ਚਾਹੁੰਦੀ ਹੈ। ਇਨਵੈਸਟਰ ਕਾਲ ਦੌਰਾਨ ਮਿੱਤਲ ਨੇ ਕਿਹਾ ਕਿ ਕੰਪਨੀ ਦਾ ਕਰਜ਼ਾ ਅਸਾਧਾਰਣ ਪੱਧਰ ’ਤੇ ਹੈ। ਕਰਜ਼ੇ ਕਾਰਨ ਇਨਵੈਸਟਰਸ ਅਤੇ ਕੰਪਨੀ ਦੋਵੇਂ ਪਰੇਸ਼ਾਨ ਹਨ। ਸੁਨੀਲ ਮਿੱਤਲ ਨੇ ਉਮੀਦ ਪ੍ਰਗਟਾਈ ਕਿ ਟੈਲੀਕਾਮ ਇੰਡਸਟਰੀ ਤੋਂ ਫੀਸ ਅਤੇ ਚਾਰਜ ਦੋਵੇਂ ਘੱਟ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਭਾਰਤੀ ਗਰੁੱਪ ਨੇ ਏ. ਜੀ. ਆਰ. ਨਾਲ ਜੁੜੇ ਬਕਾਏ ’ਚੋਂ 18004 ਕਰੋੜ ਰੁਪਏ ਚੁਕਾਏ
ਭਾਰਤੀ ਗਰੁੱਪ ਨੇ 31 ਮਾਰਚ 2021 ਤੱਕ ਏ. ਜੀ. ਆਰ. ਨਾਲ ਜੁਡ਼ੇ ਬਕਾਏ ’ਚੋਂ 18004 ਕਰੋਡ਼ ਰੁਪਏ ਚੁੱਕਾ ਦਿੱਤੇ । ਕੰਪਨੀ ’ਤੇ ਕੁੱਲ 43,000 ਕਰੋਡ਼ ਰੁਪਏ ਦਾ ਬਕਾਇਆ ਹੈ ਅਤੇ ਕੰਪਨੀ ਨੇ 10 ਫ਼ੀਸਦੀ ਤੋਂ ਜ਼ਿਆਦਾ ਹਿੱਸੇ ਦਾ ਭੁਗਤਾਨ ਕਰ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਸੁਪਰੀਮ ਕੋਰਟ ਨੇ ਟੈਲੀਕਾਮ ਡਿਪਾਰਟਮੈਂਟ ਨੂੰ ਹੁਕਮ ਦਿੱਤਾ ਸੀ ਕਿ 1376 ਕਰੋਡ਼ ਰੁਪਏ ਦੀ ਵਸੂਲੀ ਲਈ ਅਗਲੇ 3 ਹਫਤੇ ਤੱਕ ਏਅਰਟੈੱਲ ਦੀ ਬੈਂਕ ਗਾਰੰਟੀ ਨਾ ਭੁਨਾਈ ਜਾਵੇ। ਇਹ ਬਕਾਇਆ ਵੀਡੀਓਕਾਨ ਟੈਲੀਕਾਮ ਦਾ ਸੀ ਜਿਸ ਨੇ ਆਪਣਾ ਸਪੈਕਟਰਮ ਭਾਰਤੀ ਗਰੁੱਪ ਨੂੰ ਵੇਚ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ’ਚ ਭਾਰਤੀ ਏਅਰਟੈੱਲ ਦਾ ਕਹਿਣਾ ਸੀ ਕਿ ਵੀਡੀਓਕਾਨ ਦੀ ਬਕਾਇਆ ਰਕਮ ਚੁਕਾਉਣ ਲਈ ਉਹ ਜਵਾਬਦੇਹ ਨਹੀਂ ਹੈ ਪਰ ਕੋਰਟ ਨੇ ਕੰਪਨੀ ਦੀ ਪਟੀਸ਼ਨ ਖਾਰਿਜ ਕਰ ਦਿੱਤੀ ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Videocon ਦੀਆਂ ਮੁਸ਼ਕਿਲਾਂ ਵਧੀਆਂ, ਸਰਕਾਰ ਨੇ ਏਸੈੱਟਸ ਜ਼ਬਤ ਕਰਨ ਲਈ NCLT ਨੂੰ ਕਿਹਾ
NEXT STORY