ਨਵੀਂ ਦਿੱਲੀ - ਹੁਣ ਆਧਾਰ ਕਾਰਡ ਨਾਲ ਰਜਿਸਟਰਡ ਸਾਰੇ ਮੋਬਾਈਲ ਫ਼ੋਨ ਨੰਬਰਾਂ ਦੀ ਜਾਂਚ ਕਰਨਾ ਆਸਾਨ ਹੋ ਗਿਆ ਹੈ। ਤੁਸੀਂ ਇਹਨਾਂ ਨੰਬਰਾਂ ਦੀ ਜਾਂਚ ਕਰਨ ਲਈ ਦੂਰਸੰਚਾਰ ਵਿਭਾਗ (DoT) ਦੀ ਨਵੀਂ ਵੈਬਸਾਈਟ ਤੋਂ ਜਾਣਕਾਰੀ ਲੈ ਸਕਦੇ ਹੋ। DoT ਨੇ ਹਾਲ ਹੀ ਵਿੱਚ ਟੈਲੀਕਾਮ ਐਨਾਲਿਟਿਕਸ ਫਾਰ ਫਰਾਡ ਮੈਨੇਜਮੈਂਟ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ (TAFCOP) ਨਾਂ ਦਾ ਇੱਕ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਰਾਹੀਂ, ਉਪਭੋਗਤਾ ਆਪਣੇ ਆਧਾਰ ਨੰਬਰ ਨਾਲ ਜੁੜੇ ਸਾਰੇ ਫ਼ੋਨ ਨੰਬਰਾਂ ਬਾਰੇ ਪਤਾ ਲਗਾ ਸਕਦੇ ਹਨ। ਇਹ ਇੱਕ ਬਹੁਤ ਹੀ ਲਾਭਦਾਇਕ ਪੋਰਟਲ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ
ਆਧਾਰ ਨਾਲ ਲਿੰਕਡ ਸਾਰੇ ਸਿਮ ਦੀ ਮਿਲੇਗੀ ਜਾਣਕਾਰੀ
TAFCOP ਪੋਰਟਲ ਦੇ ਜ਼ਰੀਏ ਤੁਸੀਂ ਅਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਅਧਾਰ ਕਾਰਡ ਤੋਂ ਹੁਣ ਤੱਕ ਕਿੰਨੇ ਸਿਮ ਜਾਰੀ ਹੋ ਚੁੱਕੇ ਹਨ। ਇਸ ਦਾ ਲਾਭ ਇਹ ਹੋਵੇਗੀ ਕਿ ਜੇਕਰ ਕੋਈ ਸਿਮ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੇ ਆਧਾਰ ਕਾਰਡ ਦੇ ਨੰਬਰ ਤੋਂ ਜਾਰੀ ਹੋਇਆ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਆਪਣੇ ਪੁਰਾਣੇ ਜਾਂ ਉਹ ਨੰਬਰ ਜਿਹੜੇ ਤੁਸੀਂ ਇਸਤੇਮਾਲ ਵਿਚ ਨਹੀਂ ਲਿਆ ਰਹੇ ਹੋ, ਤੁਸੀਂ ਉਨ੍ਹਾਂ ਨੰਬਰਾਂ ਨੂੰ ਅਸਾਨੀ ਨਾਲ ਆਪਣੇ ਆਧਾਰ ਨੰਬਰ ਤੋਂ ਵੱਖ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਆਧਾਰ ਕਾਰਡ ਦੇ ਅਧੀਨ ਜਾਰੀ ਕਿਸੇ ਵੀ ਸਿਮ ਨੰਬਰ ਨੂੰ ਬਲਾਕ ਕਰ ਸਕਦੇ ਹੋ ਜਿਸ ਨੂੰ ਕਿ ਤੁਸੀਂ ਇਸਤੇਮਾਲ ਵਿਚ ਨਹੀਂ ਲਿਆਉਣਾ ਚਾਹੁੰਦੇ। 9 ਤੋਂ ਵੱਧ ਕੁਨੈਕਸ਼ਨ ਰੱਖਣ ਵਾਲੇ ਗਾਹਕਾਂ ਨੂੰ SMS ਦੁਆਰਾ ਸੂਚਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਇਸ ਸੇਵਾ ਅਜੇ ਸਿਰਫ਼ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਉਪਭੋਗਤਾਵਾਂ ਲਈ ਹੈ। ਜਲਦੀ ਹੀ ਇਹ ਸੇਵਾ ਦੇਸ਼ ਭਰ ਦੇ ਉਪਭੋਗਤਾਵਾਂ ਲਈ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸਰਕਾਰੀ ਬੈਂਕਾਂ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੀ ਪੈਨਸ਼ਨ ਤਿੰਨ ਗੁਣਾ ਵਧੀ
ਵਿਜੇ ਸ਼ੇਖ਼ਰ ਸ਼ਰਮਾ ਨੇ ਕੀਤੀ ਇਸ ਪੋਰਟਲ ਦੀ ਤਾਰੀਫ਼
ਪੇਟੀਐਮ ਦੇ ਵਿਜੇ ਸ਼ੇਖਰ ਸ਼ਰਮਾ ਨੇ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਉਪਯੋਗੀ ਸੇਵਾ ਦੀ ਸ਼ਲਾਘਾ ਕੀਤੀ ਹੈ। ਪੇਟੀਐਮ ਦੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ ਅਤੇ ਇਸ ਨੂੰ ਬਹੁਤ ਉਪਯੋਗੀ ਦੱਸਿਆ ਹੈ। ਉਸਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਟਰਾਈ / ਡਾਟ ਦੁਆਰਾ ਸ਼ੁਰੂ ਕੀਤੀ ਗਈ ਬਹੁਤ ਉਪਯੋਗੀ ਸੇਵਾ ਹੈ। ਇਸ ਪੋਰਟਲ 'ਤੇ ਜਾ ਕੇ ਤੁਸੀਂ ਆਪਣਾ ਮੋਬਾਈਲ ਨੰਬਰ ਟਾਈਪ ਕਰੋ ਅਤੇ ਜਿਵੇਂ ਹੀ ਤੁਸੀਂ ਓਟੀਪੀ ਦਾਖਲ ਕਰਦੇ ਹੋ, ਤੁਹਾਨੂੰ ਆਪਣੇ ਆਧਾਰ ਨੰਬਰ ਨਾਲ ਖਰੀਦੇ ਗਏ ਸਾਰੇ ਸਿਮ ਕਾਰਡਾਂ ਦੇ ਮੋਬਾਈਲ ਨੰਬਰ ਬਾਰੇ ਪਤਾ ਲਗਾ ਸਕਦੇ ਹੋ।
ਇਹ ਵੀ ਪੜ੍ਹੋ: ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ
ਬਹੁਤ ਹੀ ਅਸਾਨੀ ਨਾਲ ਪਤਾ ਲਗਾ ਸਕਦੇ ਹੋ ਆਧਾਰ ਨਾਲ ਰਜਿਸਟਰਡ ਫ਼ੋਨ ਨੰਬਰਾਂ ਬਾਰੇ
1. ਆਪਣੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਸਿਮ ਬਾਰੇ ਜਾਣਨ ਲਈ, ਤੁਹਾਨੂੰ ਪਹਿਲਾਂ https://tafcop.dgtelecom.gov.in/ 'ਤੇ ਜਾਣਾ ਹੋਵੇਗਾ।
2. ਇਸ ਤੋਂ ਬਾਅਦ ਇਥੇ ਤੁਹਾਨੂੰ ਆਪਣਾ ਫ਼ੋਨ ਨੰਬਰ ਦਰਜ ਕਰਨਾ ਹੋਵੇਗਾ।
3. ਇਸ ਤੋਂ ਬਾਅਦ ਤੁਹਾਨੂੰ 'Request OTP' ਬਟਨ 'ਤੇ ਕਲਿਕ ਕਰਨਾ ਹੋਵੇਗਾ।
4. ਇਸ ਤੋਂ ਬਾਅਦ ਤੁਹਾਨੂੰ ਆਪਣੇ ਮੋਬਾਈਲ ਨੰਬਰ 'ਤੇ ਆਇਆ ਓਟੀਪੀ ਦਰਜ ਕਰਨਾ ਪਵੇਗਾ।
5. ਓ.ਟੀ.ਪੀ. ਦਰਜ ਕਰਦੇ ਹੀ ਤੁਹਾਡੇ ਆਧਾਰ ਨੰਬਰ ਨਾਲ ਜੁੜੇ ਸਾਰੇ ਨੰਬਰ ਵੈਬਸਾਈਟ 'ਤੇ ਦਿਖਾਈ ਦੇਣ ਲੱਗ ਜਾਣਗੇ।
ਇਹ ਵੀ ਪੜ੍ਹੋ: ਚੈੱਕ ਕੱਟਣ ਸਮੇਂ ਕੀਤੀ ਇਹ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਆਨਲਾਈਨ ਸ਼ਾਪਿੰਗ ਲਈ ਹੁਣ ਨਹੀਂ ਯਾਦ ਰੱਖਣੇ ਹੋਣਗੇ ਕਾਰਡ ਦੇ 16 ਅੰਕ’
NEXT STORY