ਨਵੀਂ ਦਿੱਲੀ - ਇਸ ਸਮੇਂ ਸਾਰੇ ਦੇਸ਼ ਵਿਚ ਜਿਥੇ ਕੋਰੋਨਾ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਹਦਾਇਤ ਦਿੱਤੀ ਜਾ ਰਹੀ ਹੈ, ਉਥੇ ਬਹੁਤ ਸਾਰੇ ਲੋਕ ਅਜਿਹੇ ਖ਼ੌਫ਼ ਵਾਲੇ ਮਾਹੌਲ ਵਿਚ ਕੰਮ ਕਰ ਰਹੇ ਹਨ ਤਾਂ ਜੋ ਦੇਸ਼ ਦੇ ਨਾਗਰਿਕਾਂ ਨੂੰ ਬਾਹਰ ਨਾ ਜਾਣਾ ਪਏ। ਅਜਿਹਾ ਹੀ ਇੱਕ ਹਿੱਸਾ ਉਨ੍ਹਾਂ ਲੋਕਾਂ ਦਾ ਹੈ ਜੋ ਆਨਲਾਈਨ ਖਾਣੇ ਦੇ ਆਰਡਰ ਦੀ ਡਿਲੀਵਰ ਕਰਦੇ ਹਨ। ਤਾਲਾਬੰਦੀ ਕਾਰਨ ਜਿੱਥੇ ਬਹੁਤ ਸਾਰੇ ਸੂਬਿਆਂ ਵਿਚ ਹੋਟਲ ਬੰਦ ਹਨ ਅਤੇ ਸਿਰਫ਼ ਟੇਕ ਹੋਮ ਦਾ ਵਿਕਲਪ ਹੈ, ਜਿਸ ਦੇ ਤਹਿਤ ਖਾਣੇ ਦੀ ਘਰੇਲੂ ਸਪੁਰਦਗੀ ਹੋ ਰਹੀ ਹੈ।
ਹਾਲਾਂਕਿ ਕੋਰੋਨਾ ਦਾ ਖ਼ਤਰਾ ਤਾਂ ਇਨ੍ਹਾਂ ਡਿਲਵਰੀ ਕਰਨ ਵਾਲਿਆਂ ਨੂੰ ਵੀ ਹੈ। ਇਸ ਲਈ ਇਨ੍ਹਾਂ ਖ਼ਤਰਿਆਂ ਦੇ ਮੱਦੇਨਜ਼ਰ ਆਨਲਾਈਨ ਫੂਡ ਡਿਲਿਵਰੀ ਫਰਮ ਸਵਿੱਗੀ ਨੇ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮਈ ਵਿਚ ਸਵਿੱਗੀ ਕਰਮਚਾਰੀਆਂ ਲਈ ਚਾਰ ਦਿਨਾਂ ਦਾ ਵਰਕਵੀਕ ਹੋਵੇਗਾ। ਸਵਿੱਗੀ ਦੇ ਐਚ.ਆਰ. ਮੁਖੀ ਗਿਰੀਸ਼ ਮੈਨਨ ਨੇ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੀ ਇੱਕ ਈਮੇਲ ਵਿਚ ਦਿੱਤੀ ਹੈ। ਈਮੇਲ ਵਿਚ ਕਿਹਾ ਗਿਆ ਹੈ 'ਤੁਸੀਂ ਹਫਤੇ ਦੇ ਚਾਰ ਦਿਨਾਂ ਨੂੰ ਤੈਅ ਕਰੋ ਜਿਹੜੇ ਦਿਨ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਅਤੇ ਬਾਕੀ ਦਿਨਾਂ ਦਾ ਇਸਤੇਮਾਲ ਅਰਾਮ ਕਰਨ, ਆਪਣੀ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਦੇਖਭਾਲ ਕਰੋ।'
ਇਹ ਵੀ ਪੜ੍ਹੋ: ਸੇਬੀ ਜ਼ੋਮੈਟੋ ਦੇ IPO ਡਰਾਫਟ ਦੀ ਕਰ ਰਿਹਾ ਹੈ ਜਾਂਚ
ਐਮਰਜੈਂਸੀ ਸਹਾਇਤਾ ਟੀਮ ਦਾ ਗਠਨ
ਕੰਪਨੀ ਨੇ ਮੌਜੂਦਾ ਸੰਕਟ ਦੌਰਾਨ ਕਰਮਚਾਰੀਆਂ ਦੀ ਸਹਾਇਤਾ ਲਈ ਇਕ ਐਮਰਜੈਂਸੀ ਸਹਾਇਤਾ ਟੀਮ ਵੀ ਸਥਾਪਤ ਕੀਤੀ ਹੈ। ਕਰਮਚਾਰੀਆਂ ਲਈ ਇੱਕ ਐਪ ਅਤੇ ਸਹਾਇਤਾ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ, ਜਿਹੜੀ ਉਨ੍ਹਾਂ ਨੂੰ ਹਸਪਤਾਲ ਦਾ ਬੈੱਡ, ਆਈ.ਸੀ.ਯੂ., ਪਲਾਜ਼ਮਾ, ਆਕਸੀਜਨ ਸਿਲੰਡਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। ਸਵਿੱਗੀ ਦੁਆਰਾ ਕੋਰੋਨਾ ਪ੍ਰਭਾਵਿਤ ਕਰਮਚਾਰੀਆਂ ਨੂੰ ਆਨਲਾਈਨ ਡਾਕਟਰਾਂ ਦੀ ਸਲਾਹ ਅਤੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਨੂੰ ਤਨਖਾਹ ਅਗੇਤੀ, ਲੀਵ ਇਨਕੈਸ਼ਮੈਂਟ ਅਤੇ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਕੰਪਨੀ ਜਲਦੀ ਹੀ ਮਈ ਲਈ 1 ਤੋਂ 6 ਦੇ ਗ੍ਰੇਡ ਦੇ ਕਰਮਚਾਰੀਆਂ ਨੂੰ ਤਨਖ਼ਾਹ ਵੀ ਦੇਵੇਗੀ।
ਇਹ ਵੀ ਪੜ੍ਹੋ: ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ
ਦੋ ਲੱਖ ਵੈਕਸੀਨ ਦਾ ਕੀਤਾ ਇੰਤਜ਼ਾਮ
ਸਵਿਗੀ ਨੇ ਆਪਣੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਸਦੇ ਲਗਭਗ ਦੋ ਲੱਖ ਡਲਿਵਰੀ ਸਹਿਭਾਗੀਆਂ ਨੂੰ ਟੀਕਾ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿਚ ਫੰਡਾਂ ਦੇ ਇੱਕ ਨਵੇਂ ਦੌਰ ਵਿਚ 80 ਕਰੋੜ ਡਾਲਰ ਇਕੱਠੇ ਕੀਤੇ ਸਨ। ਇਸ ਫੰਡਿੰਗ ਲਈ ਸਵਿਗੀ ਦੀ ਕੀਮਤ 5 ਅਰਬ ਡਾਲਰ ਲਗਾਈ ਗਈ ਸੀ।
ਇਹ ਵੀ ਪੜ੍ਹੋ: ਵਰਚੁਅਲ ਸੰਮੇਲਨ ਤੋਂ ਪਹਿਲਾਂ ਇਕ ਅਰਬ ਪਾਊਂਡ ਦੇ ਨਿਵੇਸ਼ 'ਤੇ ਮੋਦੀ-ਬੋਰਿਸ 'ਚ ਬਣੀ ਸਹਿਮਤੀ
ਨੋਟ - ਇਸ ਖ਼ਬਰਾ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਮਸੰਗ ਵੱਲੋਂ ਕੋਵਿਡ ਨਾਲ ਲੜਨ ਲਈ 50 ਲੱਖ ਡਾਲਰ ਦੀ ਮਦਦ ਦੇਣ ਦੀ ਘੋਸ਼ਣਾ
NEXT STORY