ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਇਸ ਸਾਲ ਤਿਓਹਾਰਾਂ ’ਚ ਅਨੰਦ ਮਾਣੋ ਭਾਰਤੀ ਕਲਾਵਾਂ ਦੀਆਂ ਅਣਕਹੀਆਂ ਕਹਾਣੀਆਂ ਦਾ ਅਤੇ ਉਨ੍ਹਾਂ ਦੀ ਸੁਨਹਿਰੀ ਵਿਰਾਸਤ ਦਾ ਹਿੱਸਾ ਬਣੋ। ਭਾਰਤ ਦਾ ਸਭ ਤੋਂ ਵੱਡਾ ਜਿਊਲਰੀ ਰਿਟੇਲ ਬ੍ਰਾਂਡ ਅਤੇ ਟਾਟਾ ਸਮੂਹ ਦੇ ਹਿੱਸੇ ਤਨਿਸ਼ਕ ਨੇ ਪੇਸ਼ ਕੀਤਾ ਹੈ ਆਪਣਾ ਨਵਾਂ ਫੈਸਟਿਵ ਕਲੈਕਸ਼ਨ-‘ਆਲੇਖਿਆ’। ਪ੍ਰਾਚੀਨ, ਭਾਰਤੀ ਕਲਾਵਾਂ ਦੀ ਸੁੰਦਰਤਾ ਅਤੇ ਖੁਸ਼ਹਾਲੀ ਦੇ ਸਨਮਾਨ ’ਚ ਬਣਾਏ ਗਏ ‘ਆਲੇਖਿਆ’ ਕਲੈਕਸ਼ਨ ਦੀ ਪ੍ਰੇਰਨਾ ਮਿਨੀਏਚਰ ਅਤੇ ਬੈਕਯਾਰਡ ਚਿੱਤਰਾਂ ਤੋਂ ਲਈ ਗਈ ਹੈ।
ਤਨਿਸ਼ਕ ਦੇ ਇਸ ਸ਼ਾਨਦਾਰ ਫੈਸਟਿਵ ਕਲੈਕਸ਼ਨ ’ਚ ਰਾਜਸੀ ਸ਼ਾਨ ਦੀ ਨਵੇਂ ਸਿਰੇ ਤੋਂ ਕਲਪਨਾ ਕੀਤੀ ਗਈ ਹੈ। ਪ੍ਰਾਚੀਨ ਭਾਰਤੀ ਚਿੱਤਰਾਂ ਤੋਂ ਪ੍ਰੇਰਨਾ ਲੈ ਕੇ ਸ਼ਾਨਦਾਰ ਆਧੁਨਿਕ ਗਹਿਣਿਆਂ ਨੂੰ ਡਿਜਾਈਨ ਕੀਤਾ ਗਿਆ ਹੈ। ਇਸ ਸਾਲ ਦਾ ਤਨਿਸ਼ਕ ਦਾ ਫੈਸਟਿਵ ਕਲੈਕਸ਼ਨ ਜਟਿਲ ਕਾਰਗਰੀ ਅਤੇ ਮਨਮੋਹਕ ਰੰਗਾਂ ਨਾਲ ਬਣਿਆ ਹੈ। ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ਚਿਤਰਣ ਦੀ ਕਲਾ ਬੈਕਯਾਰਡ ਦੇ ਜਟਿਲ ਚਿੱਤਰਾਂ ਅਤੇ ਮੁਘਲ, ਰਾਜਸਥਾਨੀ ਅਤੇ ਪਹਾੜੀ ਰਾਜਦਰਬਾਰਾਂ ਦੀ ਰਾਜਸੀ ਕਲਾ ਮਿਨੀਏਚਰ ਚਿੱਤਰਾਂ ਤੋਂ ਪ੍ਰੇਰਿਤ ਹੋ ਕੇ ਤਨਿਸ਼ਕ ਦਾ ਨਵਾਂ ਕਲੈਕਸ਼ਨ ਬਣਾਇਆ ਗਿਆ ਹੈ।
ਇਨ੍ਹਾਂ ਚਿੱਤਰਾਂ ’ਚ ਵਿਸ਼ੇਸ਼ ਸਟਾਈਲ ’ਚ ਚਿਤਰਿਤ ਕੀਤੇ ਗਏ ਬੂਟੇ, ਬਰੀਕੀਆਂ ਨੂੰ ਵਿਸਤਾਰ ਨਾਲ ਦਰਸਾਉਂਦੇ ਹੋਏ ਕੀਤੀ ਗਈ ਸਜਾਵਟ, ਜਟਿਲ ਸਟ੍ਰੋਕਸ, ਕਮਲ ਦੀਆਂ ਫਲੀਆਂ, ਮਨਮੋਹਕ ਰੰਗ ਅਤੇ ਸਜਾਵਟੀ ਫ੍ਰੇਮਸ ਦੀ ਪ੍ਰੇਰਨਾ ਇਸ ਸ਼ਾਨਦਾਰ ਕਲੈਕਸ਼ਨ ’ਚ ਦਿਖਾਈ ਦਿੰਦੀ ਹੈ। ਗੋਲਡ ਅਤੇ ਕੁੰਦਨ ਤਕਨੀਕ ਨਾਲ ਇਨ੍ਹਾਂ ਗਹਿਣਿਆਂ ਨੂੰ ਆਧੁਨਿਕ ਗਲੈਮਰ ਪ੍ਰਦਾਨ ਕੀਤਾ ਹੈ। ਫੈਸਟਿਵ ਕਲੈਕਸ਼ਨ ਦੇ ਲਾਂਚ ’ਤੇ ਟਾਈਟਨ ਕੰਪਨੀ ਲਿਮਟਿਡ ਦੇ ਡਿਜਾਈਨ ਵਿਭਾਗ ਦੇ ਮੁਖੀ ਅਭਿਸ਼ੇਕ ਰਸਤੋਗੀ ਨੇ ਦੱਸਿਆ ਕਿ ਸਾਡੇ ਖਪਤਕਾਰਾਂ ਲਈ ਖੂਬਸੂਰਤੀ ਨਾਲ ਡਿਜਾਈਨ ਕੀਤੇ ਗਏ ਸਭ ਤੋਂ ਸਹੀ, ਸਭ ਤੋਂ ਖੂਬਸੂਰਤ ਉਤਪਾਦ ਪੇਸ਼ ਕਰਨ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ।
ਰੂਸੀ ਮੰਤਰੀ ਨੇ ਟੈਲੀਕਾਮ, 5ਜੀ ਸੈਕਟਰ ਵਿੱਚ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ
NEXT STORY