ਨਵੀਂ ਦਿੱਲੀ–ਹਿੰਡਨਬਰਗ ਰਿਪੋਰਟ ਜਾਰੀ ਹੋਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਉਣ ਨਾਲ ਟਾਟਾ ਅਤੇ ਰਿਲਾਇੰਸ ਅਡਾਨੀ ਨੂੰ ਪਛਾੜ ਕੇ ਦੇਸ਼ ਦੇ ਸਭ ਤੋਂ ਕੀਮਤੀ ਬ੍ਰਾਂਡ ਬਣ ਗਏ ਹਨ। ਇਸ ਤੋਂ ਪਹਿਲਾਂ 16 ਸਤੰਬਰ 2022 ਨੂੰ ਅੰਬੂਜਾ ਸੀਮੈਂਟਸ ਅਤੇ ਏ. ਸੀ. ਸੀ. ਨੂੰ ਐਕਵਾਇਰ ਕਰਨ ਤੋਂ ਬਾਅਦ ਅਡਾਨੀ ਗਰੁੱਪ ਟਾਟਾ ਨੂੰ ਪਛਾੜ ਕੇ ਸਭ ਤੋਂ ਕੀਮਤੀ ਉਦਯੋਗਿਕ ਘਰਾਣੇ ਵਜੋਂ ਉੱਭਰਿਆ ਸੀ ਪਰ 16 ਨਵੰਬਰ 2022 ਨੂੰ ਟਾਟਾ ਸਮੂਹ ਨੇ ਮੁੜ ਚੋਟੀ ਦਾ ਸਥਾਨ ਹਾਸਲ ਕਰ ਲਿਆ।
ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ
ਹਿੰਡਨਬਰਗ ਰਿਪੋਰਟ ਜਾਰੀ ਹੋਣ ਤੋਂ ਬਾਅਦ 25 ਜਨਵਰੀ ਤੋਂ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਕਾਰਣ ਅਡਾਨੀ ਗਰੁੱਪ ਦਾ ਕੁੱਲ ਬਾਜ਼ਾਰ ਮੁੱਲ ਭਾਰਤੀ ਕੰਪਨੀਆਂ ਦਰਮਿਆਨ ਤੀਜੇ ਸਥਾਨ ’ਤੇ ਆ ਗਿਆ ਹੈ ਜਦ ਕਿ ਭਾਰਤ ਦੇ ਦੋ ਸਭ ਤੋਂ ਵੱਡੇ ਵਪਾਰਕ ਘਰਾਣਿਆਂ, ਟਾਟਾ ਅਤੇ ਰਿਲਾਇੰਸ ਨੇ 25 ਜਨਵਰੀ ਤੋਂ ਬਾਜ਼ਾਰ ਪੂੰਜੀਕਰਣ ’ਚ ਕ੍ਰਮਵਾਰ : 2 ਅਤੇ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਅਡਾਨੀ ਨੂੰ 51 ਫੀਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਜਾਣੋ ਇਨ੍ਹਾਂ ਦਾ ਬਾਜ਼ਾਰ ਮੁੱਲ
ਦੱਸ ਦਈਏ ਕਿ ਸ਼ੁੱਕਰਵਾਰ ਤੱਕ ਟਾਟਾ ਗਰੁੱਪ ਦਾ ਬਾਜ਼ਾਰ ਮੁੱਲ 21.1 ਲੱਖ ਕਰੋੜ ਰੁਪਏ ਸੀ ਅਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਲਗਭਗ 16 ਲੱਖ ਕਰੋੜ ਰੁਪਏ ਅਤੇ ਅਡਾਨੀ ਦਾ 9.29 ਲੱਖ ਕਰੋੜ ਰੁਪਏ ਸੀ। 25 ਜਨਵਰੀ ਤੋਂ ਬਾਅਦ ਵਪਾਰ ਸਮੂਹਾਂ ਦਰਮਿਆਨ ਬਾਜ਼ਾਰ ਪੂੰਜੀਕਰਣ ’ਚ ਦੂਜਾ ਸਭ ਤੋਂ ਵੱਡਾ ਨੁਕਸਾਨ ਅਨਿਲ ਅੱਗਰਵਾਲ ਦੇ ਵੇਦਾਂਤਾ ’ਚ ਹੋਇਆ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਵਲੋਂ ਹੋਲਡਿੰਗ ਇਕਾਈ ਵੇਦਾਂਤਾ ਰਿਸੋਰਸਿਜ਼ ਨੂੰ ਡਾਊਨਗ੍ਰੇਡ ਕਰਨ ਤੋਂ ਬਾਅਦ ਪਿਛਲੇ ਕੁੱਝ ਦਿਨਾਂ ’ਚ ਵੇਦਾਂਤਾ ਦੇ ਸ਼ੇਅਰਾਂ ’ਤੇ ਦਬਾਅ ਰਿਹਾ ਹੈ।
ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਦਵਾਈ ਨਿਰਮਾਤਾ ਕੰਪਨੀ Novo Nordisk ਇੰਸੁਲਿਨ ਦੀ ਕੀਮਤ 'ਚ 75 ਫ਼ੀਸਦੀ ਤੱਕ ਕਰੇਗੀ ਕਟੌਤੀ
NEXT STORY