ਨਵੀਂ ਦਿੱਲੀ- ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ) ਅਤੇ ਸਿਗਨੇਚਰ ਬੈਂਕ 'ਚ ਸੰਕਟ ਦੇ ਬਾਵਜੂਦ ਯੂ.ਐੱਸ ਫੈਡਰਲ ਰਿਜ਼ਰਵ ਆਪਣੇ ਦਰ ਵਾਧੇ ਦੇ ਚੱਕਰ 'ਤੇ ਰੋਕ ਲਗਾ ਸਕਦਾ ਹੈ ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਇਨ੍ਹਾਂ ਘਟਨਾਕ੍ਰਮ ਦੀ ਵਜ੍ਹਾ ਨਾਲ ਪਹਿਲਾਂ ਵਰਗੀ ਸਖ਼ਤੀ ਨਹੀਂ ਵਰਤ ਸਕਦਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਵੱਡਾ ਬੈਂਕਿੰਗ ਸੰਕਟ! 'ਸਿਲੀਕਾਨ ਵੈਲੀ ਬੈਂਕ' 'ਤੇ ਲੱਗਾ ਤਾਲਾ, ਭਾਰਤ ਦੀ ਵਧੀ ਚਿੰਤਾ
ਉਦਾਹਰਣ ਵਜੋਂ ਨੋਮੁਰਾ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ 'ਚ ਮਹਿੰਗਾਈ ਅਜੇ ਵੀ ਆਮ ਪੱਧਰ ਤੋਂ ਉੱਪਰ ਬਣੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਬਾਜ਼ਾਰਾਂ ਦਾ ਧਿਆਨ 14 ਮਾਰਚ ਦੇ ਅਮਰੀਕੀ ਸੀ.ਪੀ.ਆਈ. ਅੰਕੜੇ ਅਤੇ ਉਸ ਤੋਂ ਬਾਅਦ ਅਗਲੇ ਹਫ਼ਤੇ ਹੋਣ ਵਾਲੀ ਫੈਡਰਲ ਓਪਨ ਮਾਰਕੀਟ ਕਮੇਟੀ (ਐੱਫ.ਓ.ਐੱਮ.ਸੀ) ਦੀ ਮੀਟਿੰਗ 'ਤੇ ਰਹੇਗਾ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਨੋਮੁਰਾ ਦੇ ਚੇਤਨ ਸੇਠ ਅੰਕਿਤ ਯਾਦਵ ਅਤੇ ਅੰਸ਼ੁਮਨ ਅਗਰਵਾਲ ਨੇ ਇੱਕ ਤਾਜ਼ਾ ਰਿਪੋਰਟ 'ਚ ਲਿਖਿਆ, "ਅਗਲੇ ਮਹੀਨਿਆਂ ਚ ਅਮਰੀਕੀ ਫੈਡ ਦੀ ਦਰ ਵਾਧਾ ਰੋਕਣ ਦੀ ਸੰਭਾਵਨਾ ਭਾਵੇਂ ਹੀ ਬਰਕਰਾਰ ਹੋਵੇ ਪਰ ਅਮਰੀਕੀ ਮੰਦੀ ਨੂੰ ਲੈ ਕੇ ਜੋਖਮ ਬਣਿਆ ਹੋਇਆ ਹੈ। ਹਾਲਾਂਕਿ ਜੇਕਰ ਫੈਡ ਅਸਲ 'ਚ ਮਾਰਚ 'ਚ ਦਰ ਵਾਧੇ 'ਤੇ ਰੋਕ ਲਗਾਉਂਦਾ ਹੈ (ਹਾਲਾਂਕਿ ਇਹ ਸਾਡੇ ਅਮਰੀਕੀ ਅਰਥਸ਼ਾਸਤਰੀਆਂ ਦੀ ਟੀਮ ਦੁਆਰਾ ਇਸ ਤਰ੍ਹਾਂ ਦਾ ਅਨੁਮਾਨ ਜਤਾਇਆ ਗਿਆ ਹੈ), ਇਸ ਦਾ ਖਦਸ਼ਾ ਹੈ ਕਿ ਅਮਰੀਕਾ 'ਚ ਆਸਾਨ ਉਧਾਰੀ ਦੀ ਰਾਹ 'ਚ ਚੁਣੌਤੀਆਂ ਵਧ ਸਕਦੀਆਂ ਹਨ। ਨੋਮੁਰਾ ਨੇ ਕਿਹਾ ਕਿ ਅਮਰੀਕੀ ਮੁਦਰਾਸਫੀਤੀ ਉੱਚੀ ਬਣੀ ਹੋਈ ਹੈ ਅਤੇ ਫੈਡ ਭਵਿੱਖ 'ਚ ਇਸ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰੇਗਾ ਅਤੇ ਆਉਣ ਵਾਲੇ ਮਹੀਨਿਆਂ ਦੌਰਾਨ ਅਮਰੀਕੀ ਵਾਧਾ/ਨਾਨ-ਫਾਰਮ ਪੇਰੋਲ (ਐੱਨ.ਐੱਫ.ਪੀ) 'ਚ ਮੰਦੀ ਦਾ ਖਦਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਅਲਫਾਨੀਟੀ ਫਿਨਟੇਕ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਯੂ ਆਰ ਭੱਟ ਦਾ ਮੰਨਣਾ ਹੈ ਕਿ ਅਮਰੀਕੀ ਫੇਡ ਮੁੱਖ ਤੌਰ 'ਤੇ ਅੰਕੜਿਆਂ 'ਤੇ ਨਿਰਭਰ ਰਹਿੰਦਾ ਹੈ ਅਤੇ ਉਹ ਇਹ ਸੰਕੇਤ ਜੁਟਾਉਣ ਦੀ ਕੋਸ਼ਿਸ਼ ਕਰੇਗਾ ਕਿ ਸੀ.ਪੀ.ਆਈ ਨਾਲ ਸਬੰਧਤ ਦਬਾਅ ਕਿਵੇਂ ਦੂਰ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਐੱਫ.ਓ.ਐੱਮ.ਸੀ ਮੀਟਿੰਗ 'ਚ ਅਜੇ ਸਮਾਂ ਹੈ ਅਤੇ ਜੇਕਰ ਮਾਰਕੀਟ ਇਹ ਮੰਨਦੀ ਹੈ ਕਿ ਐੱਸ.ਵੀ.ਬੀ ਅਤੇ ਸਿਗਨੇਚਰ ਬੈਂਕ ਦਾ ਸੰਕਟ ਖਤਮ ਹੋ ਗਿਆ ਹੈ ਤਾਂ ਫੈਡ ਵਲੋਂ 25 ਆਧਾਰ ਅੰਕ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹੁੰਡਈ ਨੇ ਜਨਰਲ ਮੋਟਰਜ਼ ਤੋਂ ਨਿਰਮਾਣ ਉਪਕਰਣ ਪ੍ਰਾਪਤ ਕਰਨ ਲਈ ਸੌਦੇ 'ਤੇ ਕੀਤੇ ਦਸਤਖ਼ਤ
NEXT STORY