ਨਵੀਂ ਦਿੱਲੀ–ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਟਾਟਾ ਪਾਵਰ ਕੰਪਨੀ ਸਮੇਤ ਕਈ ਸੋਲਰ ਮਾਡਿਊਲ ਮੇਕਰਸ ਦੀ ਨਜ਼ਰ ਸਰਕਾਰ ਦੇ ਕਰੀਬ 20,000 ਕਰੋੜ ਰੁਪਏ ਦੇ ਸੋਲਰ ਇੰਸੈਂਟਿਵ ’ਤੇ ਟਿਕੀ ਹੋਈ ਹੈ। ਸਰਕਾਰ ਦੀ ਇਸ ਯੋਜਨਾ ਦਾ ਟੀਚਾ ਘਰੇਲੂ ਪੱਧਰ ’ਤੇ ਸੋਲਰ ਮਾਡਿਊਲ ਦੇ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇਣਾ ਅਤੇ ਚੀਨ ਤੋਂ ਇੰਪੋਰਟ ’ਤੇ ਨਿਰਭਰਤਾ ਘੱਟ ਕਰਨਾ ਹੈ। ਸੋਲਰ ਇੰਸੈਂਟਿਵ ’ਚ ਰੁਚੀ ਦਿਖਾਉਣ ਵਾਲੀਆਂ ਹੋਰ ਕੰਪਨੀਆਂ ’ਚ ਅਮਰੀਕੀ ਫਰਮ ਫਸਟ ਸੋਲਰ ਇੰਕ ਅਤੇ ਭਾਰਤੀ ਕੰਪਨੀਆਂ ਜੇ. ਐੱਸ. ਡਬਲਯੂ. ਐਨਰਜੀ ਲਿਮਟਿਡ, ਅਵਾਦਾ ਗਰੁੱਪ ਅਤੇ ਰਿਨਿਊ ਐਨਰਜੀ ਗਲੋਬਲ ਪੀ. ਐੱਲ. ਸੀ. ਸ਼ਾਮਲ ਹਨ। ਜਾਣਕਾਰਾਂ ਨੇ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਸੋਲਰ ਪੈਨਲ ਮੇਕਰਸ ’ਚੋਂ ਇਕ ਅਡਾਨੀ ਗਰੁੱਪ ਬੋਲੀ ਲਗਾਉਣ ਵਾਲਿਆਂ ਦੀ ਸੂਚੀ ’ਚ ਨਹੀਂ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਇਹ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਨੂੰ ਇਕ ਮੈਨੂਫੈਕਚਰਿੰਗ ਪਾਵਰ ਹਾਊਸ ’ਚ ਬਦਲਣ, ਅਰਥਵਿਵਸਥਾ ’ਚ ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਿਦੇਸ਼ੀ ਮੁਦਰਾ ਨੂੰ ਖਤਮ ਕਰਨ ਵਾਲੇ ਇੰਪੋਰਟ ਨੂੰ ਘੱਟ ਕਰਨ ਦੇ ਟੀਚੇ ਦਾ ਹਿੱਸਾ ਹੈ। ਕੇਂਦਰ ਸਰਕਾਰ ਦੀ ‘ਮੇਕ ਇਨ ਇੰਡੀਆ’ ਮੁਹਿੰਮ ਮਹਾਮਾਰੀ ਦੇ ਮੱਦੇਨਜ਼ਰ ਸਪਲਾਈ ਚੇਨ ’ਚ ਰੁਕਾਵਟਾਂ ਲਿਆਉਣ ਦੇ ਗਲੋਬਲ ਦਬਾਅ ਦਰਮਿਆਨ ਦੇਸ਼ ਨੂੰ ਚੀਨ ਦੇ ਬਦਲ ਵਜੋਂ ਪ੍ਰਦਰਸ਼ਿਤ ਕਰਨ ਦਾ ਇਕ ਯਤਨ ਹੈ। ਸਰਕਾਰ ਦੇਸ਼ ਦੀ ਮਾਡਿਊਲ ਬਣਾਉਣ ਦੀ ਸਮਰੱਥਾ ਨੂੰ 90 ਗੀਗਾਵਾਟ ਤੱਕ ਲਿਜਾਣ ਲਈ ਗ੍ਰਾਂਟ ਦੀ ਪੇਸ਼ਕਸ਼ ਕਰ ਰਹੀ ਹੈ ਜੋ ਆਪਣੀਆਂ ਅਰਥਵਿਵਸਥਾਵਾਂ ਨੂੰ ਪੂਰਾ ਕਰਨ ਅਤੇ ਐਕਸਪੋਰਟ ਬਾਜ਼ਾਰਾਂ ਦੀ ਸੇਵਾ ਲਈ ਲੋੜੀਂਦੀ ਹੈ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਹੁਣ ਹੈਲਥ ਸੈਕਟਰ ’ਚ ਕ੍ਰਾਂਤੀ ਲਿਆਉਣਗੇ ਅੰਬਾਨੀ! ਰਿਲਾਇੰਸ ਲਿਆਉਣ ਜਾ ਰਿਹਾ ਹੈ ਜੀਨੋਮ ਟੈਸਟਿੰਗ ਕਿੱਟ
ਅਰਬਪਤੀ ਮੁਕੇਸ਼ ਅੰਬਾਨੀ ਹੈਲਥਕੇਅਰ ਸੈਕਟਰ ’ਚ ਕ੍ਰਾਂਤੀ ਲਿਆਉਣ ਜਾ ਰਹੇ ਹਨ। ਰਿਲਾਇੰਸ ਗਰੁੱਪ ਦੇ ਚੇਅਰਮੈਨ ਜੀਨੋਮ ਟੈਸਟਿੰਗ ਲਈ ਕਿੱਟ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਕਿੱਟ ਦੀ ਕੀਮਤ ਬਾਜ਼ਾਰ ਤੋਂ ਕਰੀਬ 86 ਫੀਸਦੀ ਘੱਟ ਹੋਵੇਗੀ। ਇਸ ਤਰ੍ਹਾਂ ਰਿਲਾਇੰਸ ਜੈਨੇਟਿਕ ਮੈਪਿੰਗ ਬਿਜ਼ਨੈੱਸ ’ਚ ਐਂਟਰੀ ਲੈਣ ਜਾ ਰਿਹਾ ਹੈ। ਅੰਬਾਨੀ ਅਮਰੀਕੀ ਸਟਾਰਟਅਪ 23ਐਂਡਮੀ ਵਲੋਂ ਸ਼ੁਰੂ ਕੀਤੇ ਗਏ ਹੈਲਥਕੇਅਰ ਟ੍ਰੈਂਡ ਨੂੰ ਭਾਰਤ ’ਚ ਵੀ ਲਿਆਉਣਾ ਚਾਹੁੰਦੇ ਹਨ। ਉਹ ਭਾਰਤ ਦੀ ਵਧਦੀ ਕੰਜਿਊਮਰ ਮਾਰਕੀਟ ’ਚ ਹੈਲਥਕੇਅਰ ਨੂੰ ਵਧੇਰੇ ਰਿਆਇਤੀ ਅਤੇ ਵਿਆਪਕ ਬਣਾਉਣਾ ਚਾਹੁੰਦੇ ਹਨ। ਰਿਲਾਇੰਸ ਗਰੁੱਪ ਕੁੱਝ ਹੀ ਹਫਤਿਆਂ ’ਚ 12,000 ਰੁਪਏ ਕੀਮਤ ਦੀ ਇਕ ਵਿਆਪਕ ਜੀਨੋਮ ਟੈਸਟਿੰਗ ਕਿੱਟ ਲਿਆਉਣ ਜਾ ਰਹੇ ਹਨ। ਸਟ੍ਰੈਂਡ ਲਾਈਫ ਸਾਇੰਸੇਜ਼ ਪ੍ਰਾਈਵੇਟ ਦੇ ਸੀ. ਈ. ਓ. ਰਮੇਸ਼ ਹਰਿਹਰਨ ਨੇ ਇਹ ਜਾਣਕਾਰੀ ਦਿੱਤੀ ਹੈ। ਰਿਲਾਇੰਸ ਇੰਸਟ੍ਰੀਜ਼ ਲਿਮਟਿਡ ਨੇ ਬੇਂਗਲੁਰੂ ਆਧਾਰਿਤ ਇਸ ਫਰਮ ਨੂੰ ਸਾਲ 2021 ’ਚ ਖਰੀਦਿਆ ਸੀ। ਹੁਣ ਗਰੁੱਪ ਦੀ ਇਸ ਕੰਪਨੀ ’ਚ 80 ਫੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਹਰਿਹਰਨ ਨੇ ਕਿਹਾ ਕਿ ਇਸ ਕਿੱਟ ਰਾਹੀਂ ਕੈਂਸਰ, ਹਾਰਟ ਅਟੈਕ, ਨਿਊਰੋ ਨਾਲ ਜੁੜੀਆਂ ਬੀਮਾਰੀਆਂ ਦੇ ਨਾਲ-ਨਾਲ ਜ਼ੱਦੀ ਸਮੱਸਿਆਵਾਂ ਬਾਰੇ ਕਿਸੇ ਵਿਅਕਤੀ ਦੇ ਰੁਝਾਨ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਕੋਈ ਬੀਮਾਰੀ ਹੋਣ ਦੀ ਕਿੰਨੀ ਸੰਭਾਵਨਾ ਹੈ।
ਤਿਆਰ ਹੋਵੇਗਾ ਬਾਇਓਲਾਜ਼ੀਕਲ ਡਾਟਾ ਦਾ ਖਜ਼ਾਨਾ
ਭਾਰਤ ਦੇ 140 ਕਰੋੜ ਲੋਕਾਂ ਲਈ ਰਿਆਇਤੀ ਪਰਸਨਲ ਜੀਨੋਮ ਮੈਪਿੰਗ ਦੀ ਸਹੂਲਤ ਹੈਲਥਕੇਅਰ ਸੈਕਟਰ ’ਚ ਇਕ ਵੱਡਾ ਕਦਮ ਹੈ। ਇਸ ਨਾਲ ਦੁਨੀਆ ਦੀ ਵੱਡੀ ਆਬਾਦੀ ਦੀ ਜੀਨੋਮ ਮੈਪਿੰਗ ਦਾ ਰਾਹ ਨਿਕਲੇਗਾ। ਇਸ ਨਾਲ ਬਾਇਓਲਾਜ਼ੀਕਲ ਡਾਟਾ ਦਾ ਇਕ ਖਜ਼ਾਨਾ ਤਿਆਰ ਹੋਵੇਗਾ, ਇਸ ਨਾਲ ਇਸ ਖੇਤਰ ’ਚ ਦਵਾਈ ਦੇ ਵਿਕਾਸ ਅਤੇ ਬੀਮਾਰੀਆਂ ਦੀ ਰੋਕਥਾਮ ’ਚ ਮਦਦ ਮਿਲੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
SEBI ਨੇ ਅਰਸ਼ਦ ਵਾਰਸੀ ਸਣੇ ਇਨ੍ਹਾਂ ਲੋਕਾਂ 'ਤੇ ਸ਼ੇਅਰ ਬਾਜ਼ਾਰ 'ਚ ਵਪਾਰ ਕਰਨ 'ਤੇ ਲਗਾਈ ਰੋਕ, ਜਾਣੋ ਕਿਉਂ
NEXT STORY