ਬਿਜ਼ਨੈੱਸ ਡੈਸਕ—ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵਧਦੀਆਂ ਵਿਆਜ ਦਰਾਂ ਅਤੇ ਮਹਿੰਗਾਈ ਦਰਮਿਆਨ ਸੋਨੇ ਦੀਆਂ ਕੀਮਤਾਂ ਘਟਣ ਲੱਗੀਆਂ ਹਨ। ਬੀਤੇ 25 ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਪੰਜ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਘਰੇਲੂ ਬਾਜ਼ਾਰ 'ਚ ਪਿਛਲੇ 25 ਦਿਨਾਂ 'ਚ 24 ਕੈਰੇਟ ਸੋਨੇ ਦੀ ਕੀਮਤ 'ਚ 3,216 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਆਈ ਹੈ। ਇਸ ਸਾਲ 2 ਫਰਵਰੀ ਨੂੰ ਸੋਨੇ ਦੀਆਂ ਕੀਮਤਾਂ 58,882 ਰੁਪਏ ਦੇ ਰਿਕਾਰਡ ਉੱਚ ਪੱਧਰ 'ਤੇ ਸਨ। ਸੋਮਵਾਰ ਨੂੰ ਸੋਨੇ ਦੀ ਕੀਮਤ 291 ਰੁਪਏ ਡਿੱਗ ਕੇ 55,666 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।
ਇਹ ਵੀ ਪੜ੍ਹੋ-ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਕਿੰਨੀ ਘੱਟ ਹੋਈ 22 ਕੈਰੇਟ ਸੋਨੇ ਦੀ ਕੀਮਤ
ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ 6 ਜਨਵਰੀ ਨੂੰ ਸੋਨਾ 55,587 ਰੁਪਏ ਦੇ ਪੱਧਰ 'ਤੇ ਸੀ। ਇਸ ਮਹੀਨੇ 22 ਕੈਰੇਟ ਸੋਨੇ ਦੀ ਕੀਮਤ 2,946 ਰੁਪਏ ਡਿੱਗ ਕੇ 53,936 ਰੁਪਏ ਰਹਿ ਗਈ। ਆਈ.ਬੀ.ਜੇ.ਏ. ਦੇਸ਼ ਭਰ 'ਚ ਸੋਨੇ ਅਤੇ ਚਾਂਦੀ ਦਾ ਔਸਤ ਭਾਅ ਜਾਰੀ ਕਰਦਾ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਡਾਲਰ 'ਚ ਤੇਜ਼ੀ ਦਾ ਵੱਡਾ ਯੋਗਦਾਨ ਹੈ। ਇਸ ਕਾਰਨ ਫਰਵਰੀ ਮਹੀਨੇ 'ਚ ਕੌਮਾਂਤਰੀ ਬਾਜ਼ਾਰ 'ਚ ਸੋਨਾ 6.03 ਫ਼ੀਸਦੀ ਸਸਤਾ ਹੋ ਗਿਆ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਅੱਗੇ ਵੀ ਡਿੱਗ ਸਕਦੀਆਂ ਹਨ ਕੀਮਤਾਂ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਘਰੇਲੂ ਬਾਜ਼ਾਰ 'ਚ ਭੌਤਿਕ ਮੰਗ ਕਮਜ਼ੋਰ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਮਾਰਚ ਤੱਕ ਜਾਰੀ ਰਹਿ ਸਕਦੀ ਹੈ। 2022 'ਚ ਬੇਸ ਮੈਟਲ ਦੀਆਂ ਕੀਮਤਾਂ 'ਚ ਕਾਫ਼ੀ ਉਤਾਅ-ਚੜ੍ਹਾਅ ਦੇਖਣ ਨੂੰ ਮਿਲਿਆ ਸੀ।
ਰੂਸ-ਯੂਕ੍ਰੇਨ ਦੀ ਜੰਗ ਤੋਂ ਬਾਅਦ ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਕੀਮਤਾਂ ਦੀਵਾਲੀ ਤੋਂ ਬਾਅਦ ਇਕ ਵਾਰ ਫਿਰ ਤੇਜ਼ੀ ਨਾਲ ਵਧੀਆਂ ਅਤੇ 57,000 ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈਆਂ। ਹਾਲਾਂਕਿ ਹੁਣ ਕੀਮਤਾਂ 'ਚ ਹਲਕੀ ਨਰਮੀ ਆਈ ਹੈ। ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਕਾਰੋਬਾਰ ਦੌਰਾਨ ਸਪਾਟ ਸੋਨਾ 1806.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਸੀ। ਦਸੰਬਰ ਦੇ ਆਖਰੀ ਦਿਨਾਂ ਤੋਂ ਬਾਅਦ ਇਹ ਇਸ ਦਾ ਸਭ ਤੋਂ ਨੀਵਾਂ ਪੱਧਰ ਸੀ।
ਇਹ ਵੀ ਪੜ੍ਹੋ-ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਉਛਲਿਆ, ਨਿਫਟੀ 17350 ਦੇ ਪਾਰ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹੁਣ ਵਿਦੇਸ਼ 'ਚ ਵੀ ਮਿਲੇਗੀ ਅੰਬਾਨੀ ਪਰਿਵਾਰ ਨੂੰ 'ਜ਼ੈੱਡ ਪਲੱਸ' ਸੁਰੱਖਿਆ, SC ਨੇ ਦਿੱਤਾ ਆਦੇਸ਼
NEXT STORY