ਨਵੀਂ ਦਿੱਲੀ—ਟਾਟਾ ਕਮਿਊਨਿਕੇਸ਼ਨਸ ਦੀ 'ਜਮਸ਼ੇਦਪੁਰ ਸ਼ਹਿਰ 'ਚ ਸੜਕਾਂ 'ਤੇ 15,000 ਸਮਾਰਟ ਲਾਈਟ ਲਗਾਉਣ ਦੀ ਯੋਜਨਾ ਹੈ। ਇਸ ਨੂੰ ਇੰਟਰਨੈੱਟ ਦੇ ਰਾਹੀਂ ਕੰਟਰੋਲ ਅਤੇ ਸੰਚਾਲਿਤ ਕੀਤਾ ਜਾਵੇਗਾ। ਕੰਪਨੀ ਨੇ ਇਲੈਕਟ੍ਰੋਨਿਕਸ ਐਂਡ ਇੰਟਰਨੈੱਟ ਆਫ ਥਿਗਸ ਕੰਪਨੀ ਮੋਟਵੈਨ ਦੇ ਨਾਲ ਹਿੱਸੇਦਾਰੀ ਕੀਤੀ ਹੈ।
ਉਸ ਨੇ ਜਮਸ਼ੇਦਪੁਰ ਯੂਨੀਲਿਟੀਜ਼ ਐਂਡ ਸਰਵਿਸੇਜ ਕੰਪਨੀ ਲਿ' ਦੇ ਲਈ ਸੜਕਾਂ 'ਤੇ 300 ਸਮਾਰਟ ਲਾਈਟ ਲਗਾਉਣ ਦਾ ਕੰਮ ਪੂਰਾ ਹੋਣ ਦਾ ਐਲਾਨ ਕੀਤਾ। ਟਾਟਾ ਕਮਿਊਨਿਕੇਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ 300 ਲਾਈਟ ਦੇ ਨਾਲ ਜੇ.ਯੂ.ਐੱਸ.ਸੀ.ਓ. ਦੀ ਜਮਸ਼ੇਦਪੁਰ 'ਚ ਸੜਕਾਂ 'ਤੇ ਸਮਾਰਟ ਲਾਈਟ ਲਗਾਉਣ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ। ਅਗਲੇ ਪੰਜ ਸਾਲ 'ਚ ਸ਼ਹਿਰ 'ਚ 15,000 ਲਾਈਟਾਂ ਲਗਾਈਆਂ ਜਾਣਗੀਆਂ।
ਇਸ ਦੀ ਖਾਸੀਅਤ ਇਹ ਹੋਵੇਗੀ ਕਿ ਲਾਈਟ ਨੂੰ ਜਗਾਉਣ ਅਤੇ ਬੰਦ ਕਰਨ ਦਾ ਕੰਮ ਕੇਂਦਰੀ ਕਮਾਂਡ ਸੈਂਟਰ ਨਾਲ ਹੋਵੇਗਾ। ਪ੍ਰਕਾਸ਼ ਦਾ ਸਮਾਯੋਜਨ ਸੰਕੁਲਾਂ 'ਚ ਸਥਾਨ ਵਿਸ਼ੇਸ਼ ਦੀ ਲੋੜ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ। ਇਸ ਨਾਲ ਕਾਰਜਬਲ ਦੀ ਲਾਗਤ 'ਚ ਕਮੀ ਲਿਆਉਣ 'ਚ ਮਦਦ ਮਿਲੇਗੀ। ਫਿਰ ਇਸ ਨਾਲ ਊਰਜਾ ਖਪਤ ਵੀ ਘੱਟ ਹੋਵੇਗੀ।
ਬੈਂਕਾਂ ਨੂੰ ਘਪਲਿਆਂ ਤੋਂ ਬਚਾਉਣ ਲਈ ਜ਼ਹਿਰ ਪੀਣ ਲਈ ਵੀ ਤਿਆਰ ਹੈ RBI
NEXT STORY