ਮੁੰਬਈ - ਪਿਛਲੇ ਹਫਤੇ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 1906.33 ਅੰਕ ਜਾਂ 2.38 ਫੀਸਦੀ ਵਧ ਕੇ 81,872.50 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 546.70 ਅੰਕ ਜਾਂ 2.26 ਫੀਸਦੀ ਵਧ ਕੇ 18,098.70 'ਤੇ ਬੰਦ ਹੋਇਆ। ਇਸ ਸਮੇਂ ਦੌਰਾਨ, ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਛੇ ਦੇ ਬਾਜ਼ਾਰ ਮੁੱਲ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਖਾਸ ਤੌਰ 'ਤੇ ਟਾਟਾ ਗਰੁੱਪ ਦੀ ਕੰਪਨੀ TCS ਦੇ ਨਿਵੇਸ਼ਕਾਂ ਨੂੰ ਫਾਇਦਾ ਹੋਇਆ ਜਿਨ੍ਹਾਂ ਨੇ ਪੰਜ ਦਿਨਾਂ ਵਿਚ ਲਗਭਗ 62,000 ਕੋਰੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ : 31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ 10,000 ਰੁਪਏ ਦਾ ਜੁਰਮਾਨਾ
TCS-HDFC ਬੈਂਕ ਨੇ ਸਭ ਤੋਂ ਵੱਧ ਮੁਨਾਫਾ ਕਮਾਇਆ
ਪਿਛਲੇ ਹਫਤੇ ਸੈਂਸੈਕਸ ਦੀਆਂ ਚੋਟੀ ਦੀਆਂ 6 ਕੰਪਨੀਆਂ ਦਾ ਬਾਜ਼ਾਰ ਮੁੱਲ 2.03 ਲੱਖ ਕਰੋੜ ਰੁਪਏ ਵਧਿਆ ਹੈ। ਇਸ ਮਿਆਦ ਦੌਰਾਨ, ਟੀਸੀਐਸ ਅਤੇ ਐਚਡੀਐਫਸੀ ਬੈਂਕ ਨੇ ਭਾਰੀ ਮੁਨਾਫਾ ਕਮਾਇਆ। TCS ਦਾ ਬਾਜ਼ਾਰ ਮੁੱਲ 62,574.82 ਕਰੋੜ ਰੁਪਏ ਵਧ ਕੇ 16,08,782.61 ਕਰੋੜ ਰੁਪਏ 'ਤੇ ਪਹੁੰਚ ਗਿਆ, ਜਦਕਿ HDFC ਬੈਂਕ ਦਾ ਬਾਜ਼ਾਰ ਮੁੱਲ 45,338.17 ਕਰੋੜ ਰੁਪਏ ਵਧ ਕੇ 14,19,270.28 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : Public Holiday: 12 ਦਸੰਬਰ ਨੂੰ ਬੰਦ ਰਹਿਣਗੇ ਬੈਂਕ, ਸਕੂਲ ਤੇ ਸਰਕਾਰੀ ਦਫ਼ਤਰ, ਜਾਣੋ ਕਾਰਨ
ਰਿਲਾਇੰਸ ਅਤੇ ਇੰਫੋਸਿਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ
ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਅਤੇ ਇਨਫੋਸਿਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਰਿਲਾਇੰਸ ਦਾ ਬਾਜ਼ਾਰ ਮੁੱਲ 26,185.14 ਕਰੋੜ ਰੁਪਏ ਵਧ ਕੇ 17,75,176.68 ਕਰੋੜ ਰੁਪਏ ਹੋ ਗਿਆ, ਜਦਕਿ ਇਨਫੋਸਿਸ ਦਾ ਬਾਜ਼ਾਰ ਮੁੱਲ 26,885.8 ਕਰੋੜ ਰੁਪਏ ਵਧ ਕੇ 7,98,560.13 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : SBI Vacancy: ਕੀ ਤੁਸੀਂ ਵੀ ਬਣਨਾ ਚਾਹੁੰਦੇ ਹੋ SBI ਕਲਰਕ ? ਜਾਣੋ ਅਰਜ਼ੀ ਦੇਣ ਦੀ ਤਾਰੀਖ਼ ਸਮੇਤ ਹੋਰ ਵੇਰਵੇ
ਘਾਟੇ ਵਾਲੀਆਂ ਕੰਪਨੀਆਂ
ਹਾਲਾਂਕਿ, ਕੁਝ ਕੰਪਨੀਆਂ ਅਜਿਹੀਆਂ ਸਨ ਜਿਨ੍ਹਾਂ ਨੇ ਆਪਣੇ ਨਿਵੇਸ਼ਕਾਂ ਨੂੰ ਨੁਕਸਾਨ ਪਹੁੰਚਾਇਆ। ਭਾਰਤੀ ਏਅਰਟੈੱਲ ਦੇ ਬਾਜ਼ਾਰ ਮੁੱਲ ਵਿੱਚ 16,720.1 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਸਦੀ ਮਾਰਕੀਟ ਕੈਪ 9,10,005.80 ਕਰੋੜ ਰੁਪਏ ਰਹਿ ਗਈ। ਇਸ ਤੋਂ ਇਲਾਵਾ ITC, HUL ਅਤੇ LIC ਵਰਗੀਆਂ ਕੰਪਨੀਆਂ ਦੇ ਬਾਜ਼ਾਰ ਮੁੱਲ 'ਚ ਵੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : Paytm ਸ਼ੇਅਰਾਂ 'ਚ ਉਛਾਲ, ਸਟਾਕ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚਿਆ... ਇਸ ਡੀਲ ਦੀ ਖਬਰ ਤੋਂ ਨਿਵੇਸ਼ਕ ਉਤਸ਼ਾਹਿਤ
ਰਿਲਾਇੰਸ ਬਣੀ ਸਭ ਤੋਂ ਕੀਮਤੀ ਕੰਪਨੀ
ਪਿਛਲੇ ਹਫਤੇ ਵੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਸਭ ਤੋਂ ਕੀਮਤੀ ਕੰਪਨੀ ਰਹੀ। ਇਸ ਤੋਂ ਬਾਅਦ TCS, HDFC ਬੈਂਕ, ICICI ਬੈਂਕ, ਭਾਰਤੀ ਏਅਰਟੈੱਲ, ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ (SBI), LIC, ITC ਅਤੇ ਹਿੰਦੁਸਤਾਨ ਯੂਨੀਲੀਵਰ ਦਾ ਸਥਾਨ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਯਾਤਰੀਆਂ ਲਈ ਅਹਿਮ ਖ਼ਬਰ, IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਹੋਈ ਬੰਦ
NEXT STORY