ਨਵੀਂ ਦਿੱਲੀ (ਭਾਸ਼ਾ) - ਘਰੇਲੂ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਦੇ ਵਪਾਰਕ ਵਾਹਨਾਂ ਦੀ ਕੀਮਤ 1 ਜਨਵਰੀ ਤੋਂ ਤਿੰਨ ਫੀਸਦੀ ਵਧ ਜਾਵੇਗੀ। ਕੰਪਨੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਉਤਪਾਦਨ ਲਾਗਤ ਵਧਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਟਾਟਾ ਮੋਟਰਜ਼ ਨੇ ਕਿਹਾ ਕਿ ਇਹ ਕੀਮਤ ਵਾਧਾ ਸਾਰੇ ਵਪਾਰਕ ਵਾਹਨਾਂ 'ਤੇ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਇੰਡੀਆ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਹੌਂਡਾ ਅਤੇ ਔਡੀ ਵਰਗੀਆਂ ਯਾਤਰੀ ਵਾਹਨ ਨਿਰਮਾਤਾ ਕੰਪਨੀਆਂ ਨੇ ਵੀ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਹਵਾਈ ਅੱਡੇ 'ਤੇ ਟੈਕਸੀਵੇਅ ਦੀ ਵਰਤੋਂ ਨਾਲ 150-180 ਕਰੋੜ ਰੁਪਏ ਦੀ ਬਚਤ ਹੋਵੇਗੀ: DIAL CEO
NEXT STORY