ਨਵੀਂ ਦਿੱਲੀ-ਟਾਟਾ ਮੋਟਰਸ ਦੀ ਕੌਮਾਂਤਰੀ ਵਿਕਰੀ ਜਨਵਰੀ 'ਚ 12 ਫੀਸਦੀ ਘਟ ਕੇ 1,00,572 ਵਾਹਨ ਰਹੀ। ਇਸ 'ਚ ਜੈਗੁਆਰ ਲੈਂਡ ਰੋਵਰ ਦੀ ਵਿਕਰੀ ਸ਼ਾਮਲ ਹੈ। ਜਨਵਰੀ 2018 'ਚ ਕੰਪਨੀ ਦੀ ਕੁਲ ਕੌਮਾਂਤਰੀ ਵਿਕਰੀ ਦਾ ਅੰਕੜਾ 1,14,797 ਇਕਾਈ ਸੀ। ਕੰਪਨੀ ਨੇ ਦੱਸਿਆ ਕਿ ਟਾਟਾ ਮੋਟਰਸ ਦੇ ਵਪਾਰਕ ਵਾਹਨਾਂ ਅਤੇ ਟਾਟਾ ਦੇਵੂ ਲੜੀ ਦੀ ਕੌਮਾਂਤਰੀ ਥੋਕ ਵਿਕਰੀ ਜਨਵਰੀ 2019 'ਚ 40,886 ਵਾਹਨ ਰਹੀ, ਜੋ ਜਨਵਰੀ 2018 ਦੀ 44,828 ਵਾਹਨਾਂ ਦੀ ਵਿਕਰੀ ਤੋਂ 9 ਫੀਸਦੀ ਘੱਟ ਹੈ। ਕੰਪਨੀ ਦੇ ਯਾਤਰੀ ਵਾਹਨਾਂ ਦੀ ਕੌਮਾਂਤਰੀ ਵਿਕਰੀ ਸਮੀਖਿਆ ਅਧੀਨ ਮਿਆਦ 'ਚ 59,686 ਵਾਹਨ ਰਹੀ, ਜੋ ਪਿਛਲੇ ਸਾਲ ਇਸ ਮਹੀਨੇ ਦੇ 69,969 ਵਾਹਨਾਂ ਦੀ ਵਿਕਰੀ ਤੋਂ 15 ਫੀਸਦੀ ਘੱਟ ਹੈ। ਇਸੇ ਤਰ੍ਹਾਂ ਕੰਪਨੀ ਦੀ ਜੈਗੁਆਰ ਲੈਂਡ ਰੋਵਰ ਦੀ ਕੌਮਾਂਤਰੀ ਵਿਕਰੀ ਇਸ ਦੌਰਾਨ 41,676 ਵਾਹਨ ਰਹੀ, ਜਿਸ 'ਚ ਜੈਗੁਆਰ ਦੀਆਂ 12,904 ਅਤੇ ਲੈਂਡ ਰੋਵਰ ਦੀਆਂ 28,772 ਇਕਾਈਆਂ ਵਿਕੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਏਅਰਟੈੱਲ ਦੀ ਡਾਟਾ ਸਪੀਡ ਸਭ ਤੋਂ ਤੇਜ਼, ਨੈੱਟਵਰਕ ਲਈ ਜਿਓ ਅੱਵਲ : ਓਕਲਾ
NEXT STORY