ਨਵੀਂ ਦਿੱਲੀ (ਭਾਸ਼ਾ) – ਟਾਟਾ ਮੋਟਰਜ਼ ਨੇ ਆਪਣੀ ਯਾਤਰੀ ਵਾਹਨਾਂ ਦੀ ਨਵੀਂ ਸੀਰੀਜ਼ ਭੂਟਾਨ ਦੇ ਬਾਜ਼ਾਰ ’ਚ ਉਤਾਰੀ ਹੈ। ਕੰਪਨੀ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਕਿ ਉਸ ਨੇ ਆਪਣੇ ਉਤਪਾਦਾਂ ਦੀ ਚੇਨ ਸਾਮਦੇਨ ਵ੍ਹੀਕਲਸ ਨਾਲ ਮਿਲ ਕੇ ਉਤਾਰੀ ਹੈ ਜੋ ਭੂਟਾਨ ’ਚ ਯਾਤਰੀ ਵਾਹਨਾਂ ਦਾ ਅਧਿਕਾਰਿਕ ਡਿਸਟ੍ਰੀਬਿਊਟਰ ਹੈ।
ਟਾਟਾ ਮੋਟਰਜ਼ ’ਚ ਯਾਤਰੀ ਵਾਹਨ ਦੇ ਮੁਖੀ (ਕੌਮਾਂਤਰੀ ਵਪਾਰ) ਮਯੰਕ ਬਾਲਦੀ ਨੇ ਇਕ ਬਿਆਨ ’ਚ ਕਿਹਾ ਕਿ ਭੂਟਾਨ ਸਾਡੇ ਵਾਧੇ ਦੀ ਰਣਨੀਤੀ ਲਈ ਇਕ ਅਹਿਮ ਬਾਜ਼ਾਰ ਹੈ। ਨਵੀਂ ਪੀੜ੍ਹੀ ਦੇ ਬੀ. ਐੱਸ.6 ਯਾਤਰੀ ਵਾਹਨਾਂ ਨਾਲ ਇਸ ਬਾਜ਼ਾਰ ’ਚ ਅਸੀਂ ਆਪਣੀ ਥਾਂ ਬਣਾਉਣ ਲਈ ਤਿਆਰ ਹਾਂ। ਹੁਣ ਟਾਟਾ ਮੋਟਰਜ਼ ਭੂਟਾਨ ’ਚ ਨਵੀਂ ਪੀੜ੍ਹੀ ਦੀ ਟਿਆਗੋ, ਟਿਗੋਰ, ਅਲਟ੍ਰੋਜ਼, ਨੈਕਸਨ, ਹੈਰੀਅਰ ਅਤੇ ਸਫਾਰੀ ਦੀ ਪ੍ਰਚੂਨ ਵਿਕਰੀ ਕਰੇਗਾ।
ਕੇਂਦਰੀ ਮੰਤਰੀ ਮੰਡਲ ਦੇ ਅਹਿਮ ਫੈਸਲੇ, ਕਰਜ਼ਦਾਰਾਂ ਨੂੰ ਰਾਹਤ ਦੇਣ ਦੀ ਯੋਜਨਾ ਲਈ 974 ਕਰੋੜ ਰੁਪਏ ਹੋਰ ਪ੍ਰਵਾਨ
NEXT STORY