ਨਵੀਂ ਦਿੱਲੀ— ਟਾਟਾ ਮੋਟਰਜ਼ ਨੇ ਇਕ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਕੰਪਨੀ ਨੇ 27 ਮਈ ਨੂੰ ਜਮਸ਼ੇਦਪੁਰ ਸਮੇਤ ਸਾਰੇ ਪਲਾਂਟਾਂ 'ਚ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਲਗਭਗ 59 ਫੀਸਦੀ ਵਾਹਨ ਸ਼ੋਅਰੂਮਜ਼ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਹੁਕਮ ਤੋਂ ਬਾਅਦ ਟਾਟਾ ਮੋਟਰਜ਼ ਅਤੇ ਉਸ ਦੀਆਂ ਸਹਾਇਕ ਇਕਾਇਆਂ ਨੇ ਉਤਪਾਦਨ ਦੀ ਰਫਤਾਰ ਵਧਾ ਦਿੱਤੀ ਹੈ।
ਟਾਟਾ ਮੋਟਰਜ਼ ਦਾ ਕਹਿਣਾ ਹੈ ਕਿ ਕੰਪਨੀ ਦੇ ਲਗਭਗ 59 ਫੀਸਦੀ ਯਾਤਰੀ ਕਾਰਾਂ ਦੇ ਸ਼ੋਅਰੂਮਜ਼ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ, ਜੋ 69 ਫੀਸਦੀ ਪ੍ਰਚੂਨ ਬਾਜ਼ਾਰ ਨੂੰ ਕਵਰ ਕਰਦੇ ਹਨ। ਉੱਥੇ ਹੀ, ਸਪਲਾਈ ਵਾਲੇ ਪਾਸਿਓਂ 90 ਫੀਸਦੀ ਵਪਾਰਕ ਵਾਹਨ ਸਪਲਾਇਰਾਂ ਨੂੰ ਵੀ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਕੰਪਨੀ ਨੇ ਕਿਹਾ ਕਿ 31 ਮਾਰਚ 2020 ਤੱਕ ਉਸ ਕੋਲ 4,700 ਕਰੋੜ ਰੁਪਏ ਦੀ ਨਕਦੀ ਸੀ। ਤਰਲਤਾ ਨੂੰ ਹੋਰ ਵਧਾਉਣ ਲਈ ਕੰਪਨੀ ਨੇ 3,500 ਕਰੋੜ ਰੁਪਏ ਦੇ ਕਮਰਸ਼ਲ ਪੇਪਰ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਐੱਨ. ਸੀ. ਡੀ. ਰਾਹੀਂ 1,000 ਕਰੋੜ ਰੁਪਏ ਜੁਟਾਏ ਹਨ।
ਤਲਾਕ ਨੇ ਪਲਟੀ ਕਿਸਮਤ, ਦੁਨੀਆ ਦੀਆਂ ਸਭ ਤੋਂ ਅਮੀਰ ਜਨਾਨੀਆਂ ਦੀ ਸੂਚੀ 'ਚ ਬਣਾਈ ਥਾਂ
NEXT STORY