ਨਵੀਂ ਦਿੱਲੀ– ਪ੍ਰਮੁੱਖ ਆਟੋ ਕੰਪਨੀ ਟਾਟਾ ਮੋਟਰਸ ਨੇ ਕਿਹਾ ਕਿ ਉਸ ਦੀ ਯਾਤਰੀ ਵਾਹਨ ਇਕਾਈ ਨੇ ਕੁਲ ਉਤਪਾਦਨ ਦੇ ਲਿਹਾਜ ਨਾਲ 40 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਹੈ। ਕੰਪਨੀ ਨੇ ਕਰੀਬ ਤਿੰਨ ਦਹਾਕੇ ਪਹਿਲਾਂ 1991 ’ਚ ਇਸ ਇਕਾਈ ’ਚ ਆਪਣਾ ਪਹਿਲਾ ਮਾਡਲ ਟਾਟਾ ਸਿਏਰਾ ਐੱਸ. ਯੂ. ਵੀ. ਪੇਸ਼ ਕੀਤਾ ਸੀ।
ਟਾਟਾ ਮੋਟਰਸ ਨੇ ਇਸ ਦੌਰਾਨ ਇੰਡੀਕਾ, ਸਿਅਰਾ, ਸੂਮੋ ਅਤੇ ਨੈਨੋ ਵਰਗੇ ਮਾਡਲ ਪੇਸ਼ ਕੀਤੇ ਅਤੇ ਇਸ ਤੋਂ ਪਹਿਲਾਂ ਯਾਤਰੀ ਵਾਹਨਾਂ ਦੇ ਉਤਪਾਦਨ ਦੇ ਲਿਹਾਜ਼ ਨਾਲ 2005-06 ’ਚ 10 ਲੱਖ ਅਤੇ 2015 ’ਚ 30 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਸੀ। ਟਾਟਾ ਮੋਟਰਸ ਦੇ ਪ੍ਰਧਾਨ (ਯਾਤਰੀ ਵਾਹਨ ਕਾਰੋਬਾਰ ਇਕਾਈ) ਸ਼ੈਲੇਸ਼ ਚੰਦਰ ਨੇ ਦੱਸਿਆ ਕਿ ਟਾਟਾ ਮੋਟਰਸ ਲਈ ਇਹ ਬੇਹੱਦ ਅਹਿਮ ਮੀਲ ਦਾ ਪੱਥਰ ਹੈ। ਉਦਯੋਗ ’ਚ ਬਹੁਤ ਘੱਟ ਕੰਪਨੀਆਂ ਇਸ ਮੁਕਾਮ ਨੂੰ ਹਾਸਲ ਕਰ ਸਕੀਆਂ ਹਨ। 1991 ’ਚ ਟਾਟਾ ਸਿਏਰਾ ਨੂੰ ਪੇਸ਼ ਕਰਨ ਤੋਂ ਬਾਅਦ ਇਹ ਇਕ ਲੰਮਾ ਸਫਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਆਪਣੇ ਵਾਹਨਾਂ ਦੇ ਸੁਰੱਖਿ ਪਹਿਲੂਆਂ ’ਤੇ ਖਾਸ ਤੌਰ ਨਾਲ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕੰਪਨੀ ਦੀਆਂ ਕਾਰਾਂ ਨੂੰ ਹੁਣ ਬਾਜ਼ਾਰ ’ਚ ਪਹਿਲਾਂ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਅਗਲੀ 10 ਲੱਖ ਵਿਕਰੀ ਦਾ ਅੰਕੜਾ ਆਸ ਤੋਂ ਘੱਟ ਸਮੇਂ ’ਚ ਹਾਸਲ ਹੋਵੇਗਾ। ਟਾਟਾ ਮੋਟਰ ਦੇ ਕਾਰਖਾਨੇ ਪੁਣੇ ’ਚ ਚਿਖਲੀ ਅਤੇ ਗੁਜਰਾਤ ਦੇ ਸਾਣੰਦ ’ਚ ਹਨ।
ਵੱਡੀ ਰਾਹਤ! 35 ਰੁਪਏ ਕਿਲੋ ਪਿਆਜ਼ ਵੇਚੇਗੀ ਇਹ ਸੂਬਾ ਸਰਕਾਰ
NEXT STORY