ਗੈਜੇਟ ਡੈਸਕ– ਟਾਟਾ ਸਕਾਈ ਦੇ ਗਾਹਕਾਂ ਲਈ ਖੁਸ਼ਖਬਰੀ ਹੈ। ਕੰਪਨੀ ਆਪਣੀ Binge+ ਸੇਵਾ ਲਈ ਇਕ ਨਵੀਂ ਅਤੇ ਧਮਾਕੇਦਾਰ ਪੇਸ਼ਕਸ਼ ਲੈ ਕੇ ਆਈ ਹੈ। ਕੰਪਨੀ ਨੇ ਇਸ ਦੀ ਕੀਮਤ 5,999 ਰੁਪਏ ਤੋਂ ਘਟਾ ਕੇ 3,999 ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਬਿੰਜ+ ਦੇ ਨਾਲ 3 ਤੋਂ 6 ਮਹੀਨਿਆਂ ਤਕ ਲਈ ਓ.ਟੀ.ਟੀ. ਕੰਟੈਂਟ ਦਾ ਮੁਫਤ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ। ਇਸ ਸੇਵਾ ’ਚ ਕੰਪਨੀ ਸਬਸਕ੍ਰਾਈਬਰਾਂ ਨੂੰ ਇਕ ਹੀ ਰਿਮੋਟ ਨਾਲ ਟੀਵੀ ਸਕਰੀਨ ’ਤੇ ਸੈਟੇਲਾਈਟ ਬ੍ਰਾਡਕਾਸਟ ਚੈਨਲ ਅਤੇ ਓ.ਟੀ.ਟੀ. ਕੰਟੈਂਟ ਵੇਖਣ ਦੀ ਸਹੂਲਤ ਦੇ ਰਹੀ ਹੈ।
ਗੂਗਲ ਅਸਿਸਟੈਂਟ ਸੁਪੋਰਟ
ਟਾਟਾ ਸਕਾਈ ਬਿੰਜ+ ਜ਼ਰੀਏ ਗਾਹਕ ਕਿਸੇ ਵੀ ਸ਼ੋਅ, ਫਿਲਮ, ਮਿਊਜ਼ਿਕ ਜਾਂ ਗੇਮ ਦਾ ਮਜ਼ਾ ਆਪਣੇ ਲੈਪਟਾਪ, ਟੈਬਲੇਟ ਜਾਂ ਮੋਬਾਇਲ ਫੋਨ ’ਤੇ ਲੈ ਸਕਦੇ ਹਨ ਅਤੇ ਉਸ ਨੂੰ ਬਿਲਟ-ਇਨ ਕ੍ਰੋਮਕਾਸਟ ਫੀਚਰ ਦੀ ਮਦਦ ਨਾਲ ਟੀਵੀ ’ਤੇ ਵੀ ਵੇਖ ਸਕਦੇ ਹਨ। ਟਾਟਾ ਸਕਾਈ ਦੀ ਖਾਸ ਗੱਲ ਹੈ ਕਿ ਇਹ ਗੂਗਲ ਅਸਿਸਟੈਂਟ ਨਾਲ ਆਉਂਦਾ ਹੈ। ਗੂਗਲ ਅਸਿਸਟੈਂਟ ਸੁਪੋਰਟ ਕਾਰਨ ਪਲੇਅ ਸਟੋਰ ’ਤੇ ਮੌਜੂਦ ਢੇਰਾਂ ਗੇਮਾਂ ਅਤੇ ਐਪ ਦਾ ਮਜ਼ਾ ਲਿਆ ਜਾ ਸਕਦਾ ਹੈ।
ਪੁਰਾਣੇ ਟੀਵੀ ਨਾਲ ਵੀ ਕਰੇਗਾ ਕੰਮ
ਟਾਟਾ ਸਕਾਈ ਬਿੰਜ+ ਇਕ ਨੈਕਸਟ ਜਨਰੇਸ਼ਨ ਐਂਡਰਾਇਡ ਸੈੱਟ-ਟਾਪ ਬਾਕਸ ਹੈ। HDMI ਆਊਟਪੁਟ ਕਾਰਨ ਇਹ 4ਕੇ, ਐੱਚ.ਡੀ., ਐੱਲ.ਈ.ਡੀ., ਐੱਲ.ਸੀ.ਡੀ. ਜਾਂ ਪਲਾਜਮਾ ਟੀਵੀ ਨਾਲ ਵੀ ਕੁਨੈਕਟ ਹੋ ਸਕਦਾ ਹੈ। ਇਸ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਪੁਰਾਣੇ ਟੀਵੀ ਸੈੱਟਸ ਦੇ ਨਾਲ ਹੀ ਆਡੀਓ-ਵੀਡੀਓ ਕੇਬਲ ਰਾਹੀਂ ਸੁਪੋਰਟ ਕਰਦਾ ਹੈ।
ਇਨ੍ਹਾਂ ਐਪਸ ਦਾ ਮਿਲੇਗਾ ਮੁਫਤ ਸਬਸਕ੍ਰਿਪਸ਼ਨ
3,999 ਰੁਪਏ ਦੇ ਟਾਟਾ ਸਕਾਈ ਬਿੰਜ+ ਨਾਲ ਕੰਪਨੀ 6 ਮਹੀਨਿਆਂ ਦਾ ਡਿਜ਼ਨੀ+ ਹਾਟਸਟਾਰ, ਹੰਗਾਮਾ ਪਲੇਅ, ਸ਼ੇਮਾਰੂ ਅਤੇ ਇਰੋਜ਼ਨਾਓ ਦਾ ਸਬਸਕ੍ਰਿਪਸ਼ਨ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਬਾਕਸ ਨਾਲ ਗਾਹਕਾਂ ਨੂੰ ਬਿਨ੍ਹਾਂ ਕਿਸੇ ਵਾਧੂ ਭੁਗਤਾਨ ਦੇ 3 ਮਹੀਨਿਆਂ ਦਾ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।
ਤਾਲਾਬੰਦੀ 'ਚ ਛੋਟ ਨਾਲ ਸੈਂਸੈਕਸ 'ਚ ਤੂਫਾਨੀ ਤੇਜ਼ੀ, 33 ਹਜ਼ਾਰ ਤੋਂ ਪਾਰ ਬੰਦ
NEXT STORY