ਨਵੀਂ ਦਿੱਲੀ (ਭਾਸ਼ਾ) - ਦਿੱਗਜ ਉਦਯੋਗਪਤੀ ਰਤਨ ਟਾਟਾ ਦੀ ਕੰਪਨੀ ਟਾਟਾ ਸਟੀਲ ਯੂ. ਕੇ. ਸਰਕਾਰ ਤੋਂ ਵਿੱਤੀ ਪੈਕੇਜ ਪਾਉਣ ਦੇ ਹੰਭਲਿਆਂ ’ਚ ਲੱਗੀ ਹੋਈ ਹੈ। ਟਾਟਾ ਸਟੀਲ ਦੇ ਸੀ. ਈ. ਓ. ਟੀ. ਵੀ. ਨਰੇਂਦਰਨ ਨੇ ਇਹ ਗੱਲ ਕਹੀ ਹੈ। ਉਨ੍ਹਾਂ ਨੂੰ ਕੰਪਨੀ ਦੇ ਬ੍ਰਿਟੇਨ (ਯੂ. ਕੇ.) ਦੇ ਕਾਰੋਬਾਰ ਤੋਂ ਬਾਹਰ ਨਿਕਲਣ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਨਰੇਂਦਰਨ ਟਾਟਾ ਸਟੀਲ ਦੇ ਐੱਮ. ਡੀ. ਵੀ ਹਨ। ਦਿੱਲੀ ’ਚ ਹੋਏ ਇਕ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ,“ਟਾਟਾ ਸਟੀਲ ਅਜੇ ਵੀ ਬ੍ਰਿਟੇਨ ’ਚ ਸਰਕਾਰ ਤੋਂ ਵਿੱਤੀ ਪੈਕੇਜ ਦੀ ਅਪੀਲ ਉੱਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਯੂ. ਕੇ. ਵਿਚ ਸਭ ਤੋਂ ਵੱਡੇ ਸਟੀਲਵਰਕਸ ਦੀ ਮਾਲਿਕ
ਨਰੇਂਦਰਨ ਨੇ ਕਿਹਾ ਕਿ ਅਜੇ ਤੱਕ ਵਿੱਤੀ ਪੈਕੇਜ ਲਈ ਕੀਤੀਆਂ ਅਪੀਲਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ। ਟਾਟਾ ਸਟੀਲ ਟਾਟਾ ਗਰੁੱਪ ਦੀ ਕੰਪਨੀ ਹੈ। ਇਹ ਪੋਰਟ ਟੈਲਬੋਟ, ਸਾਊਥ ਵੇਲਸ ਸਥਿਤ ਯੂ. ਕੇ. ਵਿਚ ਸਭ ਤੋਂ ਵੱਡੇ ਸਟੀਲਵਰਕਸ ਦੀ ਮਾਲਿਕ ਹੈ। ਦੇਸ਼ ’ਚ ਇਸ ਦੇ ਸਾਰੇ ਸੰਚਾਲਨਾਂ ਵਿਚ ਕਰੀਬ 8,000 ਕਰਮਚਾਰੀ ਹਨ। ਕੰਪਨੀ ਨੇ ਆਪਣੀ ਡੀਕਾਰਬੋਨਾਈਜ਼ੇਸ਼ਨ ਯੋਜਨਾਵਾਂ ਦਾ ਸਪੋਰਟ ਕਰਨ ਲਈ ਯੂ. ਕੇ. ਸਰਕਾਰ ਤੋਂ 1.5 ਅਰਬ ਪਾਊਂਡ (1,52,51,49,96,900 ਰੁਪਏ) ਦੇ ਵਿੱਤੀ ਪੈਕੇਜ ਦੀ ਅਪੀਲ ਕੀਤੀ ਸੀ।
ਯੂ. ਕੇ. ਸਰਕਾਰ ਦੇ ਚੁੱਕੀ ਹੈ ਕਾਊਂਟਰ ਆਫਰ
ਇਸ ਸਾਲ ਦੀ ਸ਼ੁਰੂਆਤ ’ਚ ਯੂ. ਕੇ. ਸਰਕਾਰ ਨੇ ਵਿੱਤੀ ਪੈਕੇਜ ਲਈ ਟਾਟਾ ਸਟੀਲ ਨੂੰ ਕਾਊਂਟਰ ਆਫਰ ਦਿੱਤਾ ਸੀ ਪਰ ਇਹ ਕੰਪਨੀ ਦੀਆਂ ਉਮੀਦਾਂ ਤੋਂ ਘੱਟ ਸੀ। ਨਰੇਂਦਰਨ ਨੇ ਕਿਹਾ,“ਟਾਟਾ ਸਟੀਲ ਦਾ ਮੰਨਣਾ ਹੈ ਕਿ ਉਹ ਬ੍ਰਿਟੇਨ ’ਚ ਸਰਕਾਰ ਦੇ ਸਮਰਥਨ ਦੇ ਬਿਨਾਂ ਇਕ ਚੰਗੇ ਭਵਿੱਖ ਦੀ ਕਲਪਨਾ ਨਹੀਂ ਕਰ ਸਕਦੀ ਹੈ।’’
ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ ਮੰਗਵਾਇਆ ਵਾਪਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਸਤਾ ਹੋਇਆ ਖਾਣ ਵਾਲਾ ਤੇਲ, ਰਿਕਾਰਡ ਦਰਾਮਦ ਹੋਣ ਨਾਲ ਕੀਮਤਾਂ ’ਚ ਆਈ ਗਿਰਾਵਟ
NEXT STORY