ਨਵੀਂ ਦਿੱਲੀ—ਟਾਟਾ ਸਟੀਲ ਅਤੇ ਥਾਈਸੈਨਕਰਪ ਦੇ ਵਿਚਕਾਰ ਵੱਡੀ ਡੀਲ ਨੂੰ ਹਰੀ ਝੰਡੀ ਮਿਲ ਗਈ ਹੈ। ਥਾਈਸੈਨਕਰਪ ਦੇ ਸੁਪਰਵਾਈਜ਼ਰੀ ਬੋਰਡ ਨੇ ਟਾਟਾ ਸਟੀਲ ਦੇ ਨਾਲ ਜੁਆਇੰਟ ਵੈਂਚਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 2006 ਤੋਂ ਬਾਅਦ ਇਹ ਯੂਰਪ ਦੀ ਸਟੀਲ ਇੰਡਸਟਰੀ ਦੀ ਸਭ ਤੋਂ ਵੱਡੀ ਡੀਲ ਹੈ। ਦੋਵਾਂ ਕੰਪਨੀਆਂ ਦੇ ਵਿਚਕਾਰ 50-50 ਦੀ ਜੁਆਇੰਟ ਵੈਂਚਰ ਕੰਪਨੀ ਬਣੇਗੀ ਜਿਸ ਦਾ ਨਾਂ ਹੋਵੇਗਾ ਥਾਈਸੈਨਕਰਪ ਟਾਟਾ ਸਟੀਲ। ਥਾਈਸੈਨਕਰਪ ਇਸ ਜੁਆਇੰਟ ਵੈਂਚਰ ਕੰਪਨੀ ਦਾ ਆਈ.ਪੀ.ਓ. ਲਿਆਉਣ ਦਾ ਫੈਸਲਾ ਵੀ ਲੈ ਸਕਦੀ ਹੈ। ਇਸ ਜੁਆਇੰਟ ਵੈਂਚਰ ਕੰਪਨੀ 'ਚ ਕਰੀਬ 48,000 ਕਰਮਚਾਰੀ ਹੋਣਗੇ ਅਤੇ ਇਹ ਯੂਰਪ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਹੋਵੇਗੀ।
ਸੋਨੇ 'ਚ 60 ਰੁਪਏ ਦੀ ਗਿਰਾਵਟ, ਜਾਣੋ ਅੱਜ ਦੇ ਰੇਟ
NEXT STORY