ਨਵੀਂ ਦਿੱਲੀ (ਇੰਟ.) – ਇਕ ਤੋਂ ਵੱਧ ਕੇ ਇਕ ਪਾਵਰਫੁੱਲ ਗੱਡੀਆਂ ਬਣਾਉਣ ਤੋਂ ਬਾਅਦ ਹੁਣ ਟਾਟਾ ਗਰੁੱਪ ਹੈਲੀਕਾਪਟਰ ਬਣਾਏਗਾ। ਇਸ ਲਈ ਗਰੁੱਪ ਨੇ ਯੂਰਪੀ ਕੰਪਨੀ ਏਅਰਬੱਸ ਨਾਲ ਸਮਝੌਤਾ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਏਅਰਬੱਸ ਨੇ ਦਿੱਤੀ ਹੈ। ਕੰਪਨੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਏਅਰਬੱਸ ਹੈਲੀਕਾਪਟਰਸ ਨੇ ਕਿਹਾ ਕਿ ਉਹ ਦੇਸ਼ ਵਿਚ ਹੈਲੀਕਾਪਟਰ ਬਣਾਉਣ ਦਾ ਪਲਾਂਟ ਸਥਾਪਿਤ ਕਰਨ ਲਈ ਟਾਟਾ ਸਮੂਹ ਨਾਲ ਸਾਂਝੇਦਾਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : 1 ਫਰਵਰੀ ਤੋਂ ਬਦਲਣਗੇ ਇਹ 6 ਨਿਯਮ, ਆਮ ਆਦਮੀ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ
ਏਅਰਬੱਸ ਹੈਲੀਕਾਪਟਰ ਨੇ ਇਕ ਬਿਆਨ ’ਚ ਕਿਹਾ ਕਿ ਉਹ ‘ਫਾਈਨਲ ਅਸੈਂਬਲੀ ਲਾਈਨ’ (ਨਿਰਮਾਣ ਇਕਾਈ) ਰਾਹੀਂ ‘ਸਿਵਿਲ ਰੇਂਜ’ ਦੇ ਏਅਰਬੱਸ ਐੱਚ125 ਹੈਲੀਕਾਪਟਰ ਦਾ ਨਿਰਮਾਣ ਕਰੇਗੀ। ਇਸ ਦਾ ਉਤਪਾਦਨ ਭਾਰਤ ਅਤੇ ਕੁੱਝ ਗੁਆਂਢੀ ਦੇਸ਼ਾਂ ਨੂੰ ਬਰਾਮਦ ਕਰਨ ਨੂੰ ਲੈ ਕੇ ਕੀਤਾ ਜਾਏਗਾ। ਇਸ ਵਿਚ ਕਿਹਾ ਗਿਆ ਹੈ ਕਿ ‘ਫਾਈਨਲ ਅਸੈਂਬਲੀ ਲਾਈਨ’ (ਐੱਫ. ਏ. ਐੱਲ.) ਨਿੱਜੀ ਖੇਤਰ ਦੇ ਭਾਰਤ ਵਿਚ ਹੈਲੀਕਾਪਟਰ ਨਿਰਮਾਣ ਸਹੂਲਤ ਸਥਾਪਿਤ ਕਰਨ ਦੀ ਪਹਿਲੀ ਉਦਾਹਰਣ ਹੋਵੇਗੀ। ਇਹ ਭਾਰਤ ਸਰਕਾਰ ਦੇ ‘ਆਤਮ ਨਿਰਭਰ ਭਾਰਤ’ ਪ੍ਰੋਗਰਾਮ ਨੂੰ ਰਫਤਾਰ ਦੇਵੇਗਾ।
ਇਹ ਵੀ ਪੜ੍ਹੋ : ਅਯੁੱਧਿਆ 'ਚ 'ਸ਼ਬਰੀ ਰਸੋਈ' ਦਾ ਇਹ ਬਿੱਲ ਹੋਇਆ ਵਾਇਰਲ... ਚਾਹ ਦੇ ਕੱਪ ਦੀ ਕੀਮਤ ਨੇ ਉਡਾਏ ਹੋਸ਼
ਟਾਟਾ ਐਡਵਾਂਸਡ ਸਿਸਟਮਸ ਨਾਲ ਪਲਾਂਟ ਸਥਾਪਿਤ ਕਰੇਗੀ
ਇਸ ਸਾਂਝੇਦਾਰੀ ਦੇ ਤਹਿਤ ਟਾਟਾ ਸਮੂਹ ਦੀ ਸਹਾਇਕ ਕੰਪਨੀ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ (ਟੀ. ਏ. ਐੱਸ. ਐੱਲ.) ਏਅਰਬੱਸ ਹੈਲੀਕਾਪਟਰਸ ਨਾਲ ਪਲਾਂਟ ਸਥਾਪਿਤ ਕਰੇਗੀ। ਇਹ ਐਲਾਨ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਦੋ ਦਿਨਾਂ ਭਾਰਤ ਯਾਤਰਾ ਦੌਰਾਨ ਕੀਤੀ ਗਈ। ਏਅਰਬੱਸ ਹੈਲੀਕਾਪਟਰਸ ਨੇ ਕਿਹਾ ਕਿ ਭਾਰਤ ਵਿਚ ਐੱਫ. ਏ. ਐੱਲ. ਮੁਖੀ ਆਟੋ ਪਾਰਟਸ ਨੂੰ ਜੋੜਨ (ਅਸੈਂਬਲੀ), ਏਵੀਓਨਿਕਸ ਅਤੇ ਮਿਸ਼ਨ ਸਿਸਟਮ, ਇਲੈਕਟ੍ਰੀਕਲ ਹਾਰਨੇਸ ਦੀ ਸਥਾਪਨਾ, ਹਾਈਡ੍ਰੋਲਿਕ ਸਰਕਿਟ, ਉਡਾਣ ਕੰਟਰੋਲ, ਈਂਧਨ ਪ੍ਰਣਾਲੀ ਅਤੇ ਇੰਜਣ ਦੇ ਏਕੀਕਰਨ ਦਾ ਕੰਮ ਕਰੇਗਾ। ਬਿਆਨ ਮੁਤਾਬਕ ਇਸ ਤੋਂ ਇਲਾਵਾ ਇਹ ਭਾਰਤ ਅਤੇ ਖੇਤਰ ਵਿਚ ਗਾਹਕਾਂ ਲਈ ਐੱਚ125 ਦਾ ਪਰੀਖਣ, ਯੋਗਤਾ ਅਤੇ ਡਿਸਟ੍ਰੀਬਿਊਟ ਵੀ ਕਰੇਗਾ।
ਐੱਫ. ਏ. ਐੱਲ. ਨੂੰ ਸਥਾਪਿਤ ਹੋਣ ’ਚ 24 ਮਹੀਨਿਆਂ ਦਾ ਸਮਾਂ ਲੱਗੇਗਾ
ਇਸ ਵਿਚ ਕਿਹਾ ਗਿਆ ਹੈ ਕਿ ਐੱਫ. ਏ. ਐੱਲ. ਨੂੰ ਸਥਾਪਿਤ ਹੋਣ ਵਿਚ 24 ਮਹੀਨਿਆਂ ਦਾ ਸਮਾਂ ਲੱਗੇਗਾ। ਪਹਿਲਾਂ ‘ਮੇਡ ਇਨ ਇੰਡੀਆ’ ਐੱਚ125 ਦੀ ਡਲਿਵਰੀ 2026 ਦੇ ਸ਼ੁਰੂ ਹੋਣ ਦੀ ਉਮੀਦ ਹੈ। ਬਿਆਨ ਮੁਤਾਬਕ ‘ਫਾਈਨਲ ਅਸੈਂਬਲੀ ਲਾਈਨ’ ਲਗਾਉਣ ਲਈ ਸਥਾਨ ਏਅਰਬੱਸ ਅਤੇ ਟਾਟਾ ਸਮੂਹ ਸਾਂਝੇ ਤੌਰ ’ਤੇ ਤੈਅ ਕਰਨਗੇ। ਏਅਰਬੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗੁਈਲਾਮ ਫਾਊਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਹੈਲੀਕਾਪਟਰ ਅਹਿਮ ਹਨ। ‘ਮੇਡ-ਇਨ-ਇੰਡੀਆ’ ਸਿਵਿਲ ਹੈਲੀਕਾਪਟਰ ਨਾ ਸਿਰਫ ਆਤਮ-ਵਿਸ਼ਵਾਸ ਨਾਲ ਭਰੇ ਨਵੇਂ ਭਾਰਤ ਦਾ ਪ੍ਰਤੀਕ ਹੋਵੇਗਾ ਸਗੋਂ ਦੇਸ਼ ਵਿਚ ਹੈਲੀਕਾਪਟਰ ਬਾਜ਼ਾਰ ਦੀ ਅਸਲ ਸਮਰੱਥਾ ਨੂੰ ਵੀ ਸਾਹਮਣੇ ਲਿਆਏਗਾ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰਸਡੀਜ਼-ਬੈਂਜ਼ ਨੇ ਲਾਂਚ ਕੀਤਾ 65 ਮੰਜ਼ਿਲਾ ਰਿਹਾਇਸ਼ੀ ਟਾਵਰ, 10 ਮਿਲੀਅਨ ਡਾਲਰ ਤੋਂ ਸ਼ੁਰੂ ਹੋਣਗੀਆਂ ਘਰਾਂ ਦੀਆਂ ਕੀਮਤਾਂ
NEXT STORY