ਨਵੀਂ ਦਿੱਲੀ (ਟਾ.)-ਡਾਇਰੈਕੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਟੈਕਸ ਚੋਰੀ ਦੇ ਮਾਮਲੇ 'ਚ ਅਡਾਨੀ ਗਰੁੱਪ ਖਿਲਾਫ ਚੱਲ ਰਹੀ ਕਾਰਵਾਈ ਨੂੰ ਰੋਕ ਦਿੱਤਾ ਹੈ। ਡੀ. ਆਰ. ਆਈ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਕੇ. ਵੀ. ਐੱਸ. ਸਿੰਘ ਨੇ ਇਸ ਨਾਲ ਸਬੰਧਤ ਇਕ ਨਿਰਦੇਸ਼ ਜਾਰੀ ਕੀਤਾ ਹੈ। ਡਾਇਰੈਕੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਮੁੰਬਈ ਖੇਤਰਧਿਕਾਰ ਦੇ ਏ. ਡੀ. ਜੀ. ਕੇ. ਵੀ. ਐੱਸ. ਸਿੰਘ ਨੇ 280 ਪੇਜਾਂ ਦੀ ਆਪਣੀ ਰਿਪੋਰਟ 'ਚ 22 ਅਗਸਤ ਨੂੰ ਲਿਖਿਆ ਹੈ ਕਿ ਉਹ ਵਿਭਾਗ ਦੇ ਉਸ ਮਾਮਲੇ ਨਾਲ ਸਹਿਮਤ ਨਹੀਂ ਹਨ, ਜਿਸ 'ਚ ਕਿਹਾ ਗਿਆ ਹੈ ਕਿ ਏ. ਪੀ. ਐੱਮ. ਐੱਲ. (ਅਡਾਨੀ ਪਾਵਰ ਮਹਾਰਾਸ਼ਟਰ ਲਿਮਟਿਡ) ਅਤੇ ਏ. ਪੀ. ਆਰ. ਐੱਲ. (ਅਡਾਨੀ ਪਾਵਰ ਰਾਜਸਥਾਨ ਲਿਮਟਿਡ) ਨੇ ਆਪਣੀ ਸਬੰਧਤ ਇਕਾਈ ਯਾਨੀ ਈ. ਆਈ. ਐੱਫ. (ਇਲੈਕਟ੍ਰਾਨਜ਼ ਇਨਫ੍ਰਾ ਹੋਲਡਿੰਗਸ ਪ੍ਰਾਈਵੇਟ ਲਿਮਟਿਡ) ਨੂੰ ਕਥਿਤ ਵਿਵਾਦਿਤ ਸਾਮਾਨ ਦਰਾਮਦ ਮੁੱਲ ਤੋਂ ਜ਼ਿਆਦਾ ਮੁੱਲ 'ਤੇ ਦਿੱਤਾ ਹੈ।
ਦੱਸ ਦੇਈਏ ਕਿ ਅਡਾਨੀ ਗਰੁੱਪ 'ਤੇ ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਰਾਮਦ ਕੀਤੇ ਗਏ ਸਾਮਾਨ ਦਾ ਕੁੱਲ ਮੁੱਲ ਵਧਾ ਕੇ 3974.12 ਕਰੋੜ ਰੁਪਏ ਐਲਾਨ ਕਰਨ ਅਤੇ ਉਸ 'ਤੇ ਜ਼ੀਰੋ ਜਾਂ 5 ਫੀਸਦੀ ਤੋਂ ਘੱਟ ਟੈਕਸ ਦੇਣ ਦੇ ਦੋਸ਼ ਹਨ। ਸੂਤਰਾਂ ਮੁਤਾਬਕ ਏ. ਡੀ. ਜੀ. ਨੇ ਜੋ ਹੁਕਮ ਪਾਸ ਕੀਤਾ ਹੈ ਉਸਦੀ ਸਮੀਖਿਆ 30 ਦਿਨਾਂ ਦੇ ਅੰਦਰ ਮੁੰਬਈ ਅਤੇ ਅਹਿਮਦਾਬਾਦ ਦੇ ਚੀਫ ਕਸਟਮ ਕਮਿਸ਼ਨਰਜ਼ ਦੀ ਇਕ ਕਮੇਟੀ ਕਰੇਗੀ।
ਵਪਾਰ-ਕਾਰੋਬਾਰ ਆਸਾਨ ਕਰਨਾ ਅਜੇ ਵੀ ਮੁੱਖ ਚੁਣੌਤੀ
NEXT STORY