ਮੁੰਬਈ (ਭਾਸ਼ਾ)-ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਮਾਲਕ ਸੁਨੀਲ ਭਾਰਤੀ ਮਿੱਤਲ ਨੇ ਦੇਸ਼ 'ਚ ਕਾਰੋਬਾਰ ਆਸਾਨ ਕਰਨ ਨੂੰ ਅਜੇ ਵੀ ਮੁੱਖ ਚੁਣੌਤੀ ਦੱਸਦੇ ਹੋਏ ਸਰਕਾਰ ਨੂੰ ਇਸ ਦਿਸ਼ਾ 'ਚ ਹੋਰ ਯਤਨ ਕਰਨ ਦੀ ਅਪੀਲ ਕੀਤੀ ਹੈ। ਮਿੱਤਲ ਨੇ ਕਿਸੇ ਪੂਰਨ ਮਾਲਕੀ ਵਾਲੀ ਕੰਪਨੀ ਦਾ ਆਪਣੀ ਪ੍ਰਮੋਟਰ ਕੰਪਨੀ ਵਿਚ ਰਲੇਵੇਂ ਬਾਰੇ ਕਿਹਾ ਕਿ ਦੇਸ਼ 'ਚ ਜ਼ਰੂਰੀ ਮਨਜ਼ੂਰੀਆਂ ਮਿਲਣ 'ਚ 5 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ। ਹੱਲ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੰਤਰੀ ਪੱਧਰੀ ਕਮੇਟੀ ਹੋਣੀ ਚਾਹੀਦੀ ਹੈ, ਜੋ ਉਦਯੋਗ ਜਗਤ ਦੇ ਹੱਲ 'ਤੇ ਧਿਆਨ ਦੇਵੇ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਵੇ। ਉਨ੍ਹਾਂ ਨੇ ਬੈਂਕਾਂ 'ਚ 2.11 ਲੱਖ ਕਰੋੜ ਦੀ ਪੂੰਜੀ ਪਾਉਣ ਦੀ ਸਰਕਾਰ ਦੀ ਯੋਜਨਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੈਂਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਚਾਲੂ ਵਿੱਤੀ ਸਾਲ 'ਚ ਨਿਵੇਸ਼ ਦੋ ਗੁਣਾ ਕਰਨ ਦਾ ਹਵਾਲਾ ਦਿੰਦੇ ਹੋਏ ਸੰਕੇਤ ਦਿੱਤਾ ਕਿ ਅਗਲੇ 3 ਸਾਲ ਦੀ ਮਿਆਦ 'ਚ ਕੰਪਨੀ 75 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਵੱਲੋਂ ਕਾਰੋਬਾਰ ਦੀ ਆਸਾਨੀ ਦੇ ਆਧਾਰ 'ਤੇ ਤਿਆਰ ਰਿਪੋਰਟ 'ਚ 190 ਦੇਸ਼ਾਂ ਵਿਚੋਂ ਭਾਰਤ ਨੂੰ 130ਵੇਂ ਸਥਾਨ 'ਤੇ ਰੱਖਿਆ ਗਿਆ ਹੈ।
ਇਸ ਨਵੇਂ ਤਰੀਕੇ ਨਾਲ ਕਰ ਸਕੋਗੇ ਮੋਬਾਈਲ ਪੇਮੈਂਟ, ਬਜ਼ਰੁਗਾਂ ਨੂੰ ਹੋਵੇਗੀ ਆਸਾਨੀ
NEXT STORY