ਨਵੀਂ ਦਿੱਲੀ — ਦੀਵਾਲੀ ਤੋਂ ਠੀਕ ਪਹਿਲਾਂ ਤੀਸਰੇ ਰਾਹਤ ਪੈਕੇਜ ਦੀ ਘੋਸ਼ਣਾ ਦੇ ਨਾਲ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ। ਸਰਕਾਰ ਦਾ ਇਹ ਐਲਾਨ ਅਰਥਚਾਰੇ ਦੀ ਗਤੀ ਵਧਾਉਣ ਵਿਚ ਵੀ ਸਹਾਇਤਾ ਕਰੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੀ 'ਸਵੈ-ਨਿਰਭਰ ਭਾਰਤ 3.0' ਦੀ ਘੋਸ਼ਣਾ ਵਿਚ ਰੁਜ਼ਗਾਰ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਸਰਕਾਰ ਨੇ ਖੇਤੀਬਾੜੀ ਖੇਤਰ ਅਤੇ ਘਰੇਲੂ ਖਰੀਦਦਾਰਾਂ ਲਈ ਵੀ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਅੱਜ ਦੇ ਐਲਾਨ ਵਿਚ ਆਮ ਆਦਮੀ ਲਈ ਕੀ ਖ਼ਾਸ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਲਈ 18,000 ਕਰੋੜ ਰੁਪਏ ਦੀ ਘੋਸ਼ਣਾ
ਹੁਣ ਸਰਕਾਰ ਨੇ 2020-21 ਦੇ ਬਜਟ ਅਨੁਮਾਨ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਅਧੀਨ 18,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿਚ ਇਸ ਯੋਜਨਾ ਤਹਿਤ 8,000 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰ ਦੀ ਇਸ ਘੋਸ਼ਣਾ ਦੇ ਨਾਲ, 12 ਲੱਖ ਨਵੇਂ ਮਕਾਨ ਸ਼ੁਰੂ ਕੀਤੇ ਜਾਣਗੇ ਅਤੇ 18 ਲੱਖ ਘਰਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੂੰ ਉਮੀਦ ਹੈ ਕਿ ਰੋਜ਼ਗਾਰ ਦੇ 78 ਲੱਖ ਨਵੇਂ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ 25 ਲੱਖ ਮੀਟ੍ਰਿਕ ਟਨ ਸਟੀਲ ਅਤੇ 131 ਲੱਖ ਮੀਟ੍ਰਿਕ ਟਨ ਸੀਮੈਂਟ ਦੀ ਖਪਤ ਕੀਤੀ ਜਾਏਗੀ।
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ
ਪੀ.ਐਮ.ਜੀ.ਕੇ.ਵਾਈ. ਨੂੰ 10 ਹਜ਼ਾਰ ਕਰੋੜ ਰੁਪਏ ਦੇਣ ਦੀ ਘੋਸ਼ਣਾ
ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵਾਧੂ 10 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਨੂੰ ਆਮਦਨ ਟੈਕਸ ਰਾਹਤ ਵਜੋਂ ਐਲਾਨ ਕੀਤਾ ਹੈ। ਹਾਊਸਿੰਗ ਦੇ ਖੇਤਰ ਵਿਚ ਬਿਲਡਰ ਅਤੇ ਖਰੀਦਦਾਰ ਦੋਵਾਂ ਨੂੰ ਇਹ ਲਾਭ ਮਿਲੇਗਾ। ਇਸ ਦੇ ਨਾਲ ਹੀ ਘਰ ਵੇਚਣ ਵੇਲੇ ਸਰਕਲ ਰੇਟ ਅਤੇ ਵੈਲਿਊ ਰੇਟ ਵਿਚ 10 ਪ੍ਰਤੀਸ਼ਤ ਦੀ ਛੋਟ ਨੂੰ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਭਾਵ ਜਾਇਦਾਦ ਦਾ ਮੁੱਲ ਡਿੱਗਣ ਦੇ ਬਾਵਜੂਦ ਜੇ ਕੋਈ ਘਰ ਸਰਕਲ ਰੇਟ ਦੇ ਕਾਰਨ ਨਹੀਂ ਵਿਕ ਪਾ ਰਿਹਾ ਤਾਂ ਉਥੇ 20 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ, ਤਾਂ ਜੋ ਘਰ ਵਿਕ ਸਕੇ ਅਤੇ ਲੋਕ ਰਜਿਸਟਰੀ ਵੀ ਕਰਵਾ ਸਕਣ। ਇਹ ਯੋਜਨਾ 30 ਜੂਨ 2021 ਤੱਕ ਲਾਗੂ ਰਹੇਗੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਇਕ ਹੋਰ ਰਾਹਤ ਪੈਕੇਜ, ਖ਼ਜ਼ਾਨਾ ਮੰਤਰੀ ਨੇ ਕੀਤਾ ਸਵੈ-ਨਿਰਭਰ ਭਾਰਤ 3.0 ਦਾ
ਖ਼ਜਾਨਾ ਮੰਤਰੀ ਨੇ ਕੋਵਿਡ-19 ਟੀਕੇ 'ਤੇ ਖੋਜ ਲਈ 900 ਕਰੋੜ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕੋਵਿਡ-19 ਟੀਕੇ ਦੀ ਖੋਜ ਲਈ ਬਾਇਓਟੈਕਨਾਲੋਜੀ ਵਿਭਾਗ ਨੂੰ 900 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗ੍ਰਾਂਟ ਦੇ ਦਾਇਰੇ ਵਿਚ ਟੀਕੇ ਦੀ ਅਸਲ ਕੀਮਤ ਅਤੇ ਵੰਡ ਦੀ ਕੀਮਤ ਸ਼ਾਮਲ ਨਹੀਂ ਹੈ। ਜਦੋਂ ਟੀਕਾ ਉਪਲਬਧ ਹੋਵੇਗਾ ਤਾਂ ਇਸ ਲਈ ਇਕ ਵੱਖਰਾ ਪ੍ਰਬੰਧ ਕੀਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਘਰੇਲੂ ਰੱਖਿਆ ਉਪਕਰਣ, ਉਦਯੋਗਿਕ ਪ੍ਰੇਰਕ, ਬੁਨਿਆਦੀ ਢਾਂਚਾ ਅਤੇ ਹਰੀ ਊਰਜਾ ਲਈ ਪੂੰਜੀ ਅਤੇ ਉਦਯੋਗਿਕ ਖਰਚਿਆਂ ਲਈ 10,200 ਕਰੋੜ ਰੁਪਏ ਦੇ ਵਾਧੂ ਬਜਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ
ਰੁਪਏ 'ਚ ਲਗਾਤਾਰ ਚੌਥੇ ਦਿਨ ਗਿਰਾਵਟ, ਅੱਜ 28 ਪੈਸੇ ਡਿੱਗਾ
NEXT STORY