ਨਵੀਂ ਦਿੱਲੀ—ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਨੂੰ ਲੈ ਕੇ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵਿੱਤ ਮੰਤਰਾਲਾ ਨੇ ਟੈਕਸ ਵਿਭਾਗ ਦੇ ਅੱਠ ਅਧਿਕਾਰੀਆਂ ਨੂੰ ਕੰਮ ਸੌਂਪਿਆ ਹੈ। ਇਹ ਅਧਿਕਾਰੀ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਸਵਾਲਾਂ ਦੇ ਜਵਾਬ ਦੇਣਗੇ। ਇਕ ਸਰਕਾਰੀ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਅਧਿਕਾਰੀ ਟਵਿੱਟਰ ਅਤੇ ਈ-ਮੇਲ 'ਤੇ ਤੁਰੰਤ ਅਸਰ ਨਾਲ ਇਹ ਕੰਮ ਕਰਨਗੇ। ਇਨ੍ਹਾਂ ਅਧਿਕਾਰੀਆਂ ਨੂੰ ਆਲੇ-ਦੁਆਲੇ ਦੇ ਕਮਿਸ਼ਨਰਾਂ 'ਚੋਂ ਚੁਣਿਆ ਗਿਆ ਹੈ। ਇਹ ਸਾਰੇ ਅਧਿਕਾਰੀ ਸਹਾਇਕ ਕਮਿਸ਼ਨਰ ਪੱਧਰ ਦੇ ਹਨ। ਇਨ੍ਹਾਂ ਅਧਿਕਾਰੀਆਂ ਦੇ ਨਾਂ ਹਨ ਰਾਜ ਕਰਣ ਅਗਰਵਾਲ, ਰਜਨੀ ਸ਼ਰਮਾ, ਰੌਣਕ ਜਮੀਲ ਅੰਸਾਰੀ, ਸ਼ਾਂਤਨੂ, ਬੁਲੋ ਮਾਮੂ, ਹੀਰਾ ਲਾਲ, ਮਨੀਸ਼ ਚੌਧਰੀ ਅਤੇ ਅੰਸ਼ਿਕਾ ਅਗਰਵਾਲ ਹਨ।
ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਸਾਈਟਾਂ 'ਤੇ ਜੀ.ਐੱਸ.ਟੀ ਨਾਲ ਸੰਬੰਧਤ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਇਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਅਧਿਕਾਰੀ ਸਾਫਟਵੇਅਰ ਕਾਰਜਾਂ 'ਚ ਵੀ ਪਾਰੰਗਤ ਹਨ ਇਸ ਲਈ ਉਹ ਸਵਾਲਾਂ ਦਾ ਵਧੀਆਂ ਨਿਦਾਨ ਕਰ ਸਕਣਗੇ।
ਸ਼ੈੱਲ ਕੰਪਨੀਆਂ ਦੇ ਬਾਅਦ ਹੁਣ 'ਬੇਨਾਮੀ ਟ੍ਰੇਡਿੰਗ' ਕਰਨ ਵਾਲਿਆਂ ਦੀ ਖੈਰ ਨਹੀਂ
NEXT STORY