ਕੋਲਕਾਤਾ (ਭਾਸ਼ਾ)-ਬੀਤੇ ਸਾਲ ਯਾਨੀ 2019 ’ਚ ਚਾਹ ਦੀ ਬਰਾਮਦ ਮਾਮੂਲੀ ਘਟ ਕੇ 24.82 ਕਰੋਡ਼ ਕਿਲੋਗ੍ਰਾਮ ਰਹਿ ਗਈ। ਚਾਹ ਬੋਰਡ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਿਛਲੇ ਸਾਲ ਚਾਹ ਦੀ ਬਰਾਮਦ 25.60 ਕਰੋਡ਼ ਕਿਲੋਗ੍ਰਾਮ ਰਹੀ ਸੀ। ਬੀਤੇ ਸਾਲ ਹਾਲਾਂਕਿ ਚਾਹ ਬਰਾਮਦ ਦਾ ਮੁੱਲ ਵਧ ਕੇ 5610.65 ਕਰੋਡ਼ ਰੁਪਏ ’ਤੇ ਪਹੁੰਚ ਗਿਆ, ਜੋ 2018 ਦੇ ਮੁਕਾਬਲੇ 275 ਕਰੋਡ਼ ਰੁਪਏ ਜ਼ਿਆਦਾ ਹੈ। ਅੰਕੜਿਆਂ ਅਨੁਸਾਰ ਭਾਰਤੀ ਚਾਹ ਦੇ ਪ੍ਰਮੁੱਖ ਖਰੀਦਦਾਰਾਂ ’ਚ ਸੋਵੀਅਤ ਸੰਘ ਨਾਲੋਂ ਵੱਖ ਹੋਏ ਦੇਸ਼ਾਂ ਦਾ ਸਮੂਹ ਯਾਨੀ ਸੀ. ਆਈ. ਐੱਸ. ਦੇਸ਼ ਸ਼ਾਮਲ ਹਨ। ਸੀ. ਆਈ. ਐੱਸ. ਨੇ ਪਿਛਲੇ ਸਾਲ 5.91 ਕਰੋਡ਼ ਕਿਲੋਗ੍ਰਾਮ ਭਾਰਤੀ ਚਾਹ ਦੀ ਦਰਾਮਦ ਕੀਤੀ।
ਬ੍ਰਿਟੇਨ ਨੂੰ ਵੀ ਚਾਹ ਦੀ ਬਰਾਮਦ ਘਟ ਕੇ 1.17 ਕਰੋਡ਼ ਕਿਲੋਗ੍ਰਾਮ ਰਹਿ ਗਈ, ਜੋ 2018 ’ਚ 1.57 ਕਰੋਡ਼ ਕਿਲੋਗ੍ਰਾਮ ਸੀ। ਪਾਕਿਸਤਾਨ ਨੂੰ ਬਰਾਮਦ 62.3 ਲੱਖ ਕਿਲੋਗ੍ਰਾਮ ਰਹੀ, ਜੋ ਇਸ ਤੋਂ ਪਿਛਲੇ ਸਾਲ 1.58 ਕਰੋਡ਼ ਕਿਲੋਗ੍ਰਾਮ ਸੀ। ਹਾਲਾਂਕਿ ਈਰਾਨ ਦੀ ਵਜ੍ਹਾ ਨਾਲ ਚਾਹ ਬਰਾਮਦ ਦਾ ਅੰਕੜਾ ਜ਼ਿਆਦਾ ਹੇਠਾਂ ਨਹੀਂ ਗਿਆ ਹੈ। ਈਰਾਨ ਨੇ 5.34 ਕਰੋਡ਼ ਕਿਲੋਗ੍ਰਾਮ ਭਾਰਤੀ ਚਾਹ ਦੀ ਦਰਾਮਦ ਕੀਤੀ ਜੋ ਇਸ ਤੋਂ ਪਿਛਲੇ ਸਾਲ 3.07 ਕਰੋਡ਼ ਕਿਲੋਗ੍ਰਾਮ ਰਹੀ ਸੀ। ਚੀਨ ਦੁਨੀਆ ਦਾ ਸਭ ਤੋਂ ਜ਼ਿਆਦਾ ਚਾਹ ਪੀਣ ਵਾਲਾ ਦੇਸ਼ ਹੈ। ਚੀਨ ਨੂੰ ਬਰਾਮਦ ਵਧ ਕੇ 1.34 ਕਰੋਡ਼ ਕਿਲੋਗ੍ਰਾਮ ਰਹੀ, ਜੋ ਇਸ ਤੋਂ ਪਿਛਲੇ ਸਾਲ 1.03 ਕਰੋਡ਼ ਕਿਲੋਗ੍ਰਾਮ ਸੀ।
ਸੋਨਾ 25 ਰੁਪਏ ਚੜ੍ਹਿਆ, ਚਾਂਦੀ 20 ਰੁਪਏ ਨਰਮ
NEXT STORY