ਜਲੰਧਰ—ਅਮਰੀਕੀ ਇਲੈਕਟ੍ਰਾਨਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੀ ਪਹਿਲੀ ਗੱਡੀ ਭਾਰਤ 'ਚ ਦਸਤਕ ਦੇ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਨੂੰ ਕਿਸੇ ਨੇ ਵਿਅਕਤੀਗਤ ਇਸਤੇਮਾਲ ਲਈ ਭਾਰਤ 'ਚ ਮੰਗਵਾਈ ਹੈ। ਇੰਟਰਨੈੱਟ 'ਤੇ ਇਸ ਗੱਡੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਪਸ਼ਟ ਹੋਇਆ ਕਿ ਇਹ ਟੇਸਲਾ ਦੀ ਮਾਡਲ ਐਕਸ ਐੱਸ.ਯੂ.ਵੀ. ਹੈ ਜੋ ਕਿ ਅਮਰੀਕਾ ਤੋਂ ਇਮਪੋਰਟ ਕੀਤੀ ਗਈ ਹੈ।
ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਟੇਸਲਾ ਮਾਡਲ ਐਕਸ ਦੀ ਸ਼ੁਰੂਆਤੀ ਕੀਮਤ 73,800 ਡਾਲਰ ਯਾਨੀ ਕਰੀਬ 48 ਲੱਖ ਰੁਪਏ ਹੈ। ਇਸ ਦਾ ਟਾਪ ਮਾਡਲ 128,300 ਡਾਲਰ ਯਾਨੀ ਕਰੀਬ 83 ਲੱਖ ਰੁਪਏ ਵਾਲਾ ਹੈ। ਟੈਕਸ ਲੱਗਾਉਣ ਤੋਂ ਬਾਅਦ ਭਾਰਤ 'ਚ ਇਸ ਗੱਡੀ ਦੀ ਕੀਮਤ ਕਰੀਬ 1 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਫੀਚਰਸ
ਟੇਸਲਾ ਦੀ ਇਹ ਕਾਰ ਟੱਚਸਕਰੀਨ ਸਿਸਟਮ, ਬਲੂਟੁੱਥ ਵਾਇਰਲੈਸ ਤਕਨੀਕ ਸਮੇਤ ਕਈ ਹਾਈਟੇਕ ਫੀਚਰਸ ਨਾਲ ਲੈਸ ਹੈ। ਇਸ 'ਚ ਐੱਲ.ਈ.ਡੀ. ਹੈੱਡਲਾਈਟਸ ਨਾਲ ਕਾਰਨਿੰਗ ਲਾਈਟਸ, ਜੀ.ਪੀ.ਐੱਸ. ਨਾਲ ਲੈਸ ਏਅਰ ਸਸਪੈਂਸ਼ਨ ਅਤੇ ਡਿਊਲ ਟਰੈਕਸ ਦਿੱਤੇ ਗਏ ਹਨ। ਇਸ ਗੱਡੀ 'ਚ ਸੈਲਫ ਡਰਾਈਵਿੰਗ ਫੀਚਰ, ਟੈਸਲਾ ਆਟੋਪਾਇਲਟ ਵੀ ਦਿੱਤਾ ਗਿਆ ਹੈ। ਇਸ ਕਾਰ 'ਚ 7 ਲੋਕ ਆਰਾਮ ਨਾਲ ਬੈਠ ਸਕਦੇ ਹਨ।
ਇਸ ਤੋਂ ਇਲਾਵਾ ਇਸ 'ਚ ਦੋ ਇਲੈਕਟ੍ਰਾਨਿਕ ਮੋਟਰਸ ਦਿੱਤੇ ਗਏ ਹਨ। ਬੇਸ ਮਾਡਲ 'ਚ ਫਰੰਟ ਅਤੇ ਰਿਅਰ, ਦੋਵੇਂ ਮੋਟਰਸ ਮਿਲਾ ਕੇ ਕੁਲ 259 ਬੀ.ਪੀ.ਐੱਚ. ਦਾ ਪਾਵਰ ਜਨਰੇਟ ਕਰਦਾ ਹੈ। ਇਸ ਦੀ ਟਾਪ ਸਪੀਡ 250 ਪ੍ਰਤੀਘੰਟੇ ਦੀ ਹੈ। ਟੇਸਲਾ ਮੁਤਾਬਕ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਹ ਗੱਡੀ 381 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ।
ਇਨਕਮ ਟੈਕਸ ਰਿਟਰਨ 'ਚ ਨਹੀਂ ਕੀਤਾ ਜ਼ਿਕਰ ਤਾਂ ਨਿਵੇਸ਼ ਹੋ ਜਾਵੇਗਾ ਬੇਨਾਮੀ
NEXT STORY