ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੁਤੀ ਸੁਜ਼ੁਕੀ ਇੰਡੀਆ (MSI) ਨੇ ਬੁੱਧਵਾਰ ਨੂੰ ਆਪਣਾ ਨਵਾਂ ਮੱਧਮ ਆਕਾਰ ਦਾ SUV ਮਾਡਲ ‘ਵਿਕਟੋਰਿਸ’ ਲਾਂਚ ਕੀਤਾ। ਕੰਪਨੀ ਦਾ ਟੀਚਾ ਤੇਜ਼ੀ ਨਾਲ ਵੱਧ ਰਹੇ ਇਸ ਸੈਗਮੈਂਟ 'ਚ ਆਪਣੀ ਮਜ਼ਬੂਤ ਹਿਸੇਦਾਰੀ ਬਣਾਉਣ ਦਾ ਹੈ। ਇਸ ਸਮੇਂ ਮਾਰੁਤੀ ਸੁਜ਼ੁਕੀ ਭਾਰਤੀ ਬਾਜ਼ਾਰ 'ਚ ਫ੍ਰੌਂਕਸ, ਬਰੇਜ਼ਾ, ਜਿਮਨੀ ਅਤੇ ਗ੍ਰੈਂਡ ਵਿਟਾਰਾ ਵਰਗੇ SUV ਮਾਡਲ ਵੇਚ ਰਹੀ ਹੈ।
ਜਵਾਨ ਪੀੜ੍ਹੀ ‘ਤੇ ਕੇਂਦਰਤ ਮਾਡਲ
ਮਾਰੁਤੀ ਸੁਜ਼ੁਕੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ CEO ਹਿਸਾਚੀ ਟਾਕੇਉਚੀ ਨੇ ਲਾਂਚ ਸਮਾਗਮ ‘ਚ ਕਿਹਾ ਕਿ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਅਬਾਦੀ ਹੈ, ਜੋ ਵਾਧੇ ਨੂੰ ਤੇਜ਼ੀ ਦੇਵੇਗੀ। ਨਾਲ ਹੀ ਇਹ ਕੰਪਨੀ ਦੇ ਮੌਜੂਦਾ ਅਤੇ ਭਵਿੱਖ ਦੇ ਗਾਹਕ ਬਣਨਗੇ।
ਉਨ੍ਹਾਂ ਕਿਹਾ,“ਇਹ ਪੀੜ੍ਹੀ ਨਵੇਂ ਭਾਰਤ ਦਾ ਪ੍ਰਤੀਕ ਹੈ। ਇਸੇ ਲਈ ਅਸੀਂ ਸੋਚਿਆ ਕਿ ਇਕ ਅਜਿਹਾ ਉਤਪਾਦ ਬਣਾਇਆ ਜਾਵੇ ਜੋ ਐੱਸਯੂਵੀ ਸੈਗਮੈਂਟ 'ਚ ਮਾਪਦੰਡ ਨੂੰ ਹੋਰ ਉੱਚਾ ਚੁੱਕੇ।''

SUV ਸੈਗਮੈਂਟ 'ਚ ਵਧ ਰਹੀ ਹਿੱਸੇਦਾਰੀ
ਕੰਪਨੀ ਦੀ ਕੁੱਲ ਵਿਕਰੀ 'ਚ SUV ਦੀ ਹਿਸੇਦਾਰੀ 2020-21 ਦੇ 8.9 ਫੀਸਦੀ ਤੋਂ ਵੱਧ ਕੇ 2024-25 'ਚ ਲਗਭਗ 28 ਫੀਸਦੀ ਤੱਕ ਪਹੁੰਚ ਚੁੱਕੀ ਹੈ। ਮੌਜੂਦਾ ਸਮੇਂ ਮੱਧਮ ਆਕਾਰ SUV ਬਾਜ਼ਾਰ ਦਾ ਆਕਾਰ ਲਗਭਗ 9.5 ਲੱਖ ਯੂਨਿਟ ਪ੍ਰਤੀ ਸਾਲ ਹੈ, ਜੋ ਕੁੱਲ SUV ਸੈਗਮੈਂਟ ਦਾ ਕਰੀਬ 40 ਫੀਸਦੀ ਬਣਦਾ ਹੈ।
ਨਿਵੇਸ਼ ਅਤੇ ਉਤਪਾਦਨ
ਮਾਰੁਤੀ ਸੁਜ਼ੁਕੀ ਨੇ ‘ਵਿਕਟੋਰਿਸ’ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਪਰ ਇਸ ਦੀ ਵਿਕਾਸ ਪ੍ਰਕਿਰਿਆ ‘ਚ ਕਰੀਬ 1,240 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਇਸ ਮਾਡਲ ਦਾ ਉਤਪਾਦਨ ਖਰਖੌਦਾ ਪਲਾਂਟ 'ਚ ਕੀਤਾ ਜਾਵੇਗਾ ਅਤੇ ਇਸ SUV ਨੂੰ ਵਿਸ਼ਵ ਦੇ ਲਗਭਗ 100 ਬਾਜ਼ਾਰਾਂ 'ਚ ਨਿਰਯਾਤ ਕੀਤਾ ਜਾਵੇਗਾ।

ਗ੍ਰੈਂਡ ਵਿਟਾਰਾ 'ਤੇ ਪ੍ਰਭਾਵ ਨਹੀਂ
ਗ੍ਰੈਂਡ ਵਿਟਾਰਾ ਦੀ ਵਿਕਰੀ ‘ਤੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਟਾਕੇਉਚੀ ਨੇ ਕਿਹਾ ਕਿ ਅਰੀਨਾ ਨੈੱਟਵਰਕ ਰਾਹੀਂ ਵੇਚਿਆ ਜਾ ਰਿਹਾ ਇਹ ਨਵਾਂ ਮਾਡਲ ਵੱਖ-ਵੱਖ ਗਾਹਕਾਂ ਦੀਆਂ ਜ਼ਰੂਰਤਾਂ ਪੂਰੀ ਕਰੇਗਾ, ਜਦਕਿ ਗ੍ਰੈਂਡ ਵਿਟਾਰਾ ਨੂੰ ਕੰਪਨੀ ਦੇ ਨੇਕਸਾ ਨੈੱਟਵਰਕ ਰਾਹੀਂ ਵੇਚਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਮਸੰਗ ਨੇ ਲਾਂਚ ਕੀਤਾ ਸਮਾਰਟਫੋਨ Galaxy A17 5G
NEXT STORY