ਆਟੋ ਡੈਸਕ– ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਬਾਜ਼ਾਰ ’ਚ ਐਂਟਰੀ ਕਰਨ ਲਈ ਡਿਊਟੀ ਘਟਾਉਣ ਦੇ ਪ੍ਰਸਤਾਵ ’ਤੇ ਈ.ਵੀ. ਨਿਰਮਾਤਾ ਕੰਪਨੀ ਟੈਸਲਾ ਨਾਲ ਗੱਲ ਚੱਲ ਰਹੀ ਹੈ, ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ। ਅਮਿਤਾਭ ਕਾਂਤ ਨੇ ਕਿਹਾ ਕਿ ਡਿਊਟੀ ਘਟਾਉਣ ਦਾ ਆਖਰੀ ਫੈਸਲਾ ਕੇਂਦਰੀ ਵਿੱਤੀ ਮੰਤਰਾਲਾ ਦਾ ਰੈਵੇਨਿਊ ਡਿਪਾਰਟਮੈਂਟ ਕਰੇਗਾ। ਟੈਸਲਾ ਦੇ ਡਿਊਟੀ ਮੁਆਫ ਕਰਨ ਦੇ ਇਸ ਪ੍ਰਸਤਾਵ ਦਾ ਪ੍ਰਮੁੱਖ ਇੰਡੀਅਨ ਆਟੋਮੋਟਿਵ ਕੰਪਨੀਆਂ ਨੇ ਵਿਰੋਧ ਕੀਤਾ ਹੈ। ਕਾਂਤ ਨੇ ਕਿਹਾ ਕਿ ਟੈਸਲਾ ਦਾ ਵੈਲਿਊਏਸ਼ਨ ਉਨ੍ਹਾਂ ਪ੍ਰਮੁੱਖ ਕੰਪਨੀਆਂ ਨੂੰ ਮਿਲਾ ਕੇ ਵੀ ਜ਼ਿਆਦਾ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਅਜਿਹਾ ਖਦਸ਼ਾ ਹੈ ਕਿ ਇੰਪੋਰਟ ਡਿਊਟੀ ’ਚ ਛੋਟ ਨਾਲ ਭਾਰਤ ’ਚ ਡਰਾਈਵ ਮੈਨਿਊਫੈਕਚਰਿੰਗ ਦੀ ਬਜਾਏ ਇੰਪੋਰਟ ਕੀਤੀਆਂ ਜਾਣ ਵਾਲੀਆਂ ਇਲੈਕਟ੍ਰਿਕ ਕਾਰਾਂ ’ਚ ਵਾਧਾ ਹੋਵੇਗਾ। ਭਾਰਤ ਨੇ ਜ਼ੀਰੋ ਕਾਰਬਨ ਐਮਿਸ਼ਨ ਪਾਉਣ ਲਈ 2070 ਦਾ ਟੀਚਾ ਤੈਅ ਕੀਤਾ ਹੈ ਅਤੇ ਉਦੋਂ ਤਕ ਭਾਰਤ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਅਤੇ ਇਥਨੋਲ, ਬਾਇਓ-ਐੱਲ.ਐੱਨ.ਜੀ. ਅਤੇ ਗਰੀਨ ਹਾਈਡ੍ਰੋਜਨ ਵਰਗੇ ਬਦਲ ਫਿਊਲਸ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਸ ਵਿਚਕਾਰ ਇਕ ਵੱਡਾ ਮੁੱਦਾ ਇਹ ਹੈ ਕਿ ਕਾਂਤ ਦਾ ਕਹਿਣਾ ਹੈ ਕਿ ਟੈਸਲਾ ਭਾਰਤ ’ਚ ਪੂਰਨ ਲਾਂਚ ਲਈ ਵਚਨਬੱਧ ਨਹੀਂ ਹੈ। ਏਲਨ ਮਸਕ ਦੀ ਇਹ ਕੰਪਨੀ ਕੁਝ ਸਾਲਾਂ ਤਕ ਭਾਰਤ ’ਚ ਟੈਸਟਿੰਗ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਟੈਸਲਾ ਦੇ ਭਾਰਤ ’ਚ ਥਾਂ ਬਣਾਉਣ ਅਤੇ ਨਿਵੇਸ਼ ਕਰਨ ਲਈ ਉਹ ਕੁਝ ਸਾਲਾਂ ਲਈ ਬਾਜ਼ਾਰ ਨੂੰ ਟੈਸਟ ਕਰਨਾ ਚਾਹੁੰਦੇ ਹਨ। ਕੁਝ ਮੁੱਦੇ ਹਨ, ਜਿਨ੍ਹਾਂ ’ਤੇ ਚਰਚਾ ਕੀਤੀ ਜਾ ਰਹੀ ਹੈ।
ਵਿਨਿਵੇਸ਼ ਵਿਭਾਗ ਨਾਲਕੋ ਅਤੇ ਹਿੰਦ ਕਾਪਰ ਰਣਨੀਤਿਕ ਵਿਕਰੀ ਲਈ ਲੈ ਸਕਦੈ ਕੈਬਨਿਟ ਤੋਂ ਮਨਜ਼ੂਰੀ
NEXT STORY