ਨਵੀਂ ਦਿੱਲੀ (ਭਾਸ਼ਾ)–ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਭਾਰਤ ’ਚ ਆਪਣੇ ਪ੍ਰਸਿੱਧ ਇਲੈਕਟ੍ਰਿਕ ਵਾਹਨ ਬਣਾਉਣ ਲਈ ਕਈ ਵਾਰ ਕਿਹਾ ਹੈ ਅਤੇ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਕੰਪਨੀ ਨੂੰ ਹਰ ਸੰਭਵ ਮਦਦ ਦਿੱਤੀ ਜਾਏਗੀ। ਗਡਕਰੀ ਨੇ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟਾਟਾ ਮੋਟਰਜ਼ ਵਲੋਂ ਤਿਆਰ ਕੀਤੀਆਂ ਗਈਆਂ ਇਲੈਕਟ੍ਰਿਕ ਕਾਰਾਂ ਟੈਸਲਾ ਵਲੋਂ ਤਿਆਰ ਕੀਤੀਆਂ ਇਲੈਕਟ੍ਰਿਕ ਕਾਰਾਂ ਤੋਂ ਘੱਟ ਵਧੀਆ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਟੈਸਲਾ ਨੂੰ ਕਿਹਾ ਹੈ ਕਿ ਭਾਰਤ ’ਚ ਉਹ ਇਲੈਕਟ੍ਰਿਕ ਕਾਰਾਂ ਨਾ ਵੇਚਣ, ਜਿਨ੍ਹਾਂ ਨੂੰ ਤੁਹਾਡੀ ਕੰਪਨੀ ਨੇ ਚੀਨ ’ਚ ਬਣਾਇਆ ਹੈ। ਤੁਹਾਨੂੰ ਭਾਰਤ ’ਚ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਅਤੇ ਭਾਰਤ ਤੋਂ ਕਾਰਾਂ ਦੀ ਬਰਾਮਦ ਵੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਹੋਵੇਗਾ ਉਦਘਾਟਨ
ਟੈਸਲਾ ਨੇ ਭਾਰਤ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਉੱਤੇ ਦਰਾਮਦ ਡਿਊਟੀ ’ਚ ਕਮੀ ਦੀ ਮੰਗ ਕੀਤੀ ਹੈ। ਗਡਕਰੀ ਨੇ ਕਿਹਾ ਕਿ ਤੁਸੀਂ (ਟੈਸਲਾ) ਜੋ ਵੀ ਮਦਦ ਚਾਹੁੰਦੇ ਹੋ, ਉਹ ਸਾਡੀ ਸਰਕਾਰ ਵਲੋਂ ਦਿੱਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀਆਂ ਟੈਕਸ ਰਿਆਇਤਾਂ ਨਾਲ ਜੁੜੀ ਮੰਗ ਨੂੰ ਲੈ ਕੇ ਉਹ ਹੁਣ ਵੀ ਟੈਸਲਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪਿਛਲੇ ਮਹੀਨੇ ਭਾਰੀ ਉਦਯੋਗ ਮੰਤਰਾਲਾ ਨੇ ਵੀ ਟੈਸਲਾ ਨੂੰ ਕਿਹਾ ਸੀ ਕਿ ਉਹ ਪਹਿਲਾਂ ਭਾਰਤ ’ਚ ਆਪਣੇ ਪ੍ਰਸਿੱਧ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਸ਼ੁਰੂ ਕਰੇ ਅਤੇ ਉਸ ਤੋਂ ਬਾਅਦ ਕਿਸੇ ਵੀ ਟੈਕਸ ਰਿਆਇਤ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !
ਸਰਕਾਰ ਦਾ ਇਰਾਦਾ 2030 ਤੱਕ ਨਿੱਜੀ ਕਾਰਾਂ ’ਚ ਈ. ਵੀ. ਦੀ ਵਿਕਰੀ ਹਿੱਸੇਦਾਰੀ 30 ਫੀਸਦੀ ਕਰਨ ਦਾ
ਗਡਕਰੀ ਨੇ ਕਿਹਾ ਕਿ ਸਰਕਾਰ ਦਾ ਇਰਾਦਾ 2030 ਤੱਕ ਨਿੱਜੀ ਕਾਰਾਂ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹਿੱਸੇਦਾਰੀ 30 ਫੀਸਦੀ, ਕਮਰਸ਼ੀਅਲ ਵਾਹਨਾਂ ’ਚ 70 ਫੀਸਦੀ ਅਤੇ ਦੋਪਹੀਆ ਅਤੇ ਤਿੰਨਪਹੀਆ ਵਾਹਨਾਂ ’ਚ 80 ਫੀਸਦੀ ਕਰਨ ਦਾ ਹੈ ਕਿਉਂਕਿ ਆਵਾਜਾਈ ਖੇਤਰ ’ਚ ਕਾਰਬਨ ਨਿਕਾਸੀ ਘੱਟ ਕਰਨ ਦੀ ਤੁਰੰਤ ਲੋੜ ਹੈ। ਗਡਕਰੀ ਨੇ ਕਿਹਾ ਕਿ ਜੇ ਇਲੈਕਟ੍ਰਿਕ ਵਾਹਨ ਵਿਕਰੀ 2030 ਤੱਕ ਦੋਪਹੀਆ ਅਤੇ ਕਾਰਾਂ ਦੀ ਸੈਗਮੈਂਟ ’ਚ 40 ਫੀਸਦੀ ਅਤੇ ਬੱਸਾਂ ਲਈ 100 ਫੀਸਦੀ ਦੇ ਕਰੀਬ ਪਹੁੰਚ ਜਾਂਦੀ ਹੈ ਤਾਂ ਭਾਰਤ ਕੱਚੇ ਤੇਲ ਦੀ ਖਪਤ ਨੂੰ 15.6 ਕਰੋੜ ਟਨ ਘੱਟ ਕਰਨ ’ਚ ਸਮਰੱਥ ਹੋਵੇਗਾ, ਜਿਸ ਦੀ ਕੀਮਤ 3.5 ਲੱਖ ਕਰੋੜ ਰੁਪਏ ਹੈ। ਉਨ੍ਹਾਂ ਨੇ ਉਦਯੋਗ ਮੰਡਲ ਫਿੱਕੀ ਵਲੋਂ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਵਾਜਾਈ ਖੇਤਰ ’ਚ ਕਾਰਬਨ ਨਿਕਾਸੀ ਘੱਟ ਕਰਨ ਅਤੇ ਅਰਥਵਿਵਸਥਾ, ਈਕੋ ਸਿਸਟਮ ਅਤੇ ਚੌਗਿਰਦੇ ਦੇ ਨਜ਼ਰੀਏ ਨਾਲ ਇਸ ਨੂੰ ਟਿਕਾਊ ਬਣਾਉਣ ਦੀ ਤੁਰੰਤ ਲੋੜ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀਆਂ ਵੱਡੀਆਂ ਏਅਰਲਾਈਨਜ਼ ਨੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਲਾਜ਼ਮੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Tata Sons ਦਾ ਹੋਇਆ ਏਅਰ ਇੰਡੀਆ, ਮੰਤਰੀਆਂ ਦੀ ਕਮੇਟੀ ਨੇ ਜੇਤੂ ਬੋਲੀ ਨੂੰ ਦਿੱਤੀ ਪ੍ਰਵਾਨਗੀ
NEXT STORY