ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਅਮਰੀਕਾ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਏਅਰਲਾਈਨਜ਼ ਨੇ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤਾ ਹੈ। ਇਸ ਸਬੰਧੀ ਅਮੈਰੀਕਨ ਏਅਰਲਾਈਨਜ਼ ਦੀ ਪ੍ਰਤੀਨਿਧੀਤਾ ਕਰਨ ਵਾਲੀ ਯੂਨੀਅਨ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਜ਼ਰੂਰਤ ਨਾਲ ਕਰਮਚਾਰੀਆਂ ਦੀ ਘਾਟ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !
ਇਸ ਜ਼ਰੂਰਤ ਤਹਿਤ ਕਰਮਚਾਰੀ ਕੋਵਿਡ-19 ਟੀਕਾ ਲੈਣ ਤੋਂ ਇਨਕਾਰ ਕਰਨ ਕਾਰਨ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਇਸ ਵੈਕਸੀਨ ਜ਼ਰੂਰਤ ਦੇ ਸਬੰਧ 'ਚ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪ੍ਰਮੁੱਖ ਏਅਰਲਾਈਨਜ਼ ਜਿਵੇਂ ਕਿ ਯੂਨਾਈਟਿਡ ਏਅਰਲਾਈਨਜ਼, ਅਮੈਰੀਕਨ ਏਅਰਲਾਈਨਜ਼, ਸਾਊਥਵੈਸਟ ਏਅਰਲਾਈਨਜ਼, ਜੈੱਟ ਬਲਿਊ, ਅਲਾਸਕਾ ਏਅਰਲਾਈਨਜ਼ ਅਤੇ ਹਵਾਈਅਨ ਏਅਰਲਾਈਨਜ਼ ਆਦਿ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਾਸ਼ਟਰਪਤੀ ਬਾਈਡੇਨ ਦੇ ਵੈਕਸੀਨ ਜ਼ਰੂਰਤ ਦੇ ਆਦੇਸ਼ਾਂ ਦੀ ਪਾਲਣਾ ਕਰਨਗੇ ਜਿਸ ਦੇ ਲਈ ਕਰਮਚਾਰੀਆਂ ਨੂੰ ਵੈਕਸੀਨ ਲਗਵਾਉਣ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਹੋਵੇਗਾ ਉਦਘਾਟਨ
ਪ੍ਰਮੁੱਖ ਏਅਰਲਾਈਨ ਯੂਨਾਈਟਿਡ ਅਨੁਸਾਰ ਕੰਪਨੀ ਦੇ ਅਨੁਸਾਰ 28 ਸਤੰਬਰ ਤੱਕ 593 ਕਰਮਚਾਰੀਆਂ ਨੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ 7 ਅਕਤੂਬਰ ਤੱਕ ਇਹ ਗਿਣਤੀ ਘਟ ਕੇ 232 ਰਹਿ ਗਈ। ਇਸ ਤਰ੍ਹਾਂ ਹੀ ਬਾਕੀ ਦੀਆਂ ਏਅਰਲਾਈਨਜ਼ ਦੇ ਕਰਮਚਾਰੀ ਵੀ ਵੈਕਸੀਨ ਜ਼ਰੂਰਤ ਦੇ ਬਾਅਦ ਵੈਕਸੀਨ ਲਗਵਾ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਕੁਝ ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਦਿੱਤੀ ਢਿੱਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ: ਕੋਵਿਡ-19 ਦੌਰਾਨ ਹਜ਼ਾਰਾਂ ਬੱਚਿਆਂ ਨੇ ਗੁਆਏ ਆਪਣੇ ਮਾਪੇ
NEXT STORY