ਨਵੀਂ ਦਿੱਲੀ - ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਕਿਹਾ ਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਿਆ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਉਹ 26 ਸਾਲਾਂ ਦਾ ਸੀ ਅਤੇ ਜਨਮ ਤੋਂ ਹੀ (cerebral palsy) ਬਿਮਾਰੀ ਨਾਲ ਪੀੜਤ ਸੀ। ਸਾਫਟਵੇਅਰ ਕੰਪਨੀ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਈਮੇਲ ਰਾਹੀਂ ਦੱਸਿਆ ਕਿ ਜੈਨ ਦਾ ਦਿਹਾਂਤ ਹੋ ਗਿਆ ਹੈ।
ਮਾਈਕਰੋਸਾਫਟ ਦੇ ਸੀਈਓ ਨਡੇਲਾ ਨੇ 2014 ਤੋਂ ਅਪਾਹਜ ਉਪਭੋਗਤਾਵਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਉਤਪਾਦਾਂ ਨੂੰ ਡਿਜ਼ਾਈਨ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ, ਇਹ ਕਹਿੰਦੇ ਹੋਏ ਕਿ ਉਸਨੇ ਆਪਣੇ ਬੇਟੇ ਜੈਨ ਦੀ ਪਰਵਰਿਸ਼ ਅਤੇ ਸਹਾਇਤਾ ਕਰਦੇ ਹੋਏ ਬਹੁਤ ਕੁਝ ਸਿੱਖਿਆ ਹੈ। ਪਿਛਲੇ ਸਾਲ ਚਿਲਡਰਨਜ਼ ਹਸਪਤਾਲ ਨੇ ਨਡੇਲਾ ਨਾਲ ਮਿਲ ਕੇ ਸੀਏਟਲ ਚਿਲਡਰਨ ਸੈਂਟਰ ਫਾਰ ਇੰਟੀਗ੍ਰੇਟਿਵ ਬ੍ਰੇਨ ਰਿਸਰਚ ਦੇ ਹਿੱਸੇ ਵਜੋਂ ਪੀਡੀਆਟ੍ਰਿਕ ਨਿਊਰੋਸਾਇੰਸ ਵਿੱਚ ਜ਼ੈਨ ਨਡੇਲਾ ਐਂਡੋਇਡ ਚੇਅਰ ਦੀ ਸਥਾਪਨਾ ਕੀਤੀ।
ਚਿਲਡਰਨ ਹਸਪਤਾਲ ਦੇ ਸੀਈਓ ਜੈਫ ਸਪਾਰਿੰਗ ਨੇ ਆਪਣੇ ਬੋਰਡ ਨੂੰ ਇੱਕ ਸੰਦੇਸ਼ ਵਿੱਚ ਲਿਖਿਆ, "ਜੈਨ ਨੂੰ ਉਸਦੀ ਵਧੀਆ ਸੰਗੀਤਕ ਸੂਝ, ਉਸਦੀ ਚਮਕਦਾਰ ਮੁਸਕਰਾਹਟ ਅਤੇ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਲਈ ਖੁਸ਼ੀ ਪ੍ਰਦਾਨ ਕਰਨ ਲਈ ਯਾਦ ਕੀਤਾ ਜਾਵੇਗਾ।" ਇਹ ਸੁਨੇਹਾ ਮਾਈਕਰੋਸਾਫਟ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : DGCA ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੇ ਬੈਨ ਨੂੰ ਲੈ ਕੇ ਨਵੇਂ ਆਦੇਸ਼ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੂਧੇ ਮੂੰਹ ਡਿਗੇ ਰੂਬਲ, ਸੰਭਾਲਣ ਲਈ ਰੂਸੀ ਸੈਂਟਰਲ ਬੈਂਕ ਨੇ ਪ੍ਰਮੁੱਖ ਦਰ 20 ਫੀਸਦੀ ਵਧਾਈ
NEXT STORY