ਨਵੀਂ ਦਿੱਲੀ — ਅਮਰੀਕੀ ਫੈਸ਼ਨ ਰਿਟੇਲਰ ਕੰਪਨੀ ਫਾਰਐਵਰ 21 ਨੇ ਖੁਦ ਨੂੰ ਦਿਵਾਲੀਆ ਐਲਾਨਿਆ ਹੈ। ਕੰਪਨੀ ਨੇ ਇਸ ਦੇ ਲਈ ਬੈਂਕ੍ਰਪਸੀ ਲਈ ਫਾਈਲ ਕੀਤਾ ਹੈ। ਕੰਪਨੀ ਭਾਰੀ ਮੁਕਾਬਲੇਬਾਜ਼ੀ ਅਤੇ ਕਿਰਾਏ ’ਚ ਵਾਧੇ ਕਾਰਣ ਸੰਭਲ ਨਹੀਂ ਸਕੀ। ਅਮਰੀਕੀ ਰਾਜ ਡੇਲਾਵੇਅਰ ਦੇ ਵਿਲਮਿੰਗਟਨ ’ਚ ਇਸ ਨਾਲ ਸਬੰਧਤ ਪੇਪਰ ਫਾਈਲ ਕੀਤੇ ਗਏ ਹਨ, ਜਿਸ ਵਿਚ 1 ਅਰਬ ਤੋਂ 10 ਅਰਬ ਡਾਲਰ ਵਿਚ ਦੇਣਦਾਰੀਆਂ ਦਾ ਅੰਦਾਜ਼ਾ ਲਾਇਆ ਗਿਆ ਹੈ। ਕੰਪਨੀ ਹੁਣ ਏਸ਼ੀਆ ਅਤੇ ਯੂਰਪ ’ਚ ਜ਼ਿਆਦਾਤਰ ਇੰਟਰਨੈਸ਼ਨਲ ਫੈਸ਼ਨ ਸ਼ਾਪ ਤੋਂ ਆਪਣੇ ਹੱਥ ਖਿੱਚਣ ਦੀ ਯੋਜਨਾ ’ਤੇ ਵੀ ਕੰਮ ਕਰ ਰਹੀ ਹੈ। ਹਾਲਾਂਕਿ ਮੈਕਸੀਕੋ ਅਤੇ ਲੇਟਿਨ ਅਮਰੀਕਾ ’ਚ ਫਾਰਐਵਰ 21 ਆਪਣੀ ਫ੍ਰੈਂਚਾਇਜ਼ੀ ਦਾ ਸੰਚਾਲਨ ਜਾਰੀ ਰੱਖੇਗੀ।
ਇਸ ਤੋਂ ਪਹਿਲਾਂ ਇਕ ਅੰਗਰੇਜ਼ੀ ਅਖਬਾਰ ਨੇ 28 ਅਗਸਤ ਨੂੰ ਰਿਪੋਰਟ ਦਿੱਤੀ ਕਿ ਕੰਪਨੀ ਦਿਵਾਲੀਆ ਹੋਣ ਦੇ ਕੰਢੇ ’ਤੇ ਹੈ ਅਤੇ ਬੈਂਕ੍ਰਪਸੀ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਦੁਨੀਆ ਭਰ ’ਚ ਆਪਣੇ 178 ਸਟੋਰ ਬੰਦ ਕਰਨ ਜਾ ਰਹੀ ਹੈ।
ਇਨ੍ਹਾਂ ਦੇਸ਼ਾਂ 'ਚ ਕੰਪਨੀ ਜਾਰੀ ਰੱਖੇਗੀ ਸੰੰਚਾਲਨ
ਕੰਪਨੀ ਦੇ ਬਿਆਨ ਮੁਤਾਬਕ ਉਹ ਅਮਰੀਕਾ ’ਚ ਕੁਝ ਕੌਮਾਂਤਰੀ ਸਟੋਰਾਂ ਦੀ ਵੈਲਿਊ ਵਧਾਉਣ ਦੀ ਦਿਸ਼ਾ ’ਚ ਕੰਮ ਕਰੇਗੀ। ਕੰਪਨੀ ਦੀ ਕਾਰਜਕਾਰੀ ਉਪ ਚੇਅਰਮੈਨ ਲਿੰਡਾ ਚਾਂਗ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਦਾ ਇਰਾਦਾ ਅਮਰੀਕੀ ਮਾਰਕੀਟ ਛੱਡਣ ਦਾ ਨਹੀਂ ਹੈ। ਇਸ ਤੋਂ ਇਲਾਵਾ ਉਸ ਦੇ ਕੁਝ ਕੌਮਾਂਤਰੀ ਸਟੋਰ ਇਸੇ ਤਰ੍ਹਾਂ ਸੰਚਾਲਿਤ ਹੁੰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਕੰਪਨੀ ਦੇ ਕਦੇ 57 ਦੇਸ਼ਾਂ ’ਚ 800 ਸਟੋਰ ਸਨ। ਇਸ ਦੀ ਸ਼ੁਰੂਆਤ ਸਾਲ 1984 ’ਚ ਹੋਈ, ਜਿਸ ਨੇ ਕਿਫਾਇਤੀ ਕੀਮਤ ’ਚ ਨੌਜਵਾਨਾਂ ਨੂੰ ਟ੍ਰੈਂਡੀ ਅਤੇ ਫਾਸਟ ਫੈਸ਼ਨ ਮੁਹੱਈਆ ਕਰਵਾਇਆ। ਆਪਣੇ ਸ਼ੁਰੂਆਤੀ ਦੌਰ ’ਚ ਕੰਪਨੀ ਕਾਫੀ ਮਸ਼ਹੂਰ ਹੋਈ। ਹਾਲਾਂਕਿ ਪਿਛਲੇ ਕੁਝ ਸਾਲਾਂ ’ਚ ਨੌਜਵਾਨਾਂ ਦੀ ਪਸੰਦ ਬਦਲ ਗਈ। ਹੁਣ ਫਾਸਟ ਫੈਸ਼ਨ ਦਾ ਰੁਝਾਨ ਘੱਟ ਹੋ ਗਿਆ ਅਤੇ ਲੋਕ ਵਾਤਾਵਰਣ ਦੇ ਅਨੁਕੂਲ ਅਤੇ ਫੈਬ੍ਰਿਕ ਫੈਸ਼ਨ ਨੂੰ ਜ਼ਿਆਦਾ ਪਸੰਦ ਕਰਨ ਲੱਗੇ ਹਨ। ਇਸ ਨਾਲ ਕੰਪਨੀ ’ਤੇ ਸਿੱਧਾ ਅਸਰ ਪਿਆ।
ਅਗਸਤ 2019 'ਚ ਕੋਰ ਸੈਕਟਰ ਦੀ ਗਰੋਥ ਘੱਟ ਕੇ ਰਹੀ 0.5 ਫੀਸਦੀ
NEXT STORY