ਜੈਤੋ (ਪਰਾਸ਼ਰ) – ਦੇਸ਼ ਦੇ ਉੱਤਰ ਖੇਤਰੀ ਪ੍ਰਮੁੱਖ ਕਪਾਹ ਪੈਦਾਵਾਰ ਸੂਬਿਆਂ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਦੀਆਂ ਮੰਡੀਆਂ ਵਿੱਚ ਸਾਲ 2023-24 ਸੀਜ਼ਨ ਲਈ ਨਵੀਂ ਕਪਾਹ ਦੀ ਆਮਦ ’ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਏ. ਐੱਲ.) ਦੇ ਸੀਨੀਅਰ ਅਹੁਦਾਧਿਕਾਰੀ ਗੋਲਡੀ ਝਾਂਬ ਮੁਤਾਬਕ ਉਪਰੋਕਤ ਸੂਬਿਆਂ ਦੀਆਂ ਵੱਖ-ਵੱਖ ਮੰਡੀਆਂ ਵਿੱਚ 14,000-15000 ਗੰਢਾਂ ਦੀ ਰੋਜ਼ਾਨਾ ਆਮਦਨ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਡੀਆਂ ’ਚ ਨਵੀਂ ਕਪਾਹ 7200-7400 ਰੁਪਏ ਪ੍ਰਤੀ ਕੁਇੰਟਲ ਵਿਕਿਆ ਰਿਹਾ ਸੀ ਪਰ ਹੁਣ ਰੂੰ ਦੇ ਭਾਅ ਵਿੱਚ ਮੰਦੀ ਆਉਣ ਨਾਲ ਕਪਾਹ ਦੇ ਭਾਅ 6500-7100 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ। ਕਪਾਹ ਦੇ ਭਾਅ ਕੁਆਲਿਟੀ ’ਤੇ ਨਿਰਭਰ ਕਰਦੇ ਹਨ। ਦੂਜੇ ਪਾਸੇ ਮੋਦੀ ਸਰਕਾਰ ਨੇ ਸਾਲ 2023-24 ਸੀਜ਼ਨ ਲਈ ਕਿਸਾਨਾਂ ਦੀ ਸਾਉਣੀ ਦੀ ਫ਼ਸਲ ਵ੍ਹਾਈਟ ਗੋਲਡ (ਕਪਾਹ) ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿੱਚ 540 ਰੁਪਏ ਅਤੇ 640 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ
ਸਰਕਾਰ ਨੇ ਦਰਮਿਆਨੀ ਸਟੈਪਲ ਕਪਾਹ ਦਾ ਭਾਅ 6080 ਤੋਂ 6620 ਰੁਪਏ ਅਤੇ ਲੰਬਾ ਸਟੈਲ ਕਪਾਹ ਦਾ ਭਾਅ 6380 ਤੋਂ 7020 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਕੱਪੜਾ ਮੰਤਰਾਲਾ ਮੁਤਾਬਕ ਭਾਰਤ ’ਚ ਨਵਾਂ ਕਪਾਹ ਸੀਜ਼ਨ 1 ਅਕਤੂਬਰ 2023 ਤੋਂ ਸ਼ੁਰੂ ਹੋਵੇਗਾ, ਜੋ ਸਤੰਬਰ 2024 ਤੱਕ ਜਾਰੀ ਰਹੇਗਾ। ਉੱਥੇ ਹੀ ਰੂੰ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇ ਮੌਸਮ ਅਨੁਕੂਲ ਰਿਹਾ ਤਾਂ ਇਸ ਨਵੇਂ ਕਪਾਹ ਸੀਜ਼ਨ ਵਿੱਚ ਕਪਾਹ ਦੀ ਬੰਪਰ ਪੈਦਾਵਾਰ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਅਕਤੂਬਰ ਤੋਂ ਪੂਰੇ ਅਮਰੀਕਾ 'ਚ ਲੱਗੇਗਾ ਸ਼ਟਡਾਊਨ, ਰੁਕ ਜਾਣਗੀਆਂ 33 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ
NEXT STORY