ਨਵੀਂ ਦਿੱਲੀ - ਦੇਸ਼ ਵਿੱਚ ਕੰਪਨੀਆਂ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 2024 ਵਿੱਚ ਔਸਤਨ 9.6 ਫ਼ੀਸਦੀ ਦਾ ਵਾਧਾ ਕਰ ਸਕਦੀਆਂ ਹਨ। ਇਹ ਪਿਛਲੇ ਸਾਲ ਦੇ ਤਨਖ਼ਾਹ ਵਾਧੇ ਦੇ ਬਰਾਬਰ ਹੈ। ਸਲਾਹਕਾਰ ਕੰਪਨੀ ਈਵਾਈ ਦੀ ਇੱਕ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁੱਲ ਮਿਲਾ ਕੇ ਨੌਕਰੀ ਛੱਡਣ ਦੀ ਦਰ ਪਿਛਲੇ ਸਾਲ 2022 ਦੇ 21.2 ਫ਼ੀਸਦੀ ਤੋਂ ਘਟ ਕੇ 18.3 ਫ਼ੀਸਦੀ ਰਹਿ ਗਈ ਹੈ। ਅਗਲੇ ਕੁਝ ਸਾਲਾਂ ਵਿੱਚ ਇਸ ਵਿੱਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਰਿਪੋਰਟ 'ਚ ਕਿਹਾ ਗਿਆ ਹੈ ਕਿ ਈ-ਕਾਮਰਸ ਸੈਕਟਰ 'ਚ 2024 'ਚ ਸਭ ਤੋਂ ਜ਼ਿਆਦਾ 10.9 ਫ਼ੀਸਦੀ ਤਨਖ਼ਾਹ ਵਾਧੇ ਦੀ ਉਮੀਦ ਹੈ। ਇਸ ਤੋਂ ਬਾਅਦ ਵਿੱਤੀ ਸੇਵਾ ਖੇਤਰ 'ਚ 10.1 ਫ਼ੀਸਦੀ ਤਨਖ਼ਾਹ ਵਾਧੇ ਦੀ ਉਮੀਦ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੇਸ਼ੇਵਰ ਸੇਵਾਵਾਂ ਦੇ ਖੇਤਰ ਵਿੱਚ 2024 ਵਿੱਚ ਕਾਮਿਆਂ ਦੀ ਤਨਖ਼ਾਹ ਵਿੱਚ 10 ਫ਼ੀਸਦੀ ਦਾ ਵਾਧਾ ਹੋਵੇਗਾ। ਇਹ ਰਿਪੋਰਟ ਵੱਖ-ਵੱਖ ਸੈਕਟਰਾਂ ਦੀਆਂ 80 ਕੰਪਨੀਆਂ ਤੋਂ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਹੈ। ਇਨ੍ਹਾਂ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਗਿਣਤੀ ਔਸਤਨ 5,000 ਤੋਂ 10,000 ਦੇ ਵਿਚਕਾਰ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ 2024 ਵਿਚ ਔਸਤਨ 9.6 ਫ਼ੀਸਦੀ ਤਨਖ਼ਾਹ ਵਧਾਉਣਗੀਆਂ, ਜੋ 2023 ਵਿਚ ਅਸਲ ਵਾਧੇ ਦੇ ਬਰਾਬਰ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਦਾ ਵੱਡਾ ਐਲਾਨ- ਜੂਟ ਤੇ ਕਪਾਹ ਦੀਆਂ ਕੀਮਤਾਂ MSP ਮੁੱਲ ਤੋਂ ਹੇਠਾਂ ਆਈਆਂ ਤਾਂ ਸਰਕਾਰ ਖ਼ਰੀਦੇਗੀ ਫਸਲਾਂ
NEXT STORY