ਨਵੀਂ ਦਿੱਲੀ — ਦਿੱਲੀ ਤੋਂ ਪਟਨਾ ਜਾਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ ਡਾਇਵਰਟ ਕਰ ਦਿੱਤਾ ਗਿਆ। ਸਪਾਈਸ ਜੈੱਟ ਦੀ ਉਡਾਣ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿੱਚ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਿਆ ਗਿਆ ਅਤੇ ਯਾਤਰੀਆਂ ਨੂੰ ਉਤਾਰਿਆ ਗਿਆ। ਕਰੀਬ 3 ਘੰਟੇ ਬਾਅਦ, ਫਲਾਈਟ ਨੇ ਫਿਰ ਪਟਨਾ ਲਈ ਉਡਾਣ ਭਰੀ।
ਇਹ ਵੀ ਪੜ੍ਹੋ : Foxconn ਭਾਰਤ 'ਚ ਕਰੇਗੀ 576 ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੀ ਬ੍ਰੇਕ ਵਿਚ ਕੁਝ ਗੜਬੜ ਆ ਗਈ ਸੀ ਜਿਸ ਕਾਰਨ ਤੁਰੰਤ ਫਲਾਈਟ ਨੂੰ ਡਾਇਵਰਟ ਕੀਤਾ ਗਿਆ। ਇਸ ਦੌਰਾਨ ਹਵਾਈ ਅੱਡੇ 'ਤੇ ਯਾਤਰੀਆਂ ਅਤੇ ਜਹਾਜ਼ ਕੰਪਨੀ ਦੇ ਅਧਿਕਾਰੀਆਂ ਦਰਮਿਆਨ ਗਰਮਾ-ਗਰਮੀ ਵੀ ਹੋਈ। ਯਾਤਰੀਆਂ ਦਾ ਕਹਿਣਾ ਹੈ ਕਿ ਸਪਾਈਸ ਜੈੱਟ ਦੀ ਫਲਾਈਟ ਵਿਚ ਹਮੇਸ਼ਾ ਗੜਬੜ ਦੇਖਣ ਨੂੰ ਮਿਲਦੀ ਹੈ।
ਜਾਣਕਾਰੀ ਮੁਤਾਬਕ ਦਿੱਲੀ ਤੋਂ ਉਡਾਣ ਭਰਨ ਵਾਲੀ ਸਪਾਈਸ ਜੈੱਟ ਦੀ ਫਲਾਈਟ (ਐੱਸਜੀ 8721) ਬਿਹਾਰ ਦੀ ਰਾਜਧਾਨੀ ਪਟਨਾ ਵਿਚ ਲੈਂਡ ਕਰਨ ਵਾਲੀ ਸੀ ਪਰ ਉਡਾਣ ਦਰਮਿਆਨ ਹਵਾ ਵਿਚ ਫਲਾਈਟ ਦੇ ਬ੍ਰੇਕ ਵਿਚ ਗੜਬੜ ਆ ਗਈ ਜਿਸ ਤੋਂ ਬਾਅਦ ਪਾਇਲਟ ਨੇ ਫਲਾਈਟ ਨੂੰ ਵਾਰਾਣਸੀ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ।
ਇਹ ਵੀ ਪੜ੍ਹੋ : Citi Group ਦੇ ਮੁਲਾਜ਼ਮਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਇਨ੍ਹਾਂ ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲੀਕ ਤੋਂ ਹੱਟ ਕੇ ਸੋਚਣਾ ਪਏਗਾ : ਮੋਦੀ
NEXT STORY