ਨਵੀਂ ਦਿੱਲੀ : ਦੁਨੀਆ ਭਰ ਦੀਆਂ ਆਈਟੀ ਕੰਪਨੀਆਂ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਨੌਕਰੀਆਂ ਤੋਂ ਬਾਹਰ ਕੱਢ ਦਿੱਤਾ ਹੈ। ਐਮਾਜ਼ੋਨ, ਮਾਈਕ੍ਰੋਸਾਫਟ, ਟਵਿੱਟਰ, ਮੈਟਾ ਅਤੇ ਗੂਗਲ ਵਰਗੀਆਂ ਕੰਪਨੀਆਂ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹੁਣ ਗਲੋਬਲ ਬੈਂਕਿੰਗ ਸੈਕਟਰ ਦੀ ਕੰਪਨੀ ਸਿਟੀ ਗਰੁੱਪ ਵੀ ਇਸ ਸੂਚੀ 'ਚ ਸ਼ਾਮਲ ਹੋ ਗਈ ਹੈ। ਕੰਪਨੀ ਆਪਣੇ ਕਈ ਵਿਭਾਗਾਂ ਦੇ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ। ਇਹ ਗਿਣਤੀ ਲਗਭਗ 2,000 ਕਰਮਚਾਰੀਆਂ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਅਡਾਨੀ ਸਮੂਹ 'ਚ ਕੀਤਾ 15 ਹਜ਼ਾਰ ਕਰੋੜ ਦਾ ਨਿਵੇਸ਼, ਹੁਣ ਇਸ ਕੰਪਨੀ ਦੇ ਸ਼ੇਅਰ ਲੱਗੇ ਡਿੱਗਣ
ਬਲੂਮਬਰਗ ਦੀ ਰਿਪੋਰਟ ਮੁਤਾਬਕ ਸਿਟੀਗਰੁੱਪ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 2.40 ਲੱਖ ਦੇ ਕਰੀਬ ਹੈ। ਇਸ ਦੇ ਨਾਲ ਹੀ ਛਾਂਟੀ ਨਾਲ ਜੁੜੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਆਪਣੇ ਕਰਮਚਾਰੀਆਂ ਦਾ 1 ਪ੍ਰਤੀਸ਼ਤ ਤੋਂ ਵੀ ਘੱਟ ਕਰ ਸਕਦੀ ਹੈ।
ਇਨ੍ਹਾਂ ਵਿਭਾਗਾਂ ਦੇ ਲੋਕ ਹੋਣਗੇ ਪ੍ਰਭਾਵਿਤ
ਸੂਤਰਾਂ ਮੁਤਾਬਕ ਇਸ ਛਾਂਟੀ ਦਾ ਸਿਟੀਗਰੁੱਪ ਦੇ ਇਨਵੈਸਟਮੈਂਟ ਬੈਂਕਿੰਗ ਵਿਭਾਗ ਦੇ ਲੋਕਾਂ 'ਤੇ ਭਾਰੀ ਅਸਰ ਪਵੇਗਾ। ਇਸ ਤੋਂ ਇਲਾਵਾ ਅਮਰੀਕਾ ਵਿਚ ਕੰਮ ਕਰ ਰਹੀ ਕੰਪਨੀ ਦੇ ਸੰਚਾਲਨ, ਤਕਨਾਲੋਜੀ ਅਤੇ ਮੌਰਗੇਜ ਯੂਨਿਟ ਦੇ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ।
ਦੱਸਿਆ ਗਿਆ ਹੈ ਕਿ ਇਹ ਛਾਂਟੀ ਸਿਟੀਗਰੁੱਪ ਦੀ ਆਮ ਕਾਰੋਬਾਰੀ ਯੋਜਨਾ ਦਾ ਹਿੱਸਾ ਹਨ। ਕੰਪਨੀ ਦੇ ਬੋਰਡ ਨੇ ਪ੍ਰਬੰਧਕਾਂ ਨੂੰ ਸਟਾਫ਼ ਘਟਾਉਣ ਲਈ ਕੋਈ ਹਦਾਇਤ ਨਹੀਂ ਦਿੱਤੀ ਹੈ। ਸਗੋਂ ਵੱਖ-ਵੱਖ ਵਿਭਾਗ ਵੱਖ-ਵੱਖ ਤਰਕ ਦੇ ਕੇ ਲੋਕਾਂ ਦੀ ਛਾਂਟੀ ਕਰ ਰਹੇ ਹਨ। ਹਾਲਾਂਕਿ ਸਿਟੀਗਰੁੱਪ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Elon Musk ਨੇ ਫਿਰ ਗੁਆਇਆ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖ਼ਿਤਾਬ, ਦੇਖੋ ਦੁਨੀਆ ਦੇ ਅਮੀਰਾਂ ਦੀ ਸੂਚੀ
ਟੈਕਨਾਲੋਜੀ ਡਿਵੀਜ਼ਨ 'ਤੇ ਖਰਚੇ ਗਏ ਅਰਬਾਂ
ਸਿਟੀਗਰੁੱਪ ਨੇ ਹਾਲ ਹੀ ਦੇ ਸਾਲਾਂ ਵਿੱਚ ਆਪਣੀ ਤਕਨਾਲੋਜੀ ਡਿਵੀਜ਼ਨ 'ਤੇ ਅਰਬਾਂ ਡਾਲਰ ਖਰਚ ਕੀਤੇ ਹਨ। ਕੰਪਨੀ ਨੇ ਇਹ ਰਕਮ ਆਪਣੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ 'ਤੇ ਖਰਚ ਕੀਤੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਨ ਫਰੇਜ਼ਰ ਦਾ ਕਹਿਣਾ ਹੈ ਕਿ ਇਸ ਨਿਵੇਸ਼ ਕਾਰਨ ਕੰਪਨੀ ਨੂੰ ਆਪਣੀਆਂ ਕਈ ਮੈਨੂਅਲ ਪ੍ਰਕਿਰਿਆਵਾਂ 'ਤੇ ਨਿਰਭਰਤਾ ਘੱਟ ਕਰਨ 'ਚ ਮਦਦ ਮਿਲੀ ਹੈ।
ਭਾਰਤ ਵਿੱਚ ਐਕਸਿਸ ਬੈਂਕ ਨੂੰ ਕਾਰੋਬਾਰ ਵੇਚਿਆ ਗਿਆ
ਸਿਟੀ ਬੈਂਕ ਨੇ ਭਾਰਤ ਵਿੱਚ ਆਪਣਾ ਖਪਤਕਾਰ ਕਾਰੋਬਾਰ ਐਕਸਿਸ ਬੈਂਕ ਨੂੰ ਵੇਚ ਦਿੱਤਾ ਹੈ। ਭਾਰਤ ਵਿੱਚ ਇਸਦੇ ਉਪਭੋਗਤਾ ਬੈਂਕਿੰਗ ਕਾਰੋਬਾਰ ਨੂੰ 1 ਮਾਰਚ 2023 ਤੋਂ ਐਕਸਿਸ ਬੈਂਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਸੌਦਾ 11,603 ਕਰੋੜ ਰੁਪਏ ਵਿੱਚ ਹੋਇਆ ਹੈ।
ਇਹ ਵੀ ਪੜ੍ਹੋ : SEBI ਨੇ ਅਰਸ਼ਦ ਵਾਰਸੀ ਸਣੇ ਇਨ੍ਹਾਂ ਲੋਕਾਂ 'ਤੇ ਸ਼ੇਅਰ ਬਾਜ਼ਾਰ 'ਚ ਵਪਾਰ ਕਰਨ 'ਤੇ ਲਗਾਈ ਰੋਕ, ਜਾਣੋ ਕਿਉਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਾਟਾ ਮੋਟਰਸ ਨੇ ਯਾਤਰੀ ਵਾਹਨ ਉਤਪਾਦਨ 'ਚ 50 ਲੱਖ ਦਾ ਅੰਕੜਾ ਕੀਤਾ ਪਾਰ
NEXT STORY