ਨਵੀਂ ਦਿੱਲੀ (ਭਾਸ਼ਾ) - ਬ੍ਰਿਟੇਨ ਦਾ 30 ਮੈਂਬਰੀ ਅਧਿਕਾਰਕ ਪ੍ਰਤੀਨਿਧੀ ਮੰਡਲ ਭਾਰਤ ਦੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੇ ਬਾਕੀ ਮੁੱਦਿਆਂ ’ਤੇ 9 ਅਕਤੂਬਰ ਯਾਨੀ ਸੋਮਵਾਰ ਤੋਂ ਇਥੇ ਭਾਰਤੀ ਦਲ ਦੇ ਨਾਲ ਇਸ ਦੇ ਅਗਲੇ ਦੌਰ ਦੀ ਗੱਲਬਾਤ ਸ਼ੁਰੂ ਕਰੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੋਵਾਂ ਦੇਸ਼ਾਂ ਨੇ ਹਾਲ ਹੀ ’ਚ 13ਵੇਂ ਦੌਰ ਦੀ ਗੱਲਬਾਤ ਸੰਪੰਨ ਕੀਤੀ ਹੈ। ਗੱਲਬਾਤ ਨੂੰ ਰਫਤਾਰ ਦੇਣ ਲਈ ਵਣਜ ਸਕੱਤਰ ਸੁਨੀਲ ਬਰਥਵਾਲ ਦੀ ਅਗਵਾਈ ’ਚ ਇਕ ਦਲ ਪਿਛਲੇ ਹਫਤੇ ਲੰਡਨ ਗਿਆ ਸੀ।
ਇਹ ਵੀ ਪੜ੍ਹੋ : ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ
ਨਿਵੇਸ਼ ਸਬੰਧੀ ਮਾਮਲਿਆਂ ਨਾਲ ਨਜਿੱਠਣ ਵਾਲਾ ਬ੍ਰਿਟੇਨ ਦਾ ਦਲ ਪਹਿਲਾਂ ਤੋਂ ਹੀ ਇਥੇ ਹੈ। ਉਸ ਦੀ ਵਿੱਤ ਮੰਤਰਾਲਾ ਦੇ ਅਧਿਕਾਰੀਆਂ ਨਾਲ ਪ੍ਰਸਤਾਵਿਤ ਦੋਪੱਖੀ ਨਿਵੇਸ਼ ਸਮਝੌਤੇ (ਬੀ. ਆਈ. ਟੀ.) ਲਈ ਗੱਲਬਾਤ ਤੇਜ਼ ਰਫਤਾਰ ਨਾਲ ਵਧ ਰਹੀ ਹੈ। ਅਧਿਕਾਰੀ ਨੇ ਕਿਹਾ,‘‘30 ਮੈਂਬਰੀ ਦਲ ਕਲ ਇਥੇ ਹੋਵੇਗਾ। ਦੋਵੇਂ ਪੱਖ ‘ਮੂਲ ਦੇ ਕਾਨੂੰਨ’ ਸਮੇਤ ਬਾਕੀ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਕੁਝ ਅਖਾਰੀ ਪੜਾਅ ’ਚ ਹੈ।’’
ਇਹ ਵੀ ਪੜ੍ਹੋ : ਚਿੰਤਾ ਦੀ ਲਹਿਰ, ਇਜ਼ਰਾਈਲ ’ਚ ਕੰਮ ਕਰ ਰਹੀਆਂ 6 ਹਜ਼ਾਰ ਭਾਰਤੀ ਨਰਸਾਂ ਲਈ ਸਥਿਤੀ ਗੰਭੀਰ
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਚਾਰ ਪੈਸੇ ਹੋਇਆ ਮਜ਼ਬੂਤ
NEXT STORY