ਨਵੀਂ ਦਿੱਲੀ - ਕੇਂਦਰ ਸਰਕਾਰ ਲੋਕਾਂ ਨੂੰ 5 ਲੱਖ ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਇਸ ਇਨਾਮੀ ਰਕਮ ਨੂੰ ਜਿੱਤਣ ਲਈ ਤੁਹਾਨੂੰ ਇੱਕ ਮੁਕਾਬਲੇ ਵਿਚ ਹਿੱਸਾ ਲੈਣਾ ਪਏਗਾ। ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਅਤੇ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਸਮਰਥਨ ਵਿਚ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ ਇਨਵੈਸਟ ਇੰਡੀਆ, ਸਟਾਰਟਅਪ ਇੰਡੀਆ ਅਤੇ ਏ.ਜੀ.ਐੱਨ.ਆਈ. ਦੇ ਸਹਿਯੋਗ ਨਾਲ ਇੱਕ "ਗ੍ਰੈਂਡ ਵਾਟਰ ਸੇਵਿੰਗ ਚੈਲੰਜ" ਸ਼ੁਰੂ ਕੀਤੀ ਹੈ।
ਸਰਕਾਰ ਨੇ ਦਿੱਤਾ ਇਹ ਚੈਲੈਂਜ
ਮੁਕਾਬਲੇ ਵਿਚ ਭਾਰਤੀ ਟਾਇਲਟ ਲਈ ਇਕ ਨਵੀਨਤਮ ਫਲੱਸ਼ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਹੈ। ਇਸ ਪ੍ਰਤੀਯੋਗਤਾ ਦਾ ਉਦੇਸ਼ ਦੇਸ਼ ਵਿਚ ਟਾਇਲਟ ਸੈਨੀਟੇਸ਼ਨ ਸਵੱਛਤਾ ਅਤੇ ਹਾਈਜੀਨ ਦੇ ਨਾਲ-ਨਾਲ ਪਾਣੀ ਦੇ ਬਚਾਅ ਦਾ ਵੀ ਧਿਆਨ ਰੱਖਣਾ ਹੈ। ਸਵੱਛਤਾ ਦੇ ਨਾਲ-ਨਾਲ ਪਾਣੀ ਦੀ ਬਚਤ ਇਸ ਵੇਲੇ ਸਮੇਂ ਦੀ ਵੱਡੀ ਮੰਗ ਹੈ। ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ 25 ਜੂਨ 2021 ਤਕ ਆਪਣੇ ਦੁਆਰਾ ਬਣਾਏ ਗਏ ਮਾਡਲ ਨੂੰ ਜਮ੍ਹਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 1 ਜੂਨ ਤੋਂ ਬਦਲ ਜਾਣਗੇ ਇਹ ਜ਼ਰੂਰੀ ਨਿਯਮ, ਜਾਣੋ ਇਨ੍ਹਾਂ ਬਦਲਾਵਾਂ ਕਾਰਨ ਕਿੰਨਾ ਵਧੇਗਾ ਤੁਹਾਡੀ ਜੇਬ 'ਤੇ ਬੋਝ
ਇਨਾਮੀ ਰਕਮ
ਇਸ ਚੁਣੌਤੀ ਵਿਚ ਸਭ ਤੋਂ ਪਹਿਲਾਂ ਆਉਣ ਵਾਲੀ ਟੀਮ ਜਾਂ ਵਿਅਕਤੀ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੁਕਾਬਲੇ ਵਿਚ ਦੂਜੇ ਉਪ ਜੇਤੂ ਨੂੰ 2.50 ਲੱਖ ਰੁਪਏ ਦਾ ਇਨਾਮ ਮਿਲੇਗਾ।
ਇੱਥੇ ਰਜਿਸਟਰ ਕਰੋ
ਮੁਕਾਬਲੇ ਵਿਚ ਹਿੱਸਾ ਲੈਣ ਲਈ ਤੁਹਾਨੂੰ https://www.startupindia.gov.in/content/sih/en/ams-application/challenge.html?applicationId=6050cc03e4b03f92cbc8c95e ਇਸ ਲਿੰਕ 'ਤੇ ਜਾਣਾ ਪਵੇਗਾ। ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਐਂਟਰੀਆਂ ਨੂੰ ਸਟਾਰਟਅਪ ਇੰਡੀਆ ਹੱਬ 'ਤੇ ਜਮ੍ਹਾਂ ਕੀਤਾ ਜਾ ਸਕਦਾ ਹੈ। ਡੀ.ਪੀ.ਆਈ.ਆਈ.ਟੀ. (ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ) ਦੁਆਰਾ ਰਜਿਸਟਰਡ ਸਟਾਰਟਅੱਪ ਅਤੇ ਵਿਦਿਅਕ ਸੰਸਥਾਵਾਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ।
ਇਹ ਵੀ ਪੜ੍ਹੋ : ਟਾਟਾ ਨੇ Big Basket ਵਿਚ ਖ਼ਰੀਦੀ ਵੱਡੀ ਹਿੱਸੇਦਾਰੀ, ਐਮਾਜ਼ੋਨ-ਫਲਿੱਪਕਾਰਟ ਅਤੇ ਰਿਲਾਇੰਸ ਨੂੰ ਮਿਲੇਗੀ ਟੱਕਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਦੇਸ਼ਾਂ ਤੋਂ ਆਯਾਤ ਹੋਣ ਵਾਲੀ ਕੋਵਿਡ -19 ਸਮੱਗਰੀ 'ਤੋਂ ਆਈ-ਜੀਐੱਸਟੀ ਹਟਾਉਣ ਦਾ ਫ਼ੈਸਲਾ
NEXT STORY