ਨਵੀਂ ਦਿੱਲੀ—ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਲਈ ਸੇਵਾ ਪ੍ਰਦਾਤਾ ਕੰਪਨੀ ਦੇ ਰੂਪ 'ਚ ਚੁਣੇ ਹੋਏ ਐਡੀਕਿਓਰ ਇੰਫੋ ਦਾ ਕਹਿਣਾ ਹੈ ਕਿ ਇਕ ਅਪ੍ਰੈਲ ਤੋਂ ਸ਼ੁਰੂ ਹੋਇਆ ਈ-ਬਿੱਲ ਦੇਸ਼ 'ਚ ਮਾਲ ਟਰਾਂਸਪੋਰਟ ਦੇ ਤੌਰ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਐਡੀਕਿਓਰ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਵਨ ਪੀਚਾਰ ਨੇ ਕਿਹਾ ਕਿ ਜੀ.ਐੱਸ.ਟੀ. ਦੇ ਲਾਗੂ ਕੀਤੇ ਜਾਣ ਤੋਂ ਬਾਅਦ ਈ-ਵੇਅ ਬਿੱਲ ਤਾਂ ਆਉਣਾ ਸੀ ਹੀ ਕਿਉਂਕਿ ਬਿਨ੍ਹਾਂ ਮਾਲ ਟਰਾਂਸਪੋਰਟ 'ਤੇ ਨਿਗਰਾਨੀ ਕਰਨਾ ਸੰਭਵ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਈ-ਵੇਅ ਬਿੱਲ ਨਾ ਸਿਰਫ ਟੈਕਸ ਚੋਰੀ 'ਤੇ ਰੋਕ ਲਗਾਉਣ 'ਚ ਮਦਦਗਾਰ ਹੋਵੇਗਾ ਸਗੋਂ ਇਹ ਕਾਰੋਬਾਰੀਆਂ ਅਤੇ ਉਦਯੋਗ ਦੋਵਾਂ ਦੇ ਹਿੱਤ 'ਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਆਪਣੇ ਪੋਰਟਲ 'ਤੇ ਈ-ਵੇ ਬਿੱਲ ਦੀ ਸੁਵਿਧਾ ਉਪਲੱਬਧ ਕਰਵਾ ਦਿੱਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਬਣਾਇਆ ਗਿਆ ਹੈ ਤਾਂ ਜੋ ਕਿਸੇ ਗਾਹਕ ਨੂੰ ਪਰੇਸ਼ਾਨੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਈ-ਵੇਅ ਬਿੱਲ ਮਾਲ ਟਰਾਂਸਪੋਰਟ 'ਤੇ ਨਿਗਰਾਨੀ ਰੱਖਣ ਦਾ ਇਲੈਕਟ੍ਰੋਨਿਕ ਤਰੀਕਾ ਹੈ ਅਤੇ ਇਸ ਨਾਲ ਮਾਲ ਟਰਾਂਸਪੋਰਟ ਦੌਰਾਨ ਲੱਗਣ ਵਾਲੇ ਸਮੇਂ ਨੂੰ ਬਚਾਉਣ 'ਚ ਮਦਦ ਮਿਲੇਗੀ।
ਪੀਚਾਰ ਨੇ ਕਿਹਾ ਕਿ ਈ-ਵੇਅ ਬਿੱਲ ਮਾਲ ਟਰਾਂਸਪੋਰਟ ਦਾ ਪ੍ਰੀ ਸਾਈਨਡ ਆਰਡਰ ਹੈ ਅਤੇ ਇਸ ਨੂੰ ਜੀ.ਐੱਸ.ਟੀ.ਐੱਨ. ਨਾਲ ਹਾਸਲ ਕੀਤਾ ਜਾ ਸਕਦਾ ਹੈ। 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਮਾਲ ਟਰਾਂਸਪੋਰਟ ਦੇ ਲਈ ਈ-ਵੇਅ ਬਿੱਲ ਦੀ ਲੋੜ ਹੈ।
PNB Scam ਦਾ ਦੋਸ਼ੀ ਮੇਹੁਲ ਚੌਕਸੀ ਨਿਊਯਾਰਕ 'ਚ : ਸੂਤਰ
NEXT STORY