ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ 13,500 ਕਰੋੜ ਰੁਪਏ ਦਾ ਘੋਟਾਲਾ ਕਰਨ ਵਾਲੇ ਮੇਹੁਲ ਚੋਕਸੀ ਦੇ ਅਮਰੀਕਾ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸੂਤਰਾਂ ਵਲੋਂ ਇਸ ਦੀ ਜਾਣਕਾਰੀ ਮਿਲੀ ਹੈ। ਚੋਕਸੀ ਜਾਂਚ ਲਈ ਭਾਰਤ ਆਉਣ ਤੋਂ ਮਨ੍ਹਾ ਕਰ ਚੁੱਕੇ ਹਨ। ਉੱਧਰ ਸਰਕਾਰ ਨੇ ਪਾਸਪੋਰਟ ਮੁਅੱਤਲ ਕਰ ਦਿੱਤਾ ਹੈ। ਚੋਕਸੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਪਾਸਪੋਰਟ ਮੁਅੱਤਲ ਕਰ ਦਿੱਤਾ ਗਿਆ ਹੈ ਲਿਹਾਜ਼ਾ ਭਾਰਤ ਵਾਪਸ ਆਉਣਾ ਸੰਭਵ ਨਹੀਂ ਹੈ। ਚੋਕਸੀ ਨੇ ਕਿਹਾ ਕਿ ਉਹ ਵਿਦੇਸ਼ 'ਚ ਆਪਣੇ ਕਾਰੋਬਾਰ 'ਚ ਰੁੱਝੇ ਹਨ ਅਤੇ ਦੋਸ਼ਾਂ ਦੇ ਕਾਰਨ ਭਾਰਤ 'ਚ ਵਪਾਰ ਬੰਦ ਹੋਣ ਕਾਰਨ ਮੁੱਦਿਆਂ ਦੇ ਹੱਲ ਲਈ ਸਖਤ ਮਿਹਨਤ ਕਰ ਰਿਹਾ ਹੈ।
ਮੇਹੁਲ ਚੋਕਸੀ ਪੀ.ਐੱਨ.ਬੀ.ਘੋਟਾਲੇ ਦੇ ਮੁੱਖ ਦੋਸ਼ੀਆਂ 'ਚੋਂ ਇਕ ਹੋਰ ਨੀਰਵ ਮੋਦੀ ਦੇ ਮਾਮਾ ਹਨ। ਚੋਕਸੀ ਨੇ ਪੀ.ਐੱਨ.ਬੀ. ਘੋਟਾਲੇ ਦੇ ਉਜਾਗਰ ਹੋਣ ਅਤੇ ਇਸ ਦੀ ਸੀ.ਬੀ.ਆਈ ਜਾਂਚ ਦੀ ਸਿਫਾਰਿਸ਼ ਤੋਂ ਠੀਕ ਪਹਿਲਾਂ 4 ਜਨਵਰੀ ਨੂੰ ਭਾਰਤ ਛੱਡ ਦਿੱਤਾ ਸੀ। ਨੀਰਵ ਮੋਦੀ ਉਨ੍ਹਾਂ ਦੀ ਪਤਨੀ ਅਤੇ ਕਈ ਰਿਸ਼ਤੇਦਾਰ ਭਾਰਤ ਛੱਡ ਕੇ ਫਰਾਰ ਹੋ ਚੁੱਕੇ ਹਨ।
ELSS ਵਿਚ ਟੈਕਸ ਬਚਾਉਣ ਵਾਲਿਆਂ ਨੂੰ ਮਿਲਿਆ 20 ਫੀਸਦੀ ਰਿਟਰਨ
NEXT STORY