ਨਵੀਂ ਦਿੱਲੀ : ਟੇਸਲਾ, ਸਪੇਸਐਕਸ ਅਤੇ ਟਵਿੱਟਰ ਦੇ ਮਾਲਕ ਏਲੋਨ ਮਸਕ ਨੇ ਇੱਕ ਦਿਨ ਵਿੱਚ 7 ਅਰਬ ਡਾਲਰ ਤੋਂ ਵੱਧ ਦੀ ਰਿਕਾਰਡ ਦੌਲਤ ਗੁਆ ਲਈ ਹੈ। ਇਸ ਦੇ ਨਾਲ ਹੀ ਏਲਨ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਖੁੰਝ ਗਿਆ ਹੈ। ਹੁਣ ਉਹ ਦੂਜੇ ਨੰਬਰ 'ਤੇ ਖਿਸਕ ਗਿਆ ਹੈ। ਅਜੇ ਦੋ ਦਿਨ ਪਹਿਲਾਂ ਹੀ ਏਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਸਨ। ਇਸ ਦੇ ਨਾਲ ਹੀ ਭਾਰਤ ਦੇ ਮੁਕੇਸ਼ ਅੰਬਾਨੀ 79.9 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਸੂਚੀ ਵਿਚ 11ਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ : SEBI ਨੇ ਅਰਸ਼ਦ ਵਾਰਸੀ ਸਣੇ ਇਨ੍ਹਾਂ ਲੋਕਾਂ 'ਤੇ ਸ਼ੇਅਰ ਬਾਜ਼ਾਰ 'ਚ ਵਪਾਰ ਕਰਨ 'ਤੇ ਲਗਾਈ ਰੋਕ, ਜਾਣੋ ਕਿਉਂ
ਟੇਸਲਾ ਦੇ ਸ਼ੇਅਰਾਂ ਵਿਚ ਪਿਛਲੇ ਦੋ ਮਹੀਨਿਆਂ ਵਿੱਚ 90 ਪ੍ਰਤੀਸ਼ਤ ਤੋਂ ਵੱਧ ਉਛਾਲ ਆਇਆ ਹੈ। ਏਲੋਨ ਨੇ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਨੰਬਰ ਇਕ ਸੀਟ ਹਾਸਲ ਕੀਤੀ ਸੀ। ਪਰ ਹੁਣ ਬਰਨਾਰਡ ਅਨਰਾਲਟ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ, ਬਰਨਾਰਡ ਦੀ ਕੁੱਲ ਜਾਇਦਾਦ ਇਸ ਸਮੇਂ 187 ਅਰਬ ਡਾਲਰ ਹੈ। ਇਸ ਦੇ ਨਾਲ ਹੀ ਏਲੋਨ ਮਸਕ ਦੀ ਕੁੱਲ ਜਾਇਦਾਦ ਹੁਣ 176 ਅਰਬ ਡਾਲਰ ਰਹਿ ਗਈ ਹੈ। ਏਲੋਨ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਦੌਲਤ ਗੁਆ ਦਿੱਤੀ ਹੈ।

ਇਹ ਵੀ ਪੜ੍ਹੋ : ChatGPT ਦੇ ਪਿੱਛੇ ਹੈ ਇਕ ਔਰਤ ਦਾ ਦਿਮਾਗ, ਹੋ ਸਕਦਾ ਹੈ ਭਾਰਤ ਨਾਲ ਕੁਨੈਕਸ਼ਨ
ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਟੇਸਲਾ ਦੇ ਸੀਈਓ ਏਲੋਨ ਮਸਕ ਦੀ ਜਾਇਦਾਦ ਇਸ ਸਾਲ 36 ਪ੍ਰਤੀਸ਼ਤ ਵਧੀ ਹੈ। ਟੇਸਲਾ ਇਲੈਕਟ੍ਰਿਕ ਵਾਹਨ ਅਤੇ ਘਰੇਲੂ ਸੋਲਰ ਬੈਟਰੀਆਂ ਵੇਚਦੀ ਹੈ। ਮਸਕ ਸਪੇਸਐਕਸ ਦੇ ਸੀਈਓ ਵੀ ਹਨ। ਇਹ ਇੱਕ ਰਾਕੇਟ ਨਿਰਮਾਤਾ ਹੈ। ਇਸ ਤੋਂ ਇਲਾਵਾ ਟਵਿਟਰ 'ਚ ਵੀ ਮਸਕ ਦੀ ਬਹੁਮਤ ਹਿੱਸੇਦਾਰੀ ਹੈ। ਮਸਕ ਵੀ ਟਵਿਟਰ ਨੂੰ ਖਰੀਦਣ ਤੋਂ ਬਾਅਦ ਕਾਫੀ ਵਿਵਾਦਾਂ 'ਚ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਏਲੋਨ ਮਸਕ ਦੀ ਕੁੱਲ ਜਾਇਦਾਦ 137 ਅਰਬ ਡਾਲਰ ਸੀ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਸਿਰਫ 2 ਮਹੀਨਿਆਂ ਵਿੱਚ ਉਸਦੀ ਜਾਇਦਾਦ ਵਿਚ 50 ਅਰਬ ਡਾਲਰ ਤੋਂ ਜ਼ਿਆਦਾ ਦਾ ਉਛਾਲ ਆਇਆ ਹੈ।
ਇਹ ਵੀ ਪੜ੍ਹੋ : ਡਾਲਰ ਮੁਕਾਬਲੇ PAK ਰੁਪਏ ਨੇ ਦਰਜ ਕੀਤੀ ਭਾਰੀ ਗਿਰਾਵਟ, IMF ਨਾਲ ਮਤਭੇਦਾਂ ਨੇ ਵਧਾਈ ਪਰੇਸ਼ਾਨੀ
ਹੁਣ ਉਸ ਦੀ ਸੰਪਤੀ 187 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਇਸ ਸਾਲ 23.3 ਬਿਲੀਅਨ ਡਾਲਰ ਵਧ ਕੇ 185 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਤੀਜੇ ਸਥਾਨ 'ਤੇ ਹਨ। ਉਸ ਦੀ ਜਾਇਦਾਦ 117 ਅਰਬ ਡਾਲਰ ਹੈ। ਬਿਲ ਗੇਟਸ 114 ਬਿਲੀਅਨ ਡਾਲਰ ਦੀ ਸੰਪਤੀ ਨਾਲ ਚੌਥੇ ਨੰਬਰ 'ਤੇ ਹਨ। ਇਸ ਦੇ ਨਾਲ ਹੀ ਵਾਰੇਨ ਬਫੇ ਪੰਜਵੇਂ ਸਥਾਨ 'ਤੇ ਹਨ, ਜਿਨ੍ਹਾਂ ਦੀ ਜਾਇਦਾਦ 106 ਅਰਬ ਡਾਲਰ ਹੈ।
ਇਹ ਵੀ ਪੜ੍ਹੋ : SC ਨੇ ਅਡਾਨੀ-ਹਿੰਡਨਬਰਗ ਮਾਮਲੇ 'ਚ 6 ਮੈਂਬਰੀ ਕਮੇਟੀ ਦਾ ਕੀਤਾ ਗਠਨ, SEBI ਨੂੰ ਵੀ ਦਿੱਤਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਾਰੇਨ ਬਫੇਟ ਨੇ 60 ਸਾਲ 'ਚ ਨਿਵੇਸ਼ਕਾਂ ਨੂੰ ਦਿੱਤਾ 37 ਲੱਖ ਫ਼ੀਸਦੀ ਰਿਟਰਨ, ਦੱਸੀ ਇਹ ਵਜ੍ਹਾ
NEXT STORY